ਤੇਜ਼ ਰਫ਼ਤਾਰ ਆਟੋ ਦੀ ਲਪੇਟ 'ਚ ਆਉਣ ਤੋਂ 19 ਦਿਨ ਬਾਅਦ ਚੰਡੀਗੜ੍ਹ ਦੇ ਡਾਕਟਰ ਦੀ ਮੌਤ
ਚੰਡੀਗੜ੍ਹ: 19 ਦਿਨਾਂ ਤੱਕ ਮੌਤ ਨਾਲ ਜੂਝਣ ਤੋਂ ਬਾਅਦ ਬੀਤੀ 11 ਸਤੰਬਰ ਨੂੰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਦੰਦਾਂ ਦੇ ਮਾਹਿਰ ਲਖਵਿੰਦਰ ਸਿੰਘ ਨੇ ਸ਼ਨੀਵਾਰ ਨੂੰ ਆਖਰੀ ਸਾਹ ਲਿਆ।
ਰਿਪੋਰਟਾਂ ਅਨੁਸਾਰ 11 ਸਤੰਬਰ ਨੂੰ ਸਿੰਘ ਅਤੇ ਉਨ੍ਹਾਂ ਦਾ ਸਾਥੀ ਸਵੇਰੇ ਸਾਈਕਲ 'ਤੇ ਮੁਹਾਲੀ ਤੋਂ ਚੰਡੀਗੜ੍ਹ ਜਾ ਰਹੇ ਸਨ, ਜਦੋਂ ਚੰਡੀਗੜ੍ਹ ਦੇ ਸੈਕਟਰ 16-17 ਵਿਖੇ ਉਨ੍ਹਾਂ ਨੂੰ ਇੱਕ ਤੇਜ਼ ਰਫ਼ਤਾਰ ਆਟੋ ਚਾਲਕ ਨੇ ਪਿੱਛੋਂ ਟੱਕਰ ਮਾਰ ਦਿੱਤੀ।
ਇਸ ਘਟਨਾ ਦੀ ਭਿਆਨਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿਚ ਉਸ ਵੇਲੇ ਦੀ ਫੁਟੇਜ ਰਿਲੀਜ਼ ਕੀਤੀ ਗਈ ਹੈ ਜਦੋਂ ਆਟੋ ਨੇ ਡਾਕਟਰ ਅਤੇ ਉਨ੍ਹਾਂ ਦੇ ਸਾਥੀ ਨੂੰ ਪਿੱਛੇ ਤੋਂ ਟੱਕਰ ਮਾਰੀ।
ਮੁਹਾਲੀ-ਚੰਡੀਗੜ੍ਹ: 19 ਦਿਨਾਂ ਤੱਕ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ 11 ਸਤੰਬਰ ਨੂੰ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਦੰਦਾਂ ਦੇ ਮਾਹਿਰ ਲਖਵਿੰਦਰ ਸਿੰਘ ਨੇ ਸ਼ਨੀਵਾਰ ਨੂੰ ਲਿਆ ਆਖਰੀ ਸਾਹ। ਹਾਦਸੇ ਦੀ ਵੀਡੀਓ ਹੋਈ ਵਾਇਰਲ। #Accident #Mohali #Chandigarh #ChandigarhPolice pic.twitter.com/sMb4HyR2lI — Jasmeet Singh (@Jas__Virdi) September 30, 2023
ਰਿਪੋਰਟਾਂ ਦੱਸਦੀਆਂ ਹਨ ਕਿ ਹਾਦਸੇ ਤੋਂ ਤੁਰੰਤ ਬਾਅਦ ਸਿੰਘ ਅਤੇ ਉਸਦੇ ਦੋਸਤ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਸਿੰਘ ਨੇ ਇਲਾਜ ਦੌਰਾਨ (ਅੱਜ) ਸ਼ਨੀਵਾਰ ਨੂੰ ਦਮ ਤੋੜ ਦਿੱਤਾ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
ਇਸ ਤੋਂ ਪਹਿਲਾਂ ਜਨਵਰੀ 'ਚ ਵੀ ਇਸੇ ਤਰ੍ਹਾਂ ਦੀ ਇਕ ਘਟਨਾ 'ਚ 25 ਸਾਲਾ ਔਰਤ ਨੂੰ ਇਕ ਤੇਜ਼ ਰਫਤਾਰ ਕਾਰ ਨੇ ਉਸ ਸਮੇਂ ਟੱਕਰ ਮਾਰ ਦਿੱਤੀ ਸੀ ਜਦੋਂ ਉਹ ਆਪਣੇ ਘਰ ਨੇੜੇ ਇਕ ਆਵਾਰਾ ਕੁੱਤੇ ਨੂੰ ਰੋਟੀ ਪਾ ਰਹੀ ਸੀ।
ਡੀ.ਸੀ.ਡਬਲਯੂ ਦੀ ਮੁਖੀ ਸਵਾਤੀ ਮਾਲੀਵਾਲ ਨੇ ਇਸ ਘਟਨਾ ਦੀ ਵੀਡੀਓ ਉਸ ਸਮੇਂ ਆਪਣੇ X ਅਕਾਊਂਟ 'ਤੇ ਪੋਸਟ ਕੀਤੀ ਸੀ ਅਤੇ ਲਿਖਿਆ ਸੀ, "ਚੰਡੀਗੜ੍ਹ ਵਿੱਚ ਇੱਕ ਕੁੱਤਾ ਪ੍ਰੇਮੀ ਜਾਨਵਰਾਂ ਨੂੰ ਰੋਟੀ ਪਾ ਰਿਹਾ ਸੀ ਜਦੋਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਨੂੰ ਗਲਤ ਸਾਈਡ ਤੋਂ ਟੱਕਰ ਮਾਰ ਦਿੱਤੀ। ਲੜਕੀ ਦਾ ਇਲਾਜ ਚੱਲ ਰਿਹਾ ਹੈ। ਮੈਂ ਉਸ ਲਈ ਰੱਬ ਅੱਗੇ ਅਰਦਾਸ ਕਰਦੀ ਹਾਂ। ਕੀ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਸੀ? @DgpChdPolice ਸਖ਼ਤ ਕਾਰਵਾਈ ਹੋਵੇ।"
चंडीगढ़ में एक डॉग लवर बेज़ुबान पशुओं को खाना खिला रही थी तभी Wrong Side से आ रही एक तेज़ रफ़्तार गाड़ी ने उसे टक्कर मारी। लड़की का इलाज चल रहा है। बच्ची नेक काम कर रही थी, भगवान से उसके लिए प्रार्थना करती हूँ। क्या वो गाड़ी वाला नशे में था ? @DgpChdPolice सख़्त कार्यवाही कीजिए pic.twitter.com/KWQASY9FqZ — Swati Maliwal (@SwatiJaiHind) January 16, 2023
ਜਾਣਕਾਰੀ ਮੁਤਾਬਕ ਔਰਤ ਦੀ ਪਛਾਣ ਤੇਜਸਵਿਤਾ ਵਜੋਂ ਹੋਈ। ਉਸ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਇਹ ਭਿਆਨਕ ਘਟਨਾ ਵਾਪਰੀ ਤਾਂ ਉਹ ਅਤੇ ਉਸ ਦੇ ਮਾਤਾ ਮਨਜਿੰਦਰ ਕੌਰ ਆਪਣੇ ਘਰ ਦੇ ਨੇੜੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਗਏ ਸਨ। ਹਾਦਸੇ ਤੋਂ ਬਾਅਦ ਤੇਜਸਵਿਤਾ ਦੀ ਮਾਂ ਉਸ ਨੂੰ ਖੂਨ ਨਾਲ ਲੱਥਪੱਥ ਪਈ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸੜਕ 'ਤੇ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ।
ਤੇਜਸਵਿਤਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੇ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਹੁਣ ਉਹ ਠੀਕ ਹੋ ਚੁਕੀ ਹੈ।
- PTC NEWS