ਜਾਣੋ ਊਠ ਵੱਲੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਕੱਟਣ ਦੇ ਮਾਮਲੇ 'ਚ ਕਿੰਨੀ ਹੈ ਸੱਚਾਈ !
ਚੰਡੀਗੜ੍ਹ: ਚੰਡੀਗੜ੍ਹ ਦੇ ਰੋਜ਼ ਗਾਰਡਨ ਕੋਲ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਊਠ ਨੇ ਕੱਟ ਲਿਆ ਹੈ। ਜਦੋਂ ਟ੍ਰੈਫਿਕ ਮੁਲਾਜ਼ਮ ਟ੍ਰੈਫਿਕ ਨੂੰ ਕਲੀਅਰ ਕਰ ਰਿਹਾ ਸੀ ਤਾਂ ਊਠ ਵੱਲੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਕੱਟਿਆ ਗਿਆ। ਊਠ ਇਕ ਅਜਿਹਾ ਜਾਨਵਰ ਹੈ ਜਿਸਨੂੰ ਵੇਖ ਕੇ ਬੱਚੇ ਹਮੇਸ਼ਾ ਖੁਸ਼ ਹੁੰਦੇ ਹਨ। ਊਠ ਦੇ ਮਾਲਿਕ ਨੇ ਦੱਸਿਆ ਕਿ ਉਹ ਅਕਸਰ ਰੋਜ਼ ਗਾਰਡਨ ਦੇ ਕੋਲ ਊਠ ਨੂੰ ਲੈਕੇ ਆਉਂਦੇ ਹਨ ਅਤੇ ਕੁਝ ਫੀਸ ਲੈਕੇ ਬੱਚਿਆਂ ਨੂੰ ਊਠ ਦੀ ਸਵਾਰੀ ਕਰਵਾਈ ਜਾਂਦੀ ਹੈ।
ਊਠ ਦੇ ਮਾਲਿਕ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੀ ਹੋਇਆ ਹੈ, ਕਿ ਊਠ ਨੇ ਕਿਸੇ ਨੂੰ ਕੱਟਿਆ ਹੋਵੇ। ਉਨ੍ਹਾਂ ਦੱਸਿਆ ਕਿ ਊਠ ਨੂੰ ਰਾਤ ਨੂੰ ਚਾਰਾ ਦਿੱਤਾ ਸੀ ਤੇ ਇਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਕਿ ਉਹ ਰਾਤ ਨੂੰ ਰੱਸਾ ਤੁੜਵਾਕੇ ਕਦੋ ਘਰੋਂ ਨਿਕਲ ਗਿਆ ਪਰ ਉਹ ਸਵੇਰੇ 7-8 ਵਜੇ ਰੋਜ਼ ਗਾਰਡਨ ਕੋਲ ਪਹੁੰਚਿਆ। ਮਾਲਿਕ ਦਾ ਕਹਿਣਾ ਹੈ ਕਿ ਊਠ ਨੂੰ ਕੋਈ ਬਿਮਾਰੀ ਨਹੀਂ ਸੀ।
ਮਾਲਿਕ ਦਾ ਕਹਿਣਾ ਹੈ ਕਿ ਉਹ ਊਠ ਨੂੰ ਰਾਜਸਥਾਨ ਤੋਂ ਤੋਰ ਕੇ ਲੈ ਕੇ ਆਊਂਦੇ ਹਨ, ਇਥੇ ਲੈਕੇ ਆਉਣ 'ਚ 19 - 20 ਦਿਨ ਲੱਗ ਜਾਂਦੇ ਹਨ। ਅਕਸਰ ਊਠ ਦੇ ਮੂੰਹ ਤੇ ਛਿਕਲਾ ਪਾਇਆ ਹੁੰਦਾ ਹੈ। ਪਰ ਰਾਤ ਨੂੰ ਅਸੀਂ ਚਾਰਾ ਪਾਉਂਦੇ ਹੋਏ ਛਿਕਲਾ ਉਤਾਰ ਦਿੰਦੇ ਹਾਂ। ਇਸ ਲਈ ਇਸਦੇ ਮੂੰਹ ਤੇ ਛਿਕਲਾ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਹੱਥ ਵੀ ਊਠ ਦੇ ਮੂੰਹ 'ਚ ਚਲਾ ਜਾਵੇ, ਫੇਰ ਵੀ ਸਾਨੂੰ ਕੋਈ ਡਰ ਨਹੀਂ। ਊਠ ਦੇ ਮਾਲਿਕ ਦਾ ਕਹਿਣਾ ਹੈ ਕਿ ਸਾਡੇ ਕੋਲ ਇੱਕ ਆਈਡੀਕਾਰਡ ਹੀ ਹਨ ਇਸਨੂੰ ਚਲਾਉਣ ਵਾਸਤੇ। ਇਨ੍ਹਾਂ ਦੇ ਸਿਰ ਤੇ ਹੀ ਸਾਡਾ ਰੁਜਗਾਰ ਚੱਲਦਾ ਹੈ।
- PTC NEWS