BSF ਨੂੰ ਅੰਮ੍ਰਿਤਸਰ ਤੇ ਤਰਨਤਾਰਨ ਕੌਮਾਂਤਰੀ ਸਰਹੱਦ ਤੋਂ 8 ਕਿਲੋ ਨਸ਼ੀਲਾ ਪਦਾਰਥ ਜ਼ਬਤ
ਚੰਡੀਗੜ੍ਹ: ਪੰਜਾਬ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਕਰੀਬ 8 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ।
ਪਹਿਲੀ ਘਟਨਾ ਵਿੱਚ ਸ਼ਨੀਵਾਰ ਸਵੇਰੇ ਤਰਨਤਾਰਨ ਜ਼ਿਲੇ ਦੇ ਪਿੰਡ ਵਾਣ ਨੇੜੇ 7 ਕਿਲੋ ਹੈਰੋਇਨ ਦਾ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਦੂਜੀ ਘਟਨਾ ਵਿੱਚ ਸਵੇਰੇ 11.30 ਵਜੇ ਫੌਜੀਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਰੋਪਾਲ ਨੇੜੇ ਸਰਹੱਦੀ ਵਾੜ ਦੇ ਅੱਗੇ ਖੇਤਾਂ ਵਿੱਚ ਇੱਕ ਚਾਹ ਦਾ ਡੱਬਾ ਪਿਆ ਦੇਖਿਆ।
ਅਧਿਕਾਰੀ ਨੇ ਦੱਸਿਆ ਕਿ ਡੱਬੇ ਦੀ ਤੋੜ-ਭੰਨ ਕਰਨ 'ਤੇ 810 ਗ੍ਰਾਮ ਵਜ਼ਨੀ ਹੈਰੋਇਨ ਡੱਬੇ ਦੇ ਅੰਦਰੋਂ ਭਰੀ ਹੋਈ ਪ੍ਰਾਪਤ ਹੋਈ ਹੈ।
ਸ਼ੁੱਕਰਵਾਰ ਨੂੰ ਬੀਐਸਐਫ ਨੇ ਪੰਜ ਗਲਾਕ 9 ਐਮਐਮ ਪਿਸਤੌਲ ਅਤੇ 91 ਰਾਉਂਡ ਗੋਲਾ ਬਾਰੂਦ ਵੀ ਜ਼ਬਤ ਕੀਤਾ ਸੀ, ਜੋ ਇੱਕ ਡਰੋਨ ਦੁਆਰਾ ਭਾਰਤ ਵਾਲੇ ਪਾਸੇ ਸੁੱਟੇ ਗਏ ਸਨ।
- PTC NEWS