ਬੱਚੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦਾ ਮੁਲਜ਼ਮ UP ਤੋਂ ਕਾਬੂ, ਕੀਤੇ ਖੌਫਨਾਕ ਖੁਲਾਸੇ
ਪੀਟੀਸੀ ਨਿਊਜ਼ ਡੈਸਕ: ਲੁਧਿਆਣਾ (Ludhiana police) ਦੇ ਥਾਣਾ ਡਾਬਾ ਅਧੀਨ ਚਾਰ ਸਾਲਾਂ ਬੱਚੀ ਦੇ ਰੇਪ ਮਾਮਲੇ ਦੇ ਮੁੱਖ ਮੁਲਜ਼ਮ ਸੋਨੂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਲਿਆਣਪੁਰ ਜਨਪਥ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਬੀਤੇ ਕੱਲ ਆਰੋਪੀ ਨੂੰ ਇੱਕ ਪਿੰਡ ਦੇ ਵਿੱਚੋਂ ਉਸਦੇ ਰਿਸ਼ਤੇਦਾਰ ਦੇ ਘਰੋਂ ਕਾਬੂ ਕੀਤਾ ਹੈ, ਇਥੇ ਇਹ ਵੀ ਦੱਸ ਦਈਏ ਕਿ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ।
ਇਸ ਸਬੰਧੀ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਵੱਲੋਂ ਇਹ ਨੀਚ ਹਰਕਤ ਕਰਨ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੇ ਪਹਿਲਾਂ ਬੱਚੀ ਦਾ ਕਤਲ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਦਾ ਬਲਾਤਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਉਸ ਦਿਨ ਤੋਂ ਹੀ ਲਗਾਤਾਰ ਇਸ ਦੇ ਟਿਕਾਣਿਆਂ ਤੇ ਸਰਚ ਆਪਰੇਸ਼ਨ ਚਲਾ ਰਹੀਆਂ ਸਨ। ਸਾਡੇ ਵੱਲੋਂ ਟੀਮਾਂ ਦਾ ਗਠਨ ਕਰਕੇ ਜਿੱਥੇ ਜਿੱਥੇ ਇਸ ਦੇ ਹੋਣ ਦੀ ਉਮੀਦ ਸੀ ਉਥੇ ਉਥੇ ਭੇਜੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ, ਜਿਸ ਕਰਕੇ ਇਹ ਕਾਫੀ ਹੱਦ ਕੰਡੇ ਵੀ ਅਪਣਾ ਰਿਹਾ ਸੀ ਤਾਂ ਜੋ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹੇ।
ਬੱਚੀ ਨਾਲ ਹੈਵਾਨੀਅਤ ਨੂੰ ਅੰਜਾਮ ਦੇਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰਬੱਚੀ ਨਾਲ ਹੈਵਾਨੀਅਤ ਨੂੰ ਅੰਜਾਮ ਦੇਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ UP ਭੱਜੇ ਮੁਲਜ਼ਮ ਨੂੰ ਪੰਜਾਬ ਪੁਲਿਸ ਨੇ ਸੁਣੋ ਕਿਵੇਂ ਕੀਤਾ ਕਾਬੂ ? #Ludhiana #PunjabPolice #GirlMurder #UP #LatestNews #PunjabNews #PTCNews Posted by PTC News on Thursday, January 18, 2024
ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਇਹ 8 ਜਮਾਤਾਂ ਪਾਸ ਹੈ ਅਤੇ ਅਕਸਰ ਹੀ ਇਹ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਸੀ, ਜਿਸ ਕਰਕੇ ਇਹ ਕਦੇ ਕਿਸੇ ਰਿਸ਼ਤੇਦਾਰ ਕੋਲ ਅਤੇ ਕਦੇ ਕਿਸੇ ਰਿਸ਼ਤੇਦਾਰ ਦੇ ਕੋਲ ਰੁਕ ਜਾਂਦਾ ਸੀ ਪਰ ਉੱਥੇ ਜ਼ਿਆਦਾ ਦੇਰ ਨਹੀਂ ਟਿਕਦਾ ਸੀ, ਉਥੋਂ ਭੱਜ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਖਾਨਾਬਦੋਸ਼ ਵਰਗਾ ਸੀ। ਉਨ੍ਹਾਂ ਕਿਹਾ ਕਿ ਕਾਫੀ ਸਰਚ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ।
ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਆਪਣੇ ਨਾਨੇ ਦੇ ਘਰ ਆਈ ਹੋਈ ਸੀ ਅਤੇ ਉਨ੍ਹਾਂ ਦੇ ਸਾਹਮਣੇ ਗੁਆਂਢੀ ਦੇ ਘਰ ਇਹ ਰਹਿਣ ਲਈ ਆਇਆ ਸੀ ਉਸ ਦਾ ਇਹ ਰਿਸ਼ਤੇਦਾਰ ਸੀ, ਜਿਸ ਤੋਂ ਬਾਅਦ ਇਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਮੁਲਜ਼ਮ ਨੇ ਬੱਚੀ ਦਾ ਕਤਲ ਕੀਤਾ ਤੇ ਫਿਰ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਿਆ ਸੀ, ਪਰ ਪੁਲਿਸ ਨੇ ਕਥਿਤ ਦੋਸ਼ੀ ਨੂੰ ਮਿਹਨਤ ਕਰਕੇ ਆਖਿਰ ਫੜ ਲਿਆ ਹੈ।
-