Tue, May 13, 2025
Whatsapp

Canada Election 2025 : ਕੈਨੇਡਾ ਫੈਡਰਲ ਚੋਣਾਂ 'ਚ ਪੰਜਾਬੀਆਂ ਨੇ ਰਚਿਆ ਇਤਿਹਾਸ , ਰਾਏਕੋਟ ਨਾਲ ਸਬੰਧਤ 2 ਨੌਜਵਾਨ ਬਣੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ

Canada Election 2025 : ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਿੱਤ ਹਾਸਲ ਕੀਤੀ ਹੈ ,ਉੱਥੇ ਹੀ ਰਾਏਕੋਟ ਸ਼ਹਿਰ ਨੂੰ ਵੀ ਆਪਣੇ 2 ਪੁੱਤਰਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ

Reported by:  PTC News Desk  Edited by:  Shanker Badra -- April 30th 2025 02:24 PM
Canada Election 2025 : ਕੈਨੇਡਾ ਫੈਡਰਲ ਚੋਣਾਂ 'ਚ ਪੰਜਾਬੀਆਂ ਨੇ ਰਚਿਆ ਇਤਿਹਾਸ , ਰਾਏਕੋਟ ਨਾਲ ਸਬੰਧਤ 2 ਨੌਜਵਾਨ ਬਣੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ

Canada Election 2025 : ਕੈਨੇਡਾ ਫੈਡਰਲ ਚੋਣਾਂ 'ਚ ਪੰਜਾਬੀਆਂ ਨੇ ਰਚਿਆ ਇਤਿਹਾਸ , ਰਾਏਕੋਟ ਨਾਲ ਸਬੰਧਤ 2 ਨੌਜਵਾਨ ਬਣੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ

Canada Election 2025 : ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਿੱਤ ਹਾਸਲ ਕੀਤੀ ਹੈ ,ਉੱਥੇ ਹੀ ਰਾਏਕੋਟ ਸ਼ਹਿਰ ਨੂੰ ਵੀ ਆਪਣੇ 2 ਪੁੱਤਰਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਰਾਏਕੋਟ ਦੇ ਪਿੰਡ ਬੱਸੀਆਂ ਦੇ ਟਿੰਮ ਉੱਪਲ ਐਡਮਿੰਟਨ ਮਿੱਲ ਵੁੱਡਸ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। 

ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਿੱਥੇ ਇਲਾਕੇ ਭਰ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਉਨ੍ਹਾਂ ਪਿੰਡ ਬੱਸੀਆਂ ਦੇ ਨਾਲ ਨਾਲ ਨਾਨਕਿਆਂ ਦੇ ਪਿੰਡ ਬੁਰਜ ਹਰੀ ਸਿੰਘ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਟਿੰਮ ਦੀ ਜਿੱਤ ਦੇ ਖੁਸ਼ੀ ਦਾ ਜਸ਼ਨ ਮਨਾਉਂਦਿਆਂ ਉਨ੍ਹਾਂ ਦੇ ਨਾਨਕੇ ਪਿੰਡ ਬੁਰਜ ਹਰੀ ਸਿੰਘ ਵਿਚ ਅੱਜ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਟਿੰਮ ਦੇ ਨਾਨਕਿਆਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ। 


ਟਿੰਮ ਦੀ ਮਾਮੀ ਪਰਮਿੰਦਰ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਭਾਣਜੇ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਬੇਹੱਦ ਨਾਜ਼ ਹੈ। ਇਸ ਮੌਕੇ ਪਿੰਡ ਬੁਰਜ ਹਰੀ ਸਿੰਘ ਦੇ ਪੰਚ ਦਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਟਿੰਮ ਉੱਪਲ ਨੇ ਆਪਣੇ ਬਚਪਨ ਦੇ ਬਹੁਤੇ ਪਲ ਆਪਣੇ ਨਾਨਕਿਆਂ ਦੇ ਘਰ ਵਿਚ ਹੀ ਗੁਜਾਰੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਪਿੰਡ ਦੇ ਹੋਣਹਾਰ ਦੋਹਤੇ 'ਤੇ ਬੇਹੱਦ ਮਾਣ ਹੈ। 

ਉਧਰ ਦੂਸਰੇ ਪਾਸੇ ਰਾਏਕੋਟ ਸ਼ਹਿਰ ਦੇ ਇੱਕ ਹੋਰ ਹੋਣਹਾਰ ਨੌਜਵਾਨ ਅਰਪਣ ਖੰਨਾ ਨੇ ਕੈਨੇਡਾ ਦੇ ਓਟਾਰੀਓ ਸੂਬੇ ਦੀ ਆਕਸਫੋਰਡ ਸੀਟ ਤੋਂ ਦੂਜੀ ਵਾਰ ਚੋਣ ਜਿੱਤ ਕੇ ਸੰਸਦ ਵਿੱਚ ਜਾਣ ਦਾ ਮਾਣ ਪ੍ਰਾਪਤ ਕੀਤਾ ਹੈ। ਅਰਪਣ ਖੰਨਾ ਜੋ ਵਿਰੋਧੀ ਧਿਰ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਸਨ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹੈਲਡ ਡਰਲੀ ਨੂੰ 10977 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਦੀ ਜਿੱਤ ਦਾ ਪ੍ਰਤੀਸਤ 53 ਪ੍ਰਤੀਸਤ ਤੋਂ ਵੀ ਜਿਆਦਾ ਰਿਹਾ। 

ਗੌਰਤਲਬ ਹੈ ਕਿ ਅਰਪਣ ਖੰਨਾ ਦੇ ਪਿਤਾ ਸੁਭਾਸ਼ ਖੰਨਾ ਕਈ ਦਹਾਕੇ ਪਹਿਲਾਂ ਕੈਨੇਡਾ ਵਸ ਗਏ ਸੀ ,ਰਾਏਕੋਟ ਵਿੱਚ ਵੀ ਉਹਨਾਂ ਦੇ ਚਚੇਰੇ ਭਰਾ ਮੁਨੀਸ਼ ਖੰਨਾ ਅਤੇ ਆਂਢੀ ਗਵਾਂਢੀਆਂ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ। ਰਾਏਕੋਟ ਦੇ 2 ਨੌਜਵਾਨਾਂ ਦੇ  ਕੈਨੇਡਾ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਜਾਣ ਕਾਰਨ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਵਾਰ ਕੈਨੇਡਾ ਚੋਣਾਂ ਵਿੱਚ ਪੰਜਾਬੀ ਛਾ ਗਏ ਹਨ। ਪੰਜਾਬੀਆਂ ਨੇ ਕੈਨੇਡਾ ਵਿੱਚ ਪੰਜਾਬ ਨਾਲੋਂ ਵੀ ਵੱਧ ਸੀਟਾਂ ਜਿੱਤੀਆਂ ਹਨ। ਕੈਨੇਡਾ ਚੋਣਾਂ ਵਿੱਚ ਪੰਜਾਬੀ ਮੂਲ ਦੇ 22 ਉਮੀਦਵਾਰਾਂ ਨੇ ਚੋਣ ਜਿੱਤੀ ਹੈ। ਇਸ ਵਾਰ ਕੈਨੇਡਾ ਚੋਣਾਂ ਵਿੱਚ ਰਿਕਾਰਡ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਸ ਤੋਂ ਪਹਿਲਾਂ 2021 ਵਿੱਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ 2019 ਦੀਆਂ ਸੰਘੀ ਚੋਣਾਂ ਵਿੱਚ 20 ਪੰਜਾਬੀ ਮੂਲ ਦੇ ਸੰਸਦ ਮੈਂਬਰ ਚੁਣੇ ਗਏ ਸੀ।

- PTC NEWS

Top News view more...

Latest News view more...

PTC NETWORK