Mon, Oct 26, 2026
Whatsapp

ਕੈਨੇਡਾ ਦੀ ਸਿਆਸਤ 'ਚ 'ਪੰਜਾਬੀ ਛਾ ਗਏ ਓਏ': ਬ੍ਰਿਟਿਸ਼ ਕੋਲੰਬੀਆ ਚੋਣ ਨਤੀਜਿਆਂ 'ਚ ਪੰਜਾਬੀਆਂ ਦਾ ਦਬਦਬਾ; ਵਿਦੇਸ਼ਾਂ 'ਚ ਵਧਿਆ ਭਾਈਚਾਰੇ ਦਾ ਮਾਣ!

British Columbia Elections: ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 12 ਉਮੀਦਵਾਰ ਕੰਜ਼ਰਵੇਟਿਵ ਅਤੇ 3 ਉਮੀਦਵਾਰ ਐੱਨ ਡੀ ਪੀ (NDP) ਨਾਲ ਸਬੰਧਤ ਹਨ।

Reported by:  PTC News Desk  Edited by:  Amritpal Singh -- October 26th 2026 10:29 AM -- Updated: October 26th 2026 11:05 AM
ਕੈਨੇਡਾ ਦੀ ਸਿਆਸਤ 'ਚ 'ਪੰਜਾਬੀ ਛਾ ਗਏ ਓਏ': ਬ੍ਰਿਟਿਸ਼ ਕੋਲੰਬੀਆ ਚੋਣ ਨਤੀਜਿਆਂ 'ਚ ਪੰਜਾਬੀਆਂ ਦਾ ਦਬਦਬਾ; ਵਿਦੇਸ਼ਾਂ 'ਚ ਵਧਿਆ ਭਾਈਚਾਰੇ ਦਾ ਮਾਣ!

ਕੈਨੇਡਾ ਦੀ ਸਿਆਸਤ 'ਚ 'ਪੰਜਾਬੀ ਛਾ ਗਏ ਓਏ': ਬ੍ਰਿਟਿਸ਼ ਕੋਲੰਬੀਆ ਚੋਣ ਨਤੀਜਿਆਂ 'ਚ ਪੰਜਾਬੀਆਂ ਦਾ ਦਬਦਬਾ; ਵਿਦੇਸ਼ਾਂ 'ਚ ਵਧਿਆ ਭਾਈਚਾਰੇ ਦਾ ਮਾਣ!

British Columbia Elections: ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 12 ਉਮੀਦਵਾਰ ਕੰਜ਼ਰਵੇਟਿਵ ਅਤੇ 3 ਉਮੀਦਵਾਰ ਐੱਨ ਡੀ ਪੀ (NDP) ਨਾਲ ਸਬੰਧਤ ਹਨ। ਕੰਜ਼ਰਵੇਟਿਵ ਪਾਰਟੀ ਨੇ ਸਰੀ ਦੀਆਂ ਸਾਰੀਆਂ 10 ਸੀਟਾਂ ਉੱਤੇ ਹੂੰਝਾ-ਫੇਰ ਜਿੱਤ ਪ੍ਰਾਪਤ ਕੀਤੀ ਹੈ। ‘ਸਰੀ ਨਾਓ-ਲੀਡਰ’ ਦੀ ਰਿਪੋਰਟ ਅਨੁਸਾਰ, "ਸਰੀ ਅਤੇ ਵ੍ਹਾਈਟ ਰੌਕ ਵਿੱਚ ਅਧਿਕਾਰਤ ਤੌਰ 'ਤੇ ਨੀਲੀ ਲਹਿਰ ਛਾ ਗਈ ਹੈ।"


ਇਨ੍ਹਾਂ ਚੋਣਾਂ ਵਿੱਚ ਮਨਦੀਪ ਸਿੰਘ ਧਾਲੀਵਾਲ ਨੇ ਸਰੀ ਨੌਰਥ ਤੋਂ ਆਪਣੀ ਸੀਟ ਬਰਕਰਾਰ ਰੱਖੀ, ਜੋ ਉਨ੍ਹਾਂ ਨੇ 2024 ਵਿੱਚ ਐੱਨ ਡੀ ਪੀ ਮੰਤਰੀ ਰਚਨਾ ਸਿੰਘ ਨੂੰ ਹਰਾ ਕੇ ਜਿੱਤੀ ਸੀ। ਉੱਥੇ ਹੀ ਡਾ. ਹਰਜੀਤ ਧਾਲੀਵਾਲ ਨੇ ਸਰੀ-ਨਿਊਟਨ ਤੋਂ ਐੱਨ ਡੀ ਪੀ ਦੀ ਜੈਸੀ ਸੁੰਨੜ ਨੂੰ ਹਰਾਇਆ। ਜਦਕਿ ਗੈਰੀ ਪੁਰੇਵਾਲ ਨੇ ਸਰੀ-ਫਲੀਟਵੁੱਡ ਤੋਂ ਐੱਨ ਡੀ ਪੀ ਦੇ ਮੌਜੂਦਾ ਵਿਧਾਇਕ ਜਗਰੂਪ ਬਰਾੜ ਨੂੰ ਹਰਾਇਆ, ਜੋ 2004 ਤੋਂ ਇਸ ਸੀਟ 'ਤੇ ਕਾਬਜ਼ ਸਨ। ਉੱਥੇ ਹੀ ਗੈਰੀ ਥਿੰਦ ਨੇ ਸਰੀ-ਗਿਲਡਫੋਰਡ ਤੋਂ ਐੱਨ ਡੀ ਪੀ ਦੇ ਮੌਜੂਦਾ ਵਿਧਾਇਕ ਗੈਰੀ ਬੈੱਗ ਨੂੰ ਹਰਾਇਆ। ਥਿੰਦ ਨੇ ਇੱਕ ਹਫ਼ਤਾ ਪਹਿਲਾਂ ਸਰੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਸਕੂਲ ਟਰੱਸਟੀ ਦੀ ਸੀਟ ਵੀ ਜਿੱਤੀ ਸੀ। ਇਸ ਤੋਂ ਇਲਾਵਾ ਜ਼ੀਸ਼ਾਨ ਵਾਹਲਾ ਨੇ ਸਰੀ ਸਿਟੀ ਸੈਂਟਰ ਤੋਂ ਐੱਨ ਡੀ ਪੀ ਦੀ ਆਮਨਾ ਸ਼ਾਹ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਅਤੇ ਜੈਸੀ ਸਹੋਤਾ ਨੇ ਸਰੀ-ਸਰਪੈਂਟਾਈਨ ਰਿਵਰ ਤੋਂ ਜਿੱਤ ਪ੍ਰਾਪਤ ਕੀਤੀ।

ਹੋਰ ਕੰਜ਼ਰਵੇਟਿਵ ਜੇਤੂਆਂ ਵਿੱਚ ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ, ਮੋਨਿਕਾ ਮੋਹਨ, ਪਵਨੀਤ ਸਿੰਘ ਅਤੇ ਦੀਪ ਸੰਧੂ ਸ਼ਾਮਲ ਹਨ। ਐੱਨ ਡੀ ਪੀ ਵੱਲੋਂ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਰੋਹਿਣੀ ਅਰੋੜਾ ਜੇਤੂ ਰਹੇ ਹਨ। ਹਾਲਾਂਕਿ, ਕੈਨੇਡੀਅਨ ਮੁੱਖ ਧਾਰਾ ਮੀਡੀਆ ਨੇ ਅਜੇ ਇਨ੍ਹਾਂ ਨੌਂ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਹੋਰ ਪੜ੍ਹੋ- ਮੋਗਾ 'ਚ ਖ਼ੂਨੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ

24 ਅਕਤੂਬਰ ਨੂੰ ਹੋਈਆਂ 93 ਸੀਟਾਂ ਵਾਲੀ ਵਿਧਾਨ ਸਭਾ ਚੋਣ ਵਿੱਚ, 99 ਫੀਸਦੀ ਵੋਟਾਂ ਦੀ ਗਿਣਤੀ ਮਗਰੋਂ ਕੰਜ਼ਰਵੇਟਿਵ ਨੇ 64, ਐੱਨ ਡੀ ਪੀ ਨੇ 27 ਅਤੇ ਗ੍ਰੀਨਜ਼ ਨੇ 2 ਸੀਟਾਂ ਜਿੱਤੀਆਂ ਹਨ। 1928 ਤੋਂ ਬਾਅਦ ਇਹ ਕੰਜ਼ਰਵੇਟਿਵਜ਼ ਦੀ ਪਹਿਲੀ ਬਹੁਮਤ ਵਾਲੀ ਸਰਕਾਰ ਹੈ। ਐੱਨ ਡੀ ਪੀ ਆਗੂ ਡੇਵਿਡ ਈਬੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਹੈ। ਨਵੇਂ ਬਣਨ ਜਾ ਰਹੇ ਪ੍ਰੀਮੀਅਰ ਲੋਰਨ ਡੋਰਕਸਨ ਨੇ ਕਿਹਾ ਕਿ "ਬੀ.ਸੀ. ਯਕੀਨੀ ਤੌਰ 'ਤੇ ਨੀਲਾ ਹੈ।" ਨਵੰਬਰ ਦੇ ਸ਼ੁਰੂ ਵਿੱਚ ਅੰਤਿਮ ਨਤੀਜੇ ਆਉਣ ਦੀ ਉਮੀਦ ਹੈ, ਜਿਸ ਨਾਲ ਅੰਕੜਿਆਂ ਵਿੱਚ ਬਦਲਾਅ ਆ ਸਕਦਾ ਹੈ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK