ਮੁੰਬਈ, 16 ਜਨਵਰੀ: ਭਾਰਤ 'ਚ ਬੀਤੇ ਦਿਨ ਤੋਂ ਇੱਕ ਵੀਡੀਓ ਵਾਇਰਲ ਜਾ ਰਿਹਾ ਜੋ ਕਿ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਕੁਝ ਲੋਕ ਮੁਗਲ ਸ਼ਾਸਕ ਔਰੰਗਜ਼ੇਬ ਤੇ ਟੀਪੂ ਸੁਲਤਾਨ ਦੀਆਂ ਫੋਟੋਆਂ ਨਾਲ ਨੱਚਦੇ ਵੇਖੇ ਜਾ ਸਕਦੇ ਹਨ। ਜਿੱਥੇ ਹੁਣ ਇਸ ਵਾਇਰਲ ਵੀਡੀਓ ਨੂੰ ਲੈ ਕੇ ਹਿੰਦੂ ਸੰਗਠਨ ਵਿਰੋਧ ਕਰ ਰਹੇ ਸਨ ਉੱਥੇ ਹੀ ਪੁਲਿਸ ਨੇ ਨੱਚਣ ਵਾਲੇ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 
Maha | Case registered against 8 people in Washim in connection with a viral video of people dancing with Mughal emperor Aurangzeb's photos
Mangrulpir Insp says, "Some youths carried Aurangzeb's photos during Dada Hayat Qalandar's urs on Jan 1 & raised slogans. Case registered." pic.twitter.com/iGv1DnpcQH
— ANI (@ANI) January 16, 2023
<script async src=https://platform.twitter.com/widgets.js charset=utf-8></script>ਇਹ ਵੀ ਪੜ੍ਹੋ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵਿਗੜੀ ਸਿਹਤ, ਹਸਪਤਾਲ ਭਰਤੀਕੌਮੀ ਮੀਡੀਆ ਮੁਤਾਬਕ ਜ਼ਿਲ੍ਹੇ ਦੇ ਮੰਗਰੂਲਪੀਰ ਵਿੱਚ 14 ਜਨਵਰੀ ਦੀ ਰਾਤ ਨੂੰ ਦਾਦਾ ਹਯਾਤ ਕਲੰਦਰ ਸਾਹਿਬ ਨਾਲ ਸਬੰਧਿਤ ਪ੍ਰੋਗਰਾਮ ਸੀ। ਉੱਥੇ ਹੀ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਇਕੱਠ 'ਚ ਸ਼ਮੂਲੀਅਤ ਕੀਤੀ, ਜਿੱਥੇ ਨੱਚਣ ਦੌਰਾਨ ਭੀੜ ਵਿਚੋਂ ਦੋ ਵਿਅਕਤੀਆਂ ਨੇ ਵੱਡੀਆਂ-ਵੱਡੀਆਂ ਤਸਵੀਰਾਂ ਲਹਿਰਾਉਣੀਆਂ, ਇੱਕ ਟੀਪੂ ਸੁਲਤਾਨ ਦੀ ਅਤੇ ਦੂਜੀ ਔਰੰਗਜ਼ੇਬ ਦੀ ਤਸਵੀਰ। ਜਿਸ ਤੋਂ ਬਾਅਦ ਕਿਸੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕੁੱਲ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 
महाराष्ट्र के वाशिम से बड़ी खबर
औरंगजेब के पोस्टर के साथ डांस पर एक्शन
8 लोगों के खिलाफ पुलिस ने केस दर्ज किया #Aurangzeb #Maharashtra #Maharashtrapolice @DevendraFadnavis @eknathshinde pic.twitter.com/goK216u2Uy
— Shekhar Pujari (@ShekharPujari2) January 16, 2023
<script async src=https://platform.twitter.com/widgets.js charset=utf-8></script>ਇਹ ਵੀ ਪੜ੍ਹੋ: ਪੰਜਾਬ ’ਚ ਭਾਰਤ ਜੋੜੋ ਯਾਤਰਾ ਦਾ ਪੰਜਵਾਂ ਦਿਨ, ਦੁਪਹਿਰ 12 ਵਜੇ ਤੱਕ ਆਦਮਪੁਰ ਪਹੁੰਚੇਗੀ ਯਾਤਰਾਘਟਨਾ ਦੇ ਵਿਰੋਧ 'ਚ ਸ਼ਹਿਰ ਦੇ ਸਥਾਨਕ ਹਿੰਦੂ ਸੰਗਠਨ ਵੱਲੋਂ ਔਰੰਗਜ਼ੇਬ ਦਾ ਪੁਤਲਾ ਫੂਕਿਆ ਗਿਆ, ਉੱਥੇ ਹੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਇਸ ਘਟਨਾ ਤੋਂ ਦਿਨ ਪਹਿਲਾਂ ਵੀ ਮਹਾਰਾਸ਼ਟਰ 'ਚ ਔਰੰਗਜ਼ੇਬ ਨੂੰ ਲੈ ਕੇ ਇੱਕ ਵਿਵਾਦ ਖੜ੍ਹਾ ਹੋ ਗਿਆ ਸੀ। ਜਿੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਰਾਜ ਮੰਤਰੀ ਜਤਿੰਦਰ ਆਵਹਦ ਨੇ ਔਰੰਗਜ਼ੇਬ ਨੂੰ ਜ਼ਾਲਮ ਕਰਾਰਦਿਆਂ ਉਸਦੇ ਅਕਸ ਨੂੰ ਹਿੰਦੂ ਵਿਰੋਧੀ ਹੋਣ ਤੋਂ ਨਕਾਰ ਦਿੱਤਾ ਸੀ। ਜਿਸ ਤੋਂ ਬਾਅਦ ਮਹਾਰਾਸ਼ਟਰ ਦੀ ਸਥਾਨਕ ਰਾਜਨੀਤੀ 'ਚ ਬਵਾਲ ਮਚਿਆ ਹੋਇਆ ਹੈ।