Chandigarh-Shimla NH-5: ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 10 ਘੰਟਿਆਂ ਬਾਅਦ ਬਹਾਲ, ਜਾਣੋ ਹੁਣ ਕਿਵੇਂ ਦੀ ਹੈ ਸਥਿਤੀ
Chandigarh-Shimla NH-5: ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 ਨੂੰ 10 ਘੰਟਿਆਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਹੁਣ ਤੱਕ ਇਸ ਨੂੰ ਛੋਟੇ ਵਾਹਨਾਂ ਲਈ ਖੋਲ੍ਹਿਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਟੀ ਨੇੜੇ ਸੜਕ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਲੰਬਾ ਸਮਾਂ ਲੱਗੇਗਾ, ਕਿਉਂਕਿ ਹਾਈਵੇਅ ਦਾ 40 ਮੀਟਰ ਤੋਂ ਵੱਧ ਹਿੱਸਾ ਜ਼ਮੀਨ ’ਚ ਧਸ ਗਿਆ ਹੈ।
ਜ਼ਮੀਨ ਖਿਸਕਣ ਤੋਂ ਬਾਅਦ ਆਵਾਜਾਈ ਨੂੰ ਬਦਲਿਆ
ਮੀਡੀਆ ਰਿਪੋਰਟਾਂ ਤੋਂ ਹਾਸਿਲ ਜਾਣਕਾਰੀ ਮੁਤਾਬਿਕ ਰਾਤ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਆਵਾਜਾਈ ਨੂੰ ਬਦਲਵੇਂ ਜੰਗਸ਼ੂ-ਕਸੌਲੀ ਮਾਰਗ ਰਾਹੀਂ ਮੋੜ ਦਿੱਤਾ ਗਿਆ। ਇਸ ਕਾਰਨ ਜੰਗਸ਼ੂ-ਕਸੌਲੀ ਸੜਕ ’ਤੇ ਵੀ ਜਾਮ ਲੱਗ ਗਿਆ। ਐਨਐਚ 'ਤੇ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਤੀ ਰਾਤ ਕਰੀਬ 3 ਵਜੇ ਸੜਕ ਧਸ ਗਈ। ਇਸ ਤੋਂ ਬਾਅਦ ਸਵੇਰ ਤੱਕ ਸੜਕ ਦੇ ਦੋਵੇਂ ਕਿਨਾਰਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੇਬਾਂ ਨਾਲ ਭਰੇ ਕਈ ਟਰੱਕ ਵੀ ਇਸ ਵਿੱਚ ਫਸ ਗਏ। ਹਾਈਵੇਅ ਨੂੰ ਅਜੇ ਤੱਕ ਭਾਰੀ ਟਰੱਕਾਂ ਲਈ ਨਹੀਂ ਖੋਲ੍ਹਿਆ ਗਿਆ ਹੈ।
ਸੜਕ ਬਹਾਲ ਨਾ ਹੋਈ ਤਾਂ ਹੋ ਸਕਦੀ ਹੈ ਮੁਸ਼ਕਿਲ
ਖੈਰ ਜਲਦੀ ਹੀ ਸੜਕ ਨੂੰ ਬਹਾਲ ਨਾ ਕੀਤਾ ਗਿਆ ਤਾਂ ਸੇਬਾਂ 'ਤੇ ਸੰਕਟ ਪੈਦਾ ਹੋ ਜਾਵੇਗਾ, ਕਿਉਂਕਿ ਬਦਲਵੀਆਂ ਸੜਕਾਂ ਰਾਹੀਂ ਵੱਡੇ ਟਰੱਕਾਂ ਦੀ ਆਵਾਜਾਈ ਸੰਭਵ ਨਹੀਂ ਹੈ। ਜੇਕਰ ਸਮੇਂ ਸਿਰ ਸੇਬ ਮੰਡੀਆਂ ਵਿੱਚ ਨਾ ਪਹੁੰਚਾਏ ਗਏ ਤਾਂ ਇਸ ਦਾ ਨੁਕਸਾਨ ਬਾਗਬਾਨਾਂ ਨੂੰ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ: Nuh Violence Death: ਨੂੰਹ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 6 , 116 ਲੋਕ ਗ੍ਰਿਫਤਾਰ; ਜਾਣੋ ਹੁਣ ਤੱਕ ਦੀ ਸਥਿਤੀ
- PTC NEWS