Advertisment

Arvind Kejriwal Summoned: ਸੀਬੀਆਈ 16 ਅਪ੍ਰੈਲ ਨੂੰ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਤੋਂ ਕਰੇਗੀ ਪੁੱਛਗਿੱਛ

ਕੇਂਦਰੀ ਜਾਂਚ ਏਜੰਸੀ ਬਹੁਤ ਜਲਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ ਵਾਲੀ ਹੈ। ਨਿਊਜ਼ ਏਜੰਸੀ ਏ.ਐਨ.ਆਈ ਨੇ ਖੁਲਾਸਾ ਕੀਤਾ ਹੈ ਕਿ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ CBI 'ਆਪ' ਦੇ ਕੌਮੀ ਕਨਵੀਨਰ ਤੋਂ ਪੁੱਛਗਿੱਛ ਕਰੇਗੀ। ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ 16 ਅਪ੍ਰੈਲ ਨੂੰ ਪੁੱਛਗਿੱਛ ਲਈ ਆਪਣੇ ਹੈੱਡਕੁਆਰਟਰ ਬੁਲਾਇਆ ਹੈ।

author-image
ਜਸਮੀਤ ਸਿੰਘ
New Update
Arvind Kejriwal Summoned: ਸੀਬੀਆਈ 16 ਅਪ੍ਰੈਲ ਨੂੰ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ
Advertisment

ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ (CBI) ਬਹੁਤ ਜਲਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੋਂ ਪੁੱਛਗਿੱਛ ਕਰਨ ਵਾਲੀ ਹੈ। ਨਿਊਜ਼ ਏਜੰਸੀ ਏ.ਐਨ.ਆਈ ਨੇ ਖੁਲਾਸਾ ਕੀਤਾ ਹੈ ਕਿ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ CBI 'ਆਪ' ਦੇ ਕੌਮੀ ਕਨਵੀਨਰ ਤੋਂ ਪੁੱਛਗਿੱਛ ਕਰੇਗੀ। ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ 16 ਅਪ੍ਰੈਲ ਨੂੰ ਪੁੱਛਗਿੱਛ ਲਈ ਆਪਣੇ ਹੈੱਡਕੁਆਰਟਰ ਬੁਲਾਇਆ ਹੈ।

Advertisment

ਮਾਮਲੇ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਅੱਤਿਆਚਾਰਾਂ ਦਾ ਅੰਤ ਹੋਵੇਗਾ। ਇਸ ਦੇ ਨਾਲ ਹੀ ਸੀਬੀਆਈ ਵੱਲੋਂ ਸੰਮਨ ਦੇ ਮਾਮਲੇ ਵਿੱਚ ਸੰਜੇ ਸਿੰਘ ਨੇ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਆਪਣੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਵਿਰੁੱਧ ਜੰਗ ਨੂੰ ਲੈਕੇ ਕੇਜਰੀਵਾਲ ਨੇ ਨਾਂ ਕਸੀਦੇ ਪੜ੍ਹੇ ਤੇ ਕੇਂਦਰ ਸਰਕਾਰ 'ਤੇ ਰੱਜ ਕੇ ਨਿਸ਼ਾਨੇ ਸਾਧੇ। 





ਗੋਆ ਪੁਲਿਸ ਨੇ ਵੀ ਕੇਜਰੀਵਾਲ ਨੂੰ ਜਾਰੀ ਕੀਤਾ ਸੰਮਨ

ਇਸ ਤੋਂ ਪਹਿਲਾਂ ਗੋਆ ਪੁਲਿਸ (Goa Police) ਨੇ ਵੀ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਪੁਲਿਸ ਨੇ ਸੀਐਮ ਕੇਜਰੀਵਾਲ ਨੂੰ ਵੀਰਵਾਰ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਨੋਟਿਸ ਗੋਆ ਪੁਲਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸਰਕਾਰੀ ਜਾਇਦਾਦ ਅਤੇ ਜਨਤਕ ਥਾਵਾਂ 'ਤੇ ਗੈਰ ਕਾਨੂੰਨੀ ਤੌਰ 'ਤੇ ਚੋਣ ਪੋਸਟਰ ਚਿਪਕਾਉਣ ਦੇ ਮਾਮਲੇ 'ਚ ਜਾਰੀ ਕੀਤਾ ਗਿਆ ਹੈ। ਸੰਮਨ ਮੁਤਾਬਕ ਅਰਵਿੰਦ ਕੇਜਰੀਵਾਲ ਨੂੰ ਪਰਨੇਮ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।

Advertisment

ਸਿਸੋਦੀਆ ਨੂੰ ਪਹਿਲਾਂ ਹੀ ਕੀਤਾ ਜਾ ਚੁੱਕਿਆ ਗ੍ਰਿਫ਼ਤਾਰ 

ਦਿੱਲੀ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਸੀਬੀਆਈ ਨੇ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਅੱਠ ਘੰਟੇ ਲੰਬੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਸੀਬੀਆਈ ਕੇਸ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।

BJP Vs AAP: ਭਾਵੁਕ ਹੁੰਦਿਆਂ ਬੋਲੇ ਭਾਜਪਾ ਨੇਤਾ ਚੁੰਨੀ ਲਾਲ ਭਗਤ 'ਬਿਨਾਂ ਦੱਸੇ 'ਆਪ' 'ਚ ਸ਼ਾਮਲ ਹੋ ਗਿਆ ਪੁੱਤ'

- Khalistan Slogans: ਸਿਮਰਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਨੇ ਲਾਏ 'ਖਾਲਸਿਤਾਨ ਜਿੰਦਾਬਾਦ' ਦੇ ਨਾਅਰੇ

- With inputs from agencies
liquor-scam-case delhi-chief-minister delhi-chief-minister-arvind-kejriwal
Advertisment

Stay updated with the latest news headlines.

Follow us:
Advertisment