Delhi ਦੇ ਬਵਾਨਾ ’ਚ ਫੈਕਟਰੀ ’ਚ ਲੱਗੀ ਭਿਆਨਕ ਅੱਗ; ਕਈ ਧਮਾਕਿਆਂ ਨਾਲ ਢਹਿ-ਢੇਰੀ ਹੋਈ ਬਿਲਡਿੰਗ
Building Collapsed In Delhi : ਦਿੱਲੀ ਦੇ ਬਵਾਨਾ ਸਥਿਤ ਡੀਐਸਆਈਡੀਸੀ ਇੰਡਸਟਰੀਅਲ ਏਰੀਆ ਦੇ ਸੈਕਟਰ-2 ਵਿੱਚ ਸ਼ਨੀਵਾਰ ਸਵੇਰੇ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। 17 ਫਾਇਰ ਇੰਜਣ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ।
ਫੈਕਟਰੀ ਵਿੱਚ ਅੱਗ ਲੱਗਣ ਕਾਰਨ ਅੰਦਰੋਂ ਉੱਚੀਆਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਗਈਆਂ ਅਤੇ ਕਾਲਾ ਧੂੰਆਂ ਚਾਰੇ ਪਾਸੇ ਫੈਲਣ ਲੱਗਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਫਾਇਰ ਵਿਭਾਗ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 17 ਫਾਇਰ ਇੰਜਣ ਮੌਕੇ 'ਤੇ ਭੇਜੇ ਗਏ। ਅੱਗ ਲੱਗਣ ਦੌਰਾਨ ਇਮਾਰਤ ਦੇ ਅੰਦਰ ਕੁਝ ਧਮਾਕੇ ਹੋਣ ਕਾਰਨ ਇਮਾਰਤ ਢਹਿ ਗਈ। ਵਿਸਥਾਰ ਜਾਣਕਾਰੀ ਦੀ ਉਡੀਕ ਹੈ।
- PTC NEWS