Chandigarh Thar Accident : ਦੋ ਭੈਣਾਂ ਨੂੰ ਕੁਚਲਣ ਵਾਲੀ VIP ਨੰਬਰ ਦੀ ਥਾਰ ਦੇ ਓਵਰ ਸਪੀਡ ਦੇ ਕਈ ਚਲਾਨ ਪੈਂਡਿੰਗ
Chandigarh Thar Accident : ਚੰਡੀਗੜ੍ਹ ਦੇ ਸੈਕਟਰ -46 ਵਿੱਚ ਬੁੱਧਵਾਰ ਦੁਪਹਿਰ ਨੂੰ ਦੋ ਭੈਣਾਂ ਨੂੰ ਕੁਚਲਣ ਵਾਲੀ ਥਾਰ ਕਾਰ ਦਾ ਨੰਬਰ ਸਾਹਮਣੇ ਆਇਆ ਹੈ। ਥਾਰ ਕਾਰ ਦਾ ਨੰਬਰ CHO1CG9000 ਹੈ। ਇਹ ਕਾਰ ਚੰਡੀਗੜ੍ਹ ਦੇ ਸੈਕਟਰ 21 ਜਿਸ ਪਤੇ 'ਤੇ ਰਜਿਸਟਰਡ ਹੈ, ਜਿੱਥੇ ਕਾਰ ਮਾਲਕ ਦੀ ਬਜਾਏ ਕੋਈ ਹੋਰ ਰਹਿੰਦਾ ਹੈ। ਹੁਣ ਸੈਕਟਰ 34 ਥਾਣਾ ਪੁਲਿਸ ਕਾਰ ਚਾਲਕ ਦੀ ਭਾਲ ਕਰ ਰਿਹਾ ਹੈ।
ਇਹ ਘਟਨਾ ਬੁੱਧਵਾਰ ਦੁਪਹਿਰ ਨੂੰ ਵਾਪਰੀ। ਦੋਵੇਂ ਭੈਣਾਂ ਸੈਕਟਰ -46 ਦੇ ਦੇਵ ਸਮਾਜ ਕਾਲਜ ਬਾਹਰ ਸੜਕ 'ਤੇ ਖੜ੍ਹੀਆਂ ਸਨ, ਇੱਕ ਆਟੋ-ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ। ਇਸ ਦੌਰਾਨ ਇੱਕ ਲਾਲ ਰੰਗ ਦੀ ਥਾਰ ਨੇ ਸੜਕ ਕਿਨਾਰੇ ਖੜ੍ਹੀਆਂ ਦੋ ਭੈਣਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈਆਂ। ਰਾਹਗੀਰਾਂ ਨੇ ਤੁਰੰਤ ਦੋਵਾਂ ਭੈਣਾਂ ਨੂੰ ਸੈਕਟਰ -32 ਦੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ 22 ਸਾਲਾ ਸੋਜੇਫ ਨੂੰ ਮ੍ਰਿਤਕ ਐਲਾਨ ਦਿੱਤਾ। ਵੱਡੀ ਭੈਣ 24 ਸਾਲਾ ਈਸ਼ਾ ਅਜੇ ਵੀ ਇਲਾਜ ਅਧੀਨ ਹੈ।
ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ ਹੈ। ਪਰਿਵਾਰਕ ਮੈਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਲੜਕੀ ਦੇ ਪਿਤਾ ਦਾ ਕਹਿਣਾ ਕਿ ਹਸਪਤਾਲ ਦਾ ਪ੍ਰਸਾਸ਼ਨ ਜ਼ਖਮੀ ਹੋਈ ਲੜਕੀ ਨੂੰ ਵੀ ਇਥੋਂ ਲੈਕੇ ਜਾਣ ਲਈ ਕਹਿ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਚਸ਼ਮਦੀਦ ਜਿਨ੍ਹਾਂ ਨੇਂ ਦੇਖਿਆ ,ਉਹਨਾਂ ਦਾ ਕਹਿਣਾ ਹੈ ਕਿ ਥਾਰ ਗੱਡੀ 'ਚ ਦੋ ਲੜਕੇ ਤੇ ਇਕ ਲੜਕੀ ਬੈਠੀ ਸੀ। ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਏ।
ਹਾਲਾਂਕਿ ਪੁਲਿਸ ਨੇ ਲਾਲ ਥਾਰ ਬਰਾਮਦ ਕਰ ਲਈ ਹੈ ਪਰ ਮਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਵੱਲੋਂ ਲਾਲ ਥਾਰ ਸੈਕਟਰ 45 ਦੀ ਚੌਂਕੀ 'ਚ ਲਿਆਂਦੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਓਵਰ ਸਪੀਡ ਦੇ ਪਹਿਲਾਂ ਵੀ 15-16 ਚਲਾਨ ਕੀਤੇ ਹੋਏ ਹਨ ਪਰ ਫ਼ਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਓਧਰ ਖ਼ਬਰ ਕਵਰ ਕਰ ਰਹੇ ਪੱਤਰਕਾਰਾਂ ਨਾਲ ਚੰਡੀਗੜ੍ਹ ਪੁਲਿਸ ਨੇ ਬਦਤਮੀਜ਼ੀ ਕੀਤੀ ਹੈ ਅਤੇ ਪੱਤਰਕਾਰਾਂ ਨੂੰ ਧੱਕੇ ਮਾਰੇ ਹਨ। ਚੌਂਕੀ ਇੰਚਾਰਜ ਪੁਲਸ ਚੌਂਕੀ ਸੈਕਟਰ 45 ਵਲੋਂ ਕਵਰੇਜ ਕਰਨ ਤੋਂ ਮਨਾਹੀ ਕੀਤੀ ਗਈ ਹੈ। ਕਿਹਾ ਕਿਸੇ ਵੀ ਤਰੀਕੇ ਨਾਲ ਕਵਰੇਜ ਨਹੀਂ ਕਰਨ ਦੇਵਾਂਗੇ।
- PTC NEWS