Sun, Apr 28, 2024
Whatsapp

ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ’ਚ ਕੇਂਦਰ ਸਰਕਾਰ, ਭਲਕੇ ਹੋਵੇਗੀ ਮੰਤਰੀਆਂ ਨਾਲ ਮੀਟਿੰਗ

Written by  Aarti -- February 11th 2024 10:45 AM
ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ’ਚ ਕੇਂਦਰ ਸਰਕਾਰ, ਭਲਕੇ ਹੋਵੇਗੀ ਮੰਤਰੀਆਂ ਨਾਲ ਮੀਟਿੰਗ

ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ’ਚ ਕੇਂਦਰ ਸਰਕਾਰ, ਭਲਕੇ ਹੋਵੇਗੀ ਮੰਤਰੀਆਂ ਨਾਲ ਮੀਟਿੰਗ

Farmers Meeting With Farmers:  ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਮਨਾਉਣ ’ਚ ਲੱਗੀ ਹੋਈ ਹੈ। ਦੱਸ ਦਈਏ ਕਿ ਭਲਕੇ ਕੇਂਦਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਹੈ। ਇਸ ਦੌਰਾਨ  ਕਿਸਾਨਾਂ ਦੇ ਨਾਲ ਕੇਂਦਰ ਦੇ ਤਿੰਨ ਮੰਤਰੀ ਗੱਲਬਾਤ ਕਰਨਗੇ।

ਭਲਕੇ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ  

ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ 12 ਫਰਵਰੀ ਨੂੰ ਸ਼ਾਮ 5 ਵਜੇ  ਦਰ ਦੇ ਤਿੰਨ ਮੰਤਰੀਆਂ ਦੇ ਨਾਲ ਦੁਬਾਰਾ ਮੀਟਿੰਗ ਹੋਵੇਗੀ। 


ਇਹ ਮੰਤਰੀ ਹੋਣਗੇ ਮੀਟਿੰਗ ’ਚ ਸ਼ਾਮਲ 

ਦੱਸ ਦਈਏ ਕਿ ਕੇਂਦਰ ਮੰਤਰੀ ਕੇਂਦਰੀ ਮੰਤਰੀ ਪਿਊਸ਼ ਗੋਇਲ, ਨਿਤਿਆ ਨੰਦ ਰਾਏ ਤੇ ਅਰਜੁਨ ਮੁੰਡਾ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ। 

ਹਰਿਆਣਾ ਸਰਕਾਰ ਚੌਕਸ

ਹਰਿਆਣਾ ਸਰਕਾਰ ਨੇ ਰਾਜ ਦੇ 8 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ, ਡੌਂਗਲ ਅਤੇ ਬਲਕ ਐਸਐਮਐਸ ਨੂੰ 3 ਦਿਨਾਂ ਲਈ ਬੰਦ ਕਰ ਦਿੱਤਾ ਹੈ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਤੱਕ ਮਾਰਚ ਦੇ ਮੱਦੇਨਜ਼ਰ ਲਿਆ ਗਿਆ ਹੈ।

ਇਨ੍ਹਾਂ ਜਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ 

ਪਾਬੰਦੀ ਦਾ ਫੈਸਲਾ ਅੰਬਾਲਾ, ਹਿਸਾਰ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਹਾਬਾਦ, ਡੱਬਵਾਲੀ ਅਤੇ ਸਿਰਸਾ ਵਿੱਚ ਲਾਗੂ ਹੋਵੇਗਾ। ਇਹ ਪਾਬੰਦੀ 11 ਫਰਵਰੀ ਨੂੰ ਸਵੇਰੇ 6 ਵਜੇ ਤੋਂ 13 ਫਰਵਰੀ ਰਾਤ 11:59 ਵਜੇ ਤੱਕ ਲਾਗੂ ਰਹੇਗੀ। ਇਸ ਮਿਆਦ ਦੇ ਦੌਰਾਨ, ਬ੍ਰਾਡਬੈਂਡ ਅਤੇ ਲੀਜ਼ਡ ਲਾਈਨ ਇੰਟਰਨੈਟ ਦਾ ਸੰਚਾਲਨ ਜਾਰੀ ਰਹੇਗਾ।

ਇਹ ਵੀ ਪੜ੍ਹੋ: ਹਰਿਆਣਾ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਫੈਸਲਾ, ਇਨ੍ਹਾਂ ਜ਼ਿਲ੍ਹਿਆਂ 'ਚ 3 ਦਿਨਾਂ ਲਈ ਇੰਟਰਨੈੱਟ ਹੋਇਆ ਠੱਪ

-

Top News view more...

Latest News view more...