CBI Raid on Punjab Vigilance Office Live Updates : ਪੰਜਾਬ ਵਿਜੀਲੈਂਸ ਦਫ਼ਤਰ 'ਚ ਵੱਡੇ ਭ੍ਰਿਸ਼ਟਾਚਾਰ ਦਾ ਖੁਲਾਸਾ, ਵਿਜੀਲੈਂਸ ਚੀਫ਼ ਦੇ ਰੀਡਰ ਸਮੇਤ ਵਿਚੋਲੀਏ ਪਿਓ-ਪੁੱਤ ਗ੍ਰਿਫ਼ਤਾਰ
ਸੀਬੀਆਈ ਵੱਲੋਂ ਸੋਮਵਾਰ ਦੇਰ ਸ਼ਾਮ ਨੂੰ ਵਾਟਰ ਵਰਕਸ ਰੋਡ 'ਤੇ ਡੀਐਸਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਭਾਜਪਾ ਆਗੂ ਦੇ ਘਰ ਛਾਪੇਮਾਰੀ ਕੀਤੀ। ਟੀਮ ਵੱਲੋਂ ਕਰੀਬ ਰਾਤ 1 ਵਜੇ ਤੱਕ ਘਰ ਅੰਦਰ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ, ਟੀਮ ਆਪਣੇ ਨਾਲ ਕੁਝ ਦਸਤਾਵੇਜ਼ ਤੇ ਨਗਦੀ ਲੈ ਗਈ।
ਇਹ ਵੀ ਸਾਹਮਣੇ ਆਇਆ ਹੈ ਕਿ ਰੇਡ ਦੌਰਾਨ ਭਾਜਪਾ ਆਗੂ ਤੇ ਉਸ ਦਾ ਪੁੱਤਰ ਘਰ 'ਚ ਮੌਜੂਦ ਨਹੀਂ ਸੀ। ਇਹ ਛਾਪੇਮਾਰੀ FIR ਨੰ. 12/26 ਮਿਤੀ 11.05.2026, PC Act, ਥਾਣਾ ਸੀਬੀਆਈ ਚੰਡੀਗੜ੍ਹ ਨਾਲ ਸਬੰਧਿਤ ਹੈ।
ਵਿਜੀਲੈਂਸ 'ਤੇ ਰੇਡ ਦੇ ਨਾਲ ਹੀ ਸੀਬੀਆਈ ਦੀ ਟੀਮ ਵੱਲੋਂ ਮੁਕਤਸਰ ਵਿਖੇ ਵੀ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਵੱਲੋਂ ਇਥੇ ਗ੍ਰਿਫ਼ਤਾਰ ਕੀਤੇ ਗਏ ਵਿਚੋਲੀਏ ਰਾਘਵ ਗੋਇਲ ਦੇ ਘਰ ਰੇਡ ਕੀਤੀ ਗਈ ਹੈ। ਟੀਮ ਵੱਲੋਂ ਇਥੇ ਲਗਭਗ ਤਿੰਨ ਘੰਟੇ ਤੱਕ ਰੇਡ ਕੀਤੀ ਗਈ।
ਦੱਸ ਦਈਏ ਕਿ ਸੀਬੀਆਈ ਵੱਲੋਂ ਵਿਜੀਲੈਂਸ ਦਫ਼ਤਰ ਵਿਖੇ ਰੇਡ ਦੌਰਾਨ ਰਾਘਵ ਗੋਇਲ ਤੇ ਉਸ ਦੇ ਪੁੱਤਰ ਵਿਕਾਸ ਗੋਇਲ ਨੂੰ ਵਿਚੋਲੀਏ ਦੀ ਭੂਮਿਕਾ ਨਿਭਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਉ-ਪੁੱਤ ਦੋਵੇਂ ਨਹਿਰੀ ਵਿਭਾਗ ਦੇ ਠੇਕੇ ਲੈਂਦੇ ਹਨ ਅਤੇ ਚੰਡੀਗੜ੍ਹ ਵਿੱਚ ਕਾਫੀ ਪ੍ਰਾਪਰਟੀ ਹੋਣ ਬਾਰੇ ਚਰਚਾ ਹੈ।
ਸੀਬੀਆਈ ਦੀ ਇੱਕ ਟੀਮ ਨੇ 11 ਮਈ, 2026 ਨੂੰ ਪੰਜਾਬ ਵਿੱਚ ਮਲੋਟ ਸਥਿਤ ਭਾਜਪਾ ਨੇਤਾ ਰਾਘਵ ਗੋਇਲ ਅਤੇ ਉਨ੍ਹਾਂ ਦੇ ਪਿਤਾ ਵਿਕਾਸ ਗੋਇਲ ਦੇ ਘਰ ਦੀ ਤਲਾਸ਼ੀ ਲਈ। ਇਹ ਜਾਂਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਦਰਜ ਕੀਤੀ ਗਈ ਇੱਕ ਐਫਆਈਆਰ ਨਾਲ ਸਬੰਧਤ ਹੈ। ਰਾਘਵ ਗੋਇਲ ਮਲੋਟ ਵਿੱਚ ਇੱਕ ਪ੍ਰਮੁੱਖ ਭਾਜਪਾ ਸ਼ਖਸੀਅਤ ਹੈ।
CBI Raid on Punjab Vigilance Office Live : ਸੀਬੀਆਈ ਦੀ ਰੇਡ 'ਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਬੀਤੀ ਰਾਤ ਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ ‘ਤੇ ਕੀਤੀ ਗਈ ਰੇਡ ਤੋਂ ਬਾਅਦ ਅਫ਼ਸਰ ਤਾਂ ਅਫ਼ਸਰ - ਮੰਤਰੀਆਂ ਅਤੇ ਲੀਡਰਾਂ ਵਿੱਚ ਵੀ ਭਗਦੜ ਮਚ ਗਈ।ਆਪਣੇ ਆਪ ਨੂੰ ਬਚਾਉਣ ਦੇ ਰਸਤੇ ਲੱਭਣ ਲੱਗ ਪਏ। ਪਰ ਭ੍ਰਿਸ਼ਟਾਚਾਰੀ ਬਚਣਗੇ ਨਹੀਂ।''
ਉਨ੍ਹਾਂ ਕਿਹਾ ਕਿ “ਫੜੇ ਸਾਰੇ ਜਾਣਗੇ” ਅਤੇ ਹੁਣ “ਸਭ ਦਾ ਹਿਸਾਬ” ਹੋਣ ਦਾ ਸਮਾਂ ਨੇੜੇ ਆ ਗਿਆ ਹੈ।
CBI Raid on Punjab Vigilance Office Live :
CBI Raid on Punjab Vigilance Office Live : ਜਾਣਕਾਰੀ ਅਨੁਸਾਰ, ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਵਿਜੀਲੈਂਸ ਦਫਤਰ ਵਿਖੇ ਰੇਡ ਅਜੇ ਵੀ ਜਾਰੀ ਹੈ। ਦਫਤਰ ਦੇ ਬਾਹਰ ਏਜੰਸੀ ਦੀਆਂ ਕਈ ਗੱਡੀਆਂ ਖੜੀਆਂ ਹੋਈਆਂ ਹਨ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਇਸ ਭ੍ਰਿਸ਼ਟਾਚਾਰ ਵਿੱਚ ਕਈ ਹੋਰ ਵੀ ਵੱਡੀਆਂ ਮੱਛੀਆਂ ਦੇ ਸ਼ਿਕੰਜੇ ਵਿੱਚ ਆਉਣ ਦੀ ਸੰਭਾਵਨਾ ਹੈ। ਫਿਲਹਾਲ, ਜਾਂਚ ਜਾਰੀ ਹੈ।
CBI Raid on Punjab Vigilance Office Live : ਸੀਬੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਘਵ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੁਕਤਸਰ ਦੇ ਮਲੋਟ ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਸੀਬੀਆਈ ਅਧਿਕਾਰੀਆਂ ਅਨੁਸਾਰ, ਰੀਡਰ ਓਪੀ ਰਾਣਾ ਅਤੇ ਰਾਘਵ ਗੋਇਲ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀਸੀ ਐਕਟ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
CBI Raid on Punjab Vigilance Office Live : ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਆਈ ਨੇ ਚੰਡੀਗੜ੍ਹ ਦੇ ਇੱਕ ਪੰਜ-ਸਿਤਾਰਾ ਹੋਟਲ ਵਿੱਚ ਛਾਪਾ ਮਾਰਿਆ, ਜਿੱਥੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦਾ ਰੀਡਰ ਅਤੇ ਵਿਚੋਲਾ, ਰਾਘਵ ਗੋਇਲ, ਕਥਿਤ ਤੌਰ 'ਤੇ ਇੱਕ ਸ਼ਿਕਾਇਤਕਰਤਾ ਨਾਲ ਸੌਦੇਬਾਜ਼ੀ ਕਰ ਰਹੇ ਸਨ। ਸੌਦਾ 25 ਲੱਖ ਵਿੱਚ ਸੀ, ਪਰ ਉਹ ਵਿਅਕਤੀ 13 ਲੱਖ ਰੁਪਏ ਲੈ ਕੇ ਆਇਆ, ਜੋ ਕਿ ਬਰਾਮਦ ਕਰ ਲਿਆ ਗਿਆ।
CBI Raid on Punjab Vigilance Office Live : ਉਧਰ, ਵਿਰੋਧੀਆਂ ਨੇ ਇਸ ਮਾਮਲੇ ਨੂੰ ਲੈ ਕੇ ਆਪ ਸਰਕਾਰ ‘ਤੇ ਤੀਖਾ ਹਮਲਾ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵੱਡੇ ਪੱਧਰ ‘ਤੇ ਪੰਜਾਬ ਸਰਕਾਰ 'ਚ ਫੈਲ ਚੁੱਕਾ ਹੈ ਅਤੇ ਵਿਜ਼ੀਲੈਂਸ ਵਰਗੇ ਸੰਸਥਾਵਾਂ ਵੀ ਸਵਾਲਾਂ ਦੇ ਘੇਰੇ ‘ਚ ਆ ਗਈਆਂ ਹਨ। ਵਿਰੋਧੀ ਨੇਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਾਮਲੇ ‘ਤੇ ਜਵਾਬ ਮੰਗਿਆ ਹੈ ਅਤੇ ਨੈਤਿਕ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੈਂਟਰਲ ਏਜੰਸੀ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ 'ਤੇ ਪੰਜਾਬ ਵਿਜੀਲੈਂਸ ਬਿਊਰੋ ਅਤੇ ਵਿਜੀਲੈਂਸ ਮੁਖੀ ਦੇ ਦਫ਼ਤਰ 'ਤੇ ਛਾਪਾ।
???? ਕਥਿਤ 20 ਲੱਖ ਰੁਪਏ ਦਾ ਰਿਸ਼ਵਤਖੋਰੀ ਸੌਦਾ ਜਾਂਚ ਦੇ ਘੇਰੇ ਵਿੱਚ ਹੈ, ਕੇਂਦਰੀ ਏਜੰਸੀ ਨੇ ਕਾਰਵਾਈ ਦੌਰਾਨ ਕਥਿਤ ਤੌਰ 'ਤੇ 13 ਲੱਖ ਰੁਪਏ ਬਰਾਮਦ।
???? ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਪੰਜ ਤਾਰਾ ਹੋਟਲ ਬਾਰੇ ਇੱਕ ਕਥਿਤ ਸੌਦਾ ਹੋਇਆ ਸੀ। ਜਲਦੀ ਹੀ ਹੋਰ ਸਨਸਨੀ ਖੇਜ ਵੇਰਵੇ ਸਾਂਝੇ ਕੀਤੇ ਜਾਣਗੇ।
???? ਵਿਜੀਲੈਂਸ ਮੁਖੀ ਦੇ ਰੀਡਰ ਓ.ਪੀ. ਰਾਣਾ ਨੂੰ ਕਥਿਤ ਤੌਰ 'ਤੇ ਕੇਂਦਰੀ ਏਜੰਸੀ ਨੇ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਨਾਲ ਸੀਬੀਆਈ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਨੈੱਟਵਰਕ ਦੀ ਜਾਂਚ ਇਕਦਮ ਤੇਜ ਕਰ ਦਿੱਤੀ ਹੈ।
???? ਪੰਜਾਬ ਵਿਜੀਲੈਂਸ ਦਫ਼ਤਰ 'ਆਪ' ਸਰਕਾਰ ਅਤੇ ਭਗਵੰਤ ਮਾਨ ਅਤੇ ਕੈਪ ਸਿਨ੍ਹਾ ਦੇ ਅਧੀਨ ਕਥਿਤ ਕਰੱਪਸ਼ਨ ਦੇ ਅੱਡੇ ਵਿੱਚ ਬਦਲ ਗਿਆ ਹੈ।
???? ਪੰਜਾਬ ਵਿੱਚ ਭ੍ਰਿਸ਼ਟਾਚਾਰ ਹੁਣ ਉੱਪਰ ਤੋਂ ਹੇਠਾਂ ਤੱਕ ਪਰਤ ਦਰ ਪਰਤ ਬੇਨਕਾਬ ਹੋ ਰਿਹਾ ਹੈ।
???? ਭਗਵੰਤ ਮਾਨ ਨੂੰ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਤੁਰੰਤ ਅਸਤੀਫ਼ਾ ਦੇਵੇ।
???? ਪੰਜਾਬ ਪਾਰਦਰਸ਼ੀ ਸ਼ਾਸਨ ਦਾ ਹੱਕਦਾਰ ਹੈ, ਡਰ, ਡਰਾਉਣ ਅਤੇ ਭ੍ਰਿਸ਼ਟਾਚਾਰ ਦੁਆਰਾ ਸੰਚਾਲਿਤ ਪ੍ਰਸ਼ਾਸਨ ਦਾ ਨਹੀਂ।
CBI Raid on Punjab Vigilance Office Live : CBI ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਿਜ਼ੀਲੈਂਸ ਬਿਊਰੋ ਦੇ ਅੰਦਰ ਹੜਕੰਪ ਵਾਲਾ ਮਾਹੌਲ ਬਣ ਗਿਆ ਹੈ। ਏਜੰਸੀ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਭ੍ਰਿਸ਼ਟਾਚਾਰ ਨੈਟਵਰਕ ਵਿੱਚ ਹੋਰ ਕੌਣ‑ਕੌਣ ਸ਼ਾਮਲ ਸੀ ਅਤੇ ਕਈ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
CBI Raid on Punjab Vigilance Office Live : ਸੂਤਰਾਂ ਅਨੁਸਾਰ ਇਹ ਮਾਮਲਾ ਲਗਭਗ 20 ਲੱਖ ਰੁਪਏ ਦੀ ਰਿਸ਼ਵਤ ਦੇ ਸੌਦੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜ‑ਸਿਤਾਰਾ ਹੋਟਲ ਨਾਲ ਸਬੰਧਤ ਕਿਸੇ ਮਾਮਲੇ ਵਿੱਚ ਸਮਝੌਤਾ ਅਤੇ ਰਾਹਤ ਦਿਲਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। CBI ਨੂੰ ਲੰਬੇ ਸਮੇਂ ਤੋਂ ਇਸ ਡੀਲ ਬਾਰੇ ਜਾਣਕਾਰੀ ਸੀ ਅਤੇ ਏਜੰਸੀ ਨੇ ਜਾਲ ਬਿਛਾਕੇ ਕਾਰਵਾਈ ਨੂੰ ਅੰਜਾਮ ਦਿੱਤਾ। ਟਰੈਪ ਦੌਰਾਨ ਕਥਿਤ ਤੌਰ ‘ਤੇ 13 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤੇ ਗਏ ਹਨ, ਜਦਕਿ ਰੀਡਰ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
CBI Raid on Punjab Vigilance Office Live : ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਟੀਮ ਨੇ ਮਲੋਟ ਦੀ ਕ੍ਰਿਸ਼ਨਾ ਕਲੋਨੀ ਵਿੱਚ ਰਾਘਵ ਗੋਇਲ ਅਤੇ ਵਿਕਾਸ ਗੋਇਲ ਦੇ ਘਰਾਂ 'ਤੇ ਛਾਪਾ ਮਾਰਿਆ। ਬਾਅਦ ਵਿੱਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ 25 ਲੱਖ ਰੁਪਏ ਦੀ ਰਿਸ਼ਵਤ ਮੰਗ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸੀਬੀਆਈ ਨੇ ਇਸ ਮਾਮਲੇ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੁਲਿਸ ਟੀਮਾਂ ਦੇਰ ਰਾਤ ਤੱਕ ਮੌਕੇ 'ਤੇ ਮੌਜੂਦ ਰਹੀਆਂ।
CBI Raid on Punjab Vigilance Office Live Updates : ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਕਾਰਵਾਈ ਤੋਂ ਬਾਅਦ ਪੰਜਾਬ ਵਿੱਚ ਸੀਬੀਆਈ ਨੇ ਵੀ ਦਬਿਸ਼ ਦਿੱਤੀ ਹੈ। ਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ 'ਚ ਵੱਡੇ ਭ੍ਰਿਸ਼ਟਾਚਾਰ ਨੂੰ ਲੈ ਕੇ ਰੇਡ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਦੇਰ ਰਾਤ ਰੇਡ ਕੀਤੇ ਜਾਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੌਰਾਨ ਇੱਕ ਵਿਚੌਲੀਏ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਵਿਜੀਲੈਂਸ ਮੁਖੀ ਸ਼ਰਦ ਸਤਿਆ ਚੌਹਾਨ ਦਾ ਰੀਡਰ ਓਪੀ ਰਾਣਾ ਅਜੇ ਫਰਾਰ ਦੱਸਿਆ ਗਿਆ ਹੈ (ਗ੍ਰਿਫ਼ਤਾਰੀ ਬਾਰੇ ਅਜੇ ਸਪੱਸ਼ਟ ਨਹੀਂ)।
ਖਬਰ ਅਪਡੇਟ ਜਾਰੀ...
- PTC NEWS