Port Blair: ਕੇਂਦਰ ਨੇ Port Blair ਦਾ ਨਾਂ ਬਦਲ ਕੇ ਸ਼੍ਰੀ ਵਿਜੇਪੁਰਮ ਰੱਖਿਆ, ਸ਼ਾਹ ਨੇ ਕਿਹਾ...
Centre renames Port Blair: ਕੇਂਦਰੀ ਗ੍ਰਹਿ ਮੰਤਰਾਲੇ ਨੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਮ ਬਦਲ ਕੇ ਵਿਜੇਪੁਰਮ ਕਰ ਦਿੱਤਾ ਹੈ। ਪੋਰਟ ਬਲੇਅਰ ਦੇ ਨਵੇਂ ਨਾਂ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਇਕ ਪੋਸਟ 'ਚ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਨੂੰ ਗੁਲਾਮੀ ਪਛਾਣ ਤੋਂ ਮੁਕਤ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਤਹਿਤ ਅਸੀਂ ਪੋਰਟ ਬਲੇਅਰ ਦਾ ਨਾਮ ਬਦਲ ਕੇ ਸ਼੍ਰੀ ਵਿਜੇ ਪੁਰਮ ਰੱਖਣ ਦਾ ਫੈਸਲਾ ਕੀਤਾ ਹੈ। ਹੁਣ ਗੁਲਾਮੀ ਦਾ ਇੱਕ ਹੋਰ ਨਿਸ਼ਾਨ ਮਿਟਾ ਦਿੱਤਾ ਗਿਆ ਹੈ।
ਵਿਜੇ ਪੁਰਮ ਸੁਤੰਤਰਤਾ ਸੰਗਰਾਮ ਵਿੱਚ ਪ੍ਰਾਪਤ ਹੋਈ ਜਿੱਤ ਅਤੇ ਇਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੀ ਵਿਲੱਖਣ ਭੂਮਿਕਾ ਦਾ ਪ੍ਰਤੀਕ ਹੈ। ਸਾਡੇ ਸੁਤੰਤਰਤਾ ਸੰਗਰਾਮ ਅਤੇ ਇਤਿਹਾਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਇੱਕ ਵਿਲੱਖਣ ਸਥਾਨ ਹੈ। ਇਹ ਟਾਪੂ ਖੇਤਰ ਜੋ ਕਦੇ ਚੋਲ ਸਾਮਰਾਜ ਦੇ ਜਲ ਸੈਨਾ ਦੇ ਅਧਾਰ ਵਜੋਂ ਕੰਮ ਕਰਦਾ ਸੀ, ਅੱਜ ਸਾਡੀਆਂ ਰਣਨੀਤਕ ਅਤੇ ਵਿਕਾਸ ਦੀਆਂ ਇੱਛਾਵਾਂ ਲਈ ਇੱਕ ਮਹੱਤਵਪੂਰਨ ਅਧਾਰ ਬਣਨ ਲਈ ਤਿਆਰ ਹੈ।
देश को गुलामी के सभी प्रतीकों से मुक्ति दिलाने के प्रधानमंत्री श्री @narendramodi जी के संकल्प से प्रेरित होकर आज गृह मंत्रालय ने पोर्ट ब्लेयर का नाम ‘श्री विजयपुरम’ करने का निर्णय लिया है।
‘श्री विजयपुरम’ नाम हमारे स्वाधीनता के संघर्ष और इसमें अंडमान और निकोबार के योगदान को… — Amit Shah (@AmitShah) September 13, 2024
ਇਹ ਉਹ ਥਾਂ ਹੈ ਜਿੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਸੀ ਅਤੇ ਇਹ ਸੈਲੂਲਰ ਜੇਲ੍ਹ ਵੀ ਹੈ ਜਿੱਥੇ ਵੀਰ ਸਾਵਰਕਰ ਅਤੇ ਹੋਰ ਆਜ਼ਾਦੀ ਘੁਲਾਟੀਆਂ ਨੇ ਇੱਕ ਆਜ਼ਾਦ ਰਾਸ਼ਟਰ ਲਈ ਲੜਾਈ ਲੜੀ ਸੀ।
ਕੇਂਦਰ ਸਰਕਾਰ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂਆਂ ਦੇ ਨਾਮ ਲਗਾਤਾਰ ਬਦਲ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰਾਸ ਆਈਲੈਂਡ ਦਾ ਨਾਂ ਨੇਤਾਜੀ ਸੁਭਾਸ਼ ਚੰਦਰ ਬੋਸ ਆਈਲੈਂਡ ਰੱਖਿਆ ਸੀ। ਇਸ ਤੋਂ ਇਲਾਵਾ ਨੀਲ ਟਾਪੂ ਦਾ ਨਾਂ ਸ਼ਹੀਦ ਦੀਪ ਅਤੇ ਹੈਵਲੌਕ ਟਾਪੂ ਦਾ ਨਾਂ ਸਵਰਾਜ ਦੀਪ ਰੱਖਿਆ ਗਿਆ। ਇਸ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ 21 ਟਾਪੂਆਂ ਨੂੰ ਪਰਮਵੀਰ ਚੱਕਰ ਜੇਤੂਆਂ ਦੇ ਨਾਂ 'ਤੇ ਰੱਖਿਆ ਗਿਆ। ਇਸ ਨੂੰ ਰਸਮੀ ਤੌਰ 'ਤੇ ਪਰਾਕਰਮ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਦੁਆਰਾ ਲਾਂਚ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦਾ ਅਜੇ ਤੱਕ ਨਾਮ ਨਹੀਂ ਰੱਖਿਆ ਗਿਆ ਸੀ ਪਰ ਪੀਐਮ ਮੋਦੀ ਨੇ ਇਨ੍ਹਾਂ ਟਾਪੂਆਂ ਨੂੰ ਨਵੀਂ ਪਛਾਣ ਦਿੱਤੀ ਹੈ।
- PTC NEWS