Udyog Aadhaar : ਉਦਯੋਗ ਆਧਾਰ ਕੀ ਹੈ? ਜਾਣੋ ਇਸ ਦੇ ਫਾਇਦੇ
Udyog Aadhaar: ਅੱਜਕਲ੍ਹ ਹਰ ਕਿਸੇ ਨੂੰ ਕਾਰੋਬਾਰ ਵਧਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ। ਅਜਿਹੇ 'ਚ ਜੇਕਰ ਪੈਸਾ ਨਾ ਹੋਵੇ ਤਾਂ ਕਈ ਵਾਰ ਕਾਰੋਬਾਰ ਅੱਗੇ ਨਹੀਂ ਵੱਧ ਸਕਦਾ ਅਤੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਪਰ ਹੁਣ ਤੁਹਾਡੇ ਸੁਪਨੇ ਅਧੂਰੇ ਨਹੀਂ ਰਹਿਣਗੇ। ਕਿਉਂਕਿ ਕੇਂਦਰ ਸਰਕਾਰ ਵਲੋਂ ਕਾਰੋਬਾਰੀ ਲੋਕਾਂ ਨੂੰ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ, ਜਿਸ ਨੂੰ ਉਦਯੋਗ ਆਧਾਰ ਕਿਹਾ ਜਾਂਦਾ ਹੈ। ਦਸ ਦਈਏ ਕਿ ਇਸ ਰਾਹੀਂ ਲੋਕਾਂ ਨੂੰ ਆਪਣੇ ਕਾਰੋਬਾਰ ਲਈ 25 ਲੱਖ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਤੱਕ ਦਾ ਕਰਜ਼ਾ ਮਿਲ ਸਕਦਾ ਹੈ। ਤਾਂ ਆਉ ਜਾਣਦੇ ਹਾਂ ਉਦਯੋਗ ਆਧਾਰ ਕੀ ਹਾਂ 'ਤੇ ਇਸ ਦੇ ਕੀ ਫਾਇਦੇ ਹੁੰਦੇ ਹਨ
ਉਦਯੋਗ ਆਧਾਰ ਕੀ ਹੈ?
ਵੈਸੇ ਤਾਂ ਇਹ ਆਧਾਰ ਤੁਹਾਡੇ ਆਮ ਆਧਾਰ ਕਾਰਡ ਤੋਂ ਵੱਖਰਾ ਹੁੰਦਾ ਹੈ। ਉਹ ਕੰਪਨੀਆਂ ਜੋ ਮਾਈਕਰੋ, ਸਮਾਲ ਜਾਂ ਮੀਡੀਅਮ ਐਂਟਰਪ੍ਰਾਈਜ਼ ਦੀ ਸ਼੍ਰੇਣੀ 'ਚ ਆਉਂਦੀਆਂ ਹਨ ਉਹ ਉਦਯੋਗ ਆਧਾਰ ਦੇ ਤਹਿਤ ਰਜਿਸਟਰ ਕਰ ਸਕਦੀਆਂ ਹਨ। ਦਸ ਦਈਏ ਕਿ ਉਦਯੋਗ ਆਧਾਰ 'ਚ ਰਜਿਸਟਰ ਹੋਣ ਤੋਂ ਬਾਅਦ, ਇੱਕ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ ਜਿਸ 'ਚ 12 ਅੰਕਾਂ ਦਾ ਵਿਲੱਖਣ ਨੰਬਰ ਹੁੰਦਾ ਹੈ। ਆਮ ਭਾਸ਼ਾ 'ਚ ਇਸ ਨੂੰ ਉਦਯੋਗ ਆਧਾਰ ਕਾਰਡ ਕਿਹਾ ਜਾਂਦਾ ਹੈ। ਇਸ ਨੂੰ MSME ਰਜਿਸਟ੍ਰੇਸ਼ਨ ਵੀ ਕਿਹਾ ਜਾਂਦਾ ਹੈ। ਉਹ ਕੰਪਨੀਆਂ ਜਿਨ੍ਹਾਂ ਦਾ ਨਿਵੇਸ਼ 1 ਕਰੋੜ ਰੁਪਏ ਤੋਂ ਘੱਟ ਹੈ ਅਤੇ ਸਾਲਾਨਾ ਟਰਨਓਵਰ 250 ਕਰੋੜ ਰੁਪਏ ਤੋਂ ਘੱਟ ਹੈ, ਉਹ ਆਪਣੇ ਕਾਰੋਬਾਰ ਨੂੰ MSME ਤਹਿਤ ਰਜਿਸਟਰ ਕਰ ਸਕਦੀਆਂ ਹਨ।
ਉਦਯੋਗ ਆਧਾਰ ਦੇ ਫਾਇਦੇ
ਕਾਰੋਬਾਰ ਲਈ ਤੁਸੀਂ ਬਿਨਾਂ ਕਿਸੇ ਸੁਰੱਖਿਆ ਅਤੇ ਬਿਨਾਂ ਕਿਸੇ ਗਿਰਵੀਨਾਮੇ ਦੇ ਘੱਟ ਵਿਆਜ 'ਤੇ ਬੈਂਕ ਤੋਂ ਕਰਜ਼ਾ ਲੈ ਸਕਦੇ ਹੋ। ਪੇਟੈਂਟ ਰਜਿਸਟ੍ਰੇਸ਼ਨ 'ਤੇ 50% ਛੋਟ ਉਪਲਬਧ ਹੈ। ਇਸ ਤੋਂ ਇਲਾਵਾ ISO ਸਰਟੀਫਿਕੇਟ ਉਪਲਬਧ ਹੈ। ਸਿੱਧਾ ਟੈਕਸ 'ਚ ਵੀ ਲਾਭ ਮਿਲਦਾ ਹੈ। ਬਿਜਲੀ ਬਿੱਲ 'ਚ ਛੋਟ ਮਿਲਦੀ ਹੈ। ਦੇਸ਼ ਭਰ 'ਚ ਜਿੱਥੇ ਕਿਤੇ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ, ਉੱਥੇ ਸਟਾਲ ਲਗਾਉਣ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਇਸ ਨਾਲ ਸਰਕਾਰੀ ਟੈਂਡਰ ਲੈਣਾ ਆਸਾਨ ਹੈ। ਬਾਰਕੋਡ ਰਜਿਸਟ੍ਰੇਸ਼ਨ 'ਚ ਸਬਸਿਡੀ ਉਪਲਬਧ ਹੈ।
3 ਤਰ੍ਹਾਂ ਨਾਲ ਹੁੰਦੀ ਹੈ ਜਿਸਟ੍ਰੇਸ਼ਨ
ਮਾਈਕਰੋ ਐਂਟਰਪ੍ਰਾਈਜਿਜ਼ : 1 ਕਰੋੜ ਰੁਪਏ ਤੋਂ ਘੱਟ ਨਿਵੇਸ਼ ਅਤੇ 5 ਕਰੋੜ ਰੁਪਏ ਤੋਂ ਘੱਟ ਟਰਨਓਵਰ
ਸਮਾਲ ਐਂਟਰਪ੍ਰਾਈਜਿਜ਼ : 10 ਕਰੋੜ ਰੁਪਏ ਤੋਂ ਘੱਟ ਨਿਵੇਸ਼ ਅਤੇ 50 ਕਰੋੜ ਰੁਪਏ ਤੱਕ ਦਾ ਟਰਨਓਵਰ
ਮੀਡੀਅਮ ਐਂਟਰਪ੍ਰਾਈਜਿਜ਼ : 50 ਕਰੋੜ ਰੁਪਏ ਤੋਂ ਘੱਟ ਨਿਵੇਸ਼ ਅਤੇ 250 ਕਰੋੜ ਰੁਪਏ ਤੱਕ ਦਾ ਕਾਰੋਬਾਰ
ਉਦਯੋਗ ਆਧਾਰ ਬਣਵਾਉਣ ਦਾ ਤਰੀਕਾ
- PTC NEWS