Harcharan Singh Bhullar ਦੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰੇਗੀ CBI , ਘਰੋਂ ਅਤੇ ਲਾਕਰਾਂ ਤੋਂ ਬਰਾਮਦ ਕੀਤੇ ਦਸਤਾਵੇਜ਼ਾਂ 'ਚ ਕਈ ਨਾਮ ਆਏ ਸਾਹਮਣੇ
Harcharan Singh Bhullar benami properties : ਸੀਬੀਆਈ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਬੇਨਾਮੀ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇਗੀ। ਟੀਮ ਹੁਣ ਜਾਂਚ ਕਰ ਰਹੀ ਹੈ ਕਿ ਭੁੱਲਰ ਦੇ ਘਰੋਂ ਅਤੇ ਲਾਕਰਾਂ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦਾ ਰਿਕਾਰਡ ਤਹਿਸੀਲ ਦਫ਼ਤਰਾਂ ਵਿੱਚ ਕਿਸ ਦੇ ਨਾਮ ਦਰਜ ਹੈ।
ਇਸ ਦੇ ਲਈ CBI ਦੀ ਇੱਕ ਟੀਮ ਇਸ ਕੰਮ 'ਚ ਲਗਾਈ ਹੈ ਕਿ ਹਰਚਰਨ ਸਿੰਘ ਭੁੱਲਰ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ ਪਰ ਉਸਦੇ ਨਾਮ 'ਤੇ ਨਹੀਂ ਹੈ। ਜਿਨ੍ਹਾਂ ਅਧਿਕਾਰੀਆਂ ਦੇ ਨਾਮ ਰਜਿਸਟਰਾਂ 'ਚ ਆਉਂਦੇ ਹਨ, ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਵਿਭਾਗ ਨੇ ਅਜੇ ਤੱਕ ਇਨ੍ਹਾਂ ਜਾਇਦਾਦਾਂ ਦੇ ਵੇਰਵੇ ਸਾਂਝੇ ਨਹੀਂ ਕੀਤੇ ਹਨ।
CBI ਨੂੰ ਸ਼ੱਕ ਹੈ ਕਿ ਕੁਝ ਹੋਰ ਅਧਿਕਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਦਾ ਪੈਸਾ ਇਨ੍ਹਾਂ ਜਾਇਦਾਦਾਂ ਦੀ ਖਰੀਦ-ਵੇਚ ਵਿੱਚ ਸ਼ਾਮਲ ਹੋ ਸਕਦਾ ਹੈ। ਕਿਉਂਕਿ ਸੀਬੀਆਈ ਨੇ ਸਾਬਕਾ ਡੀਆਈਜੀ ਦੇ ਆਈਟੀਆਰ ਵਿੱਚ ਦੱਸੀ ਗਈ ਜ਼ਮੀਨ ਜਾਇਦਾਦ ਤੋਂ ਇਲਾਵਾ ਹੋਰ ਜਾਇਦਾਦਾਂ ਲੱਭੀਆਂ ਹਨ।
ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਮਾਸਿਕ ਤਨਖਾਹ 2.16 ਲੱਖ ਰੁਪਏ ਹੈ। ਹਾਲਾਂਕਿ, ਉਨ੍ਹਾਂ ਦੀ ਜਾਇਦਾਦ 15 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਕੋਲ ਪੰਜਾਬ ਭਰ ਦੇ ਵੱਡੇ ਸ਼ਹਿਰਾਂ ਵਿੱਚ ਜਾਇਦਾਦਾਂ ਹਨ, ਜਿਨ੍ਹਾਂ ਵਿੱਚ ਜਲੰਧਰ, ਮੋਹਾਲੀ, ਲੁਧਿਆਣਾ ਅਤੇ ਕਪੂਰਥਲਾ ਸ਼ਾਮਲ ਹਨ, ਜੋ ਸਾਰੇ ਏ-ਗ੍ਰੇਡ ਸ਼ਹਿਰ ਹਨ। ਪੈਸੇ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ, ਹਾਲਾਂਕਿ ਉਨ੍ਹਾਂ ਦੀ ਸੇਵਾਮੁਕਤੀ ਤੱਕ ਦੋ ਸਾਲ ਬਾਕੀ ਹਨ।
ਸੀਬੀਆਈ ਪਿਛਲੇ 6 ਸਾਲਾਂ ਦੌਰਾਨ ਹਾਸਲ ਕੀਤੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ। ਲਾਕਰ ਖੋਲ੍ਹੇ ਜਾ ਰਹੇ ਹਨ। ਹਾਲਾਂਕਿ ਸੀਬੀਆਈ ਨੇ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਦਾ ਰਿਮਾਂਡ ਨਹੀਂ ਮੰਗਿਆ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਮੰਗਣਗੇ। BNS 'ਚ ਇਹ ਵਿਵਸਥਾਵਾਂ ਹੈ ਕਿ ਆਰੋਪੀ ਦਾ ਰਿਮਾਂਡ 40 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਸੀਬੀਆਈ ਨੇ 16 ਅਕਤੂਬਰ ਨੂੰ ਡੀਆਈਜੀ ਭੁੱਲਰ ਅਤੇ ਉਸਦੇ ਦਲਾਲ ਕ੍ਰਿਸ਼ਨੂ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਟ ਕ੍ਰਿਸ਼ਨੂ ਨੂੰ ਪਹਿਲਾਂ ਸੈਕਟਰ-21 ਵਿੱਚ ਮੰਡੀ ਗੋਬਿੰਦਗੜ੍ਹ ਦੇ ਕਬਾੜ ਡੀਲਰ ਆਕਾਸ਼ ਬੱਤਰਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀ। ਫਿਰ ਸੀਬੀਆਈ ਨੇ ਉਸ ਨਾਲ ਮਿਲ ਕੇ ਡੀਆਈਜੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਵਾਂ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰਕਾਰ ਨੇ ਡੀਆਈਜੀ ਨੂੰ ਮੁਅੱਤਲ ਕਰ ਦਿੱਤਾ ਹੈ।
- PTC NEWS