Trending News : ਜੇ ਮੈਨੂੰ ਟਚ ਕੀਤਾ ਤਾਂ ਟੁਕੜੇ-ਟੁਕੜੇ ਕਰ ਦੇਵਾਂਗੀ, ਦੁਲਹਨ ਨੇ ਸੁਹਾਗਰਾਤ 'ਤੇ ਲਾੜੇ ਨੂੰ ਦਿੱਤੀ ਧਮਕੀ ,ਜਾਣੋ ਪੂਰਾ ਮਾਮਲਾ
UP News : ਯੂਪੀ ਦੇ ਪ੍ਰਯਾਗਰਾਜ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾੜੇ ਦੀ ਸੁਹਾਗਰਾਤ 'ਚ ਕੁਝ ਅਜਿਹਾ ਹੋਇਆ ਕਿ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕੇਗਾ। ਦਰਅਸਲ, ਸੁਹਾਗਰਾਤ ਵਾਲੀ ਰਾਤ ਲਾੜੀ ਇੱਕ ਚਾਕੂ ਲੈ ਕੇ ਸੁੱਤੀ ਸੀ। ਜਦੋਂ ਲਾੜਾ ਉਸ ਕੋਲ ਗਿਆ ਤਾਂ ਲਾੜੀ ਨੇ ਚਾਕੂ ਕੱਢਿਆ ਅਤੇ ਕਿਹਾ ਕਿ ਜੇਕਰ ਤੂੰ ਮੈਨੂੰ ਟਚ ਕੀਤਾ ਤਾਂ ਟੁਕੜੇ -ਟੁਕੜੇ ਕਰ ਦਿਆਂਗੀ। ਧਮਕੀ ਦੇਣ ਤੋਂ ਬਾਅਦ ਲਾੜੀ ਇੱਕ ਰਾਤ ਕੰਧ ਟੱਪ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ।
ਇਹ ਮਾਮਲਾ ਪ੍ਰਯਾਗਰਾਜ ਦੇ ਨੈਨੀ ਇਲਾਕੇ ਦਾ ਹੈ। ਜਿੱਥੇ ਕੈਪਟਨ ਨਾਮ ਦੇ ਇੱਕ ਨੌਜਵਾਨ ਦਾ ਵਿਆਹ 29 ਅਪ੍ਰੈਲ ਨੂੰ ਕਰਚਨਾ ਦੇਹਾ ਦੇ ਰਹਿਣ ਵਾਲੇ ਲਕਸ਼ਮੀ ਨਾਰਾਇਣ ਨਿਸ਼ਾਦ ਦੀ ਧੀ ਸੀਤਾਰਾ ਨਾਲ ਹੋਇਆ ਸੀ। ਵਿਆਹ ਤੱਕ ਸਭ ਕੁਝ ਠੀਕ ਸੀ ਪਰ ਸੁਹਾਗਰਾਤ ਵਾਲੀ ਰਾਤ ਨੂੰ ਜੋ ਹੋਇਆ ,ਉਸ ਨੇ ਲਾੜੇ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਕੈਪਟਨ ਦਾ ਆਰੋਪ ਹੈ ਕਿ ਸੁਹਾਗਰਾਤ ਵਾਲੀ ਰਾਤ ਉਸਦੀ ਨਵੀਂ ਵਿਆਹੀ ਲਾੜੀ ਨੇ ਉਸਨੂੰ ਚਾਕੂ ਦਿਖਾ ਕੇ ਧਮਕੀ ਦਿੱਤੀ। ਉਸਨੇ ਕਿਹਾ ਕਿ ਜੇਕਰ ਉਸਨੂੰ ਛੂਹੇਗਾ ਤਾਂ ਅੰਜ਼ਾਮ ਬੁਰਾ ਹੋਵੇਗਾ, ਉਸਦੇ 35 ਟੁਕੜੇ ਕਰ ਦੇਵੇਗੀ, ਉਹ ਕਿਸੇ ਹੋਰ ਦੀ ਅਮਾਨਤ ਹੈ। ਇਸ ਤੋਂ ਬਾਅਦ ਦੁਲਹਨ ਬਿਸਤਰੇ 'ਤੇ ਸੌਂ ਗਈ ਅਤੇ ਲਾੜਾ ਡਰ ਦੇ ਮਾਰੇ ਸੋਫੇ 'ਤੇ ਸੌਂ ਗਿਆ।
ਲਾੜੇ ਦੇ ਅਨੁਸਾਰ ਪੁੱਛਗਿੱਛ ਦੌਰਾਨ ਉਸਦੀ ਪਤਨੀ ਨੇ ਦੱਸਿਆ ਕਿ ਉਸਦਾ ਭਟੌਤੀ ਪਿੰਡ ਦੇ ਅਮਨ ਨਾਮ ਦੇ ਲੜਕੇ ਨਾਲ ਪ੍ਰੇਮ ਸਬੰਧ ਹੈ ਅਤੇ ਉਹ ਉਸਦੇ ਨਾਲ ਰਹਿਣਾ ਚਾਹੁੰਦੀ ਹੈ। ਇਸ ਤੋਂ ਬਾਅਦ ਪਤਨੀ ਆਪਣੇ ਪੇਕੇ ਘਰ ਚਲੀ ਗਈ। ਦੋਵਾਂ ਪਰਿਵਾਰਾਂ ਵਿਚਕਾਰ ਸਮਝੌਤਾ ਹੋਇਆ ਅਤੇ ਸਿਤਾਰਾ ਨੂੰ ਰਹਿਣ ਲਈ ਦੁਬਾਰਾ ਸਹੁਰੇ ਘਰ ਵਾਪਸ ਭੇਜ ਦਿੱਤਾ ਗਿਆ ਪਰ ਇੱਕ ਦਿਨ ਉਹ ਚੁੱਪ-ਚਾਪ ਆਪਣੇ ਪ੍ਰੇਮੀ ਨਾਲ ਭੱਜ ਗਈ। ਇਸ ਦੌਰਾਨ ਇਸ ਮਾਮਲੇ ਵਿੱਚ ਨੈਨੀ ਪੁਲਿਸ ਸਟੇਸ਼ਨ ਦੇ ਇੰਚਾਰਜ ਬ੍ਰਿਜੇਸ਼ ਗੌਤਮ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਦੁਲਹਨ ਇੱਕ ਨੌਜਵਾਨ ਨਾਲ ਭੱਜ ਗਈ ਸੀ। ਵਰਤਮਾਨ ਵਿੱਚ ਉਹ ਪੇਕੇ ਘਰ ਹੈ। ਸਾਮਾਨ ਵਾਪਸ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੈ। ਲਾੜੇ ਨੇ ਲਾੜੀ 'ਤੇ ਉਸਨੂੰ ਧਮਕੀ ਦੇਣ ਦਾ ਆਰੋਪ ਲਗਾਇਆ ਹੈ।
- PTC NEWS