Sat, Dec 7, 2024
Whatsapp

Samosa Controversy : 'ਸਮੋਸਾ' ਕਾਂਡ 'ਤੇ CM ਸੁੱਖੂ ਨੇ ਕੀਤਾ ਸਪੱਸ਼ਟ, ਕਿਹਾ - ਕਿਸੇ ਜਾਂਚ ਦੇ ਹੁਕਮ ਨਹੀਂ ਦਿੱਤੇ

CM Sukhu Statement on Samosa Controversy : 'ਸਮੋਸਾ' ਕਾਂਡ ਬਾਰੇ ਸੀਆਈਡੀ ਦੀ ਜਾਂਚ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਖੁਦ ਸਪੱਸ਼ਟ ਕੀਤਾ ਕਿ ਕੁਝ ਅਧਿਕਾਰੀਆਂ ਵੱਲੋਂ ਦੁਰਵਿਵਹਾਰ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ।

Reported by:  PTC News Desk  Edited by:  KRISHAN KUMAR SHARMA -- November 08th 2024 06:58 PM -- Updated: November 08th 2024 07:00 PM
Samosa Controversy : 'ਸਮੋਸਾ' ਕਾਂਡ 'ਤੇ CM ਸੁੱਖੂ ਨੇ ਕੀਤਾ ਸਪੱਸ਼ਟ, ਕਿਹਾ - ਕਿਸੇ ਜਾਂਚ ਦੇ ਹੁਕਮ ਨਹੀਂ ਦਿੱਤੇ

Samosa Controversy : 'ਸਮੋਸਾ' ਕਾਂਡ 'ਤੇ CM ਸੁੱਖੂ ਨੇ ਕੀਤਾ ਸਪੱਸ਼ਟ, ਕਿਹਾ - ਕਿਸੇ ਜਾਂਚ ਦੇ ਹੁਕਮ ਨਹੀਂ ਦਿੱਤੇ

CM Sukhu Statement on Samosa Controversy : ਹਿਮਾਚਲ ਪ੍ਰਦੇਸ਼ 'ਚ 'ਸਮੋਸਾ' ਕਾਂਡ ਚਰਚਾ 'ਚ ਹੈ। 'ਸਮੋਸਾ' ਕਾਂਡ ਬਾਰੇ ਸੀਆਈਡੀ ਦੀ ਜਾਂਚ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਖੁਦ ਸਪੱਸ਼ਟ ਕੀਤਾ ਕਿ ਕੁਝ ਅਧਿਕਾਰੀਆਂ ਵੱਲੋਂ ਦੁਰਵਿਵਹਾਰ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਸੀਐਮ ਨੇ ਕਿਹਾ ਹੈ ਕਿ 'ਮੈਂ ਤਾਂ ਸਮੋਸੇ ਖਾਂਦਾ ਵੀ ਨਹੀਂ, ਮੈਨੂੰ ਤਾਂਪਤਾ ਵੀ ਨਹੀਂ ਸੀ ਸਮੋਸੇ ਕਿੱਥੋਂ ਆਏ ਹਨ।' ਉਨ੍ਹਾਂ ਨੇ ਇਸ ਮੁੱਦੇ 'ਤੇ ਭਾਜਪਾ 'ਤੇ ਨਿਸ਼ਾਨਾ ਵੀ ਸਾਧਿਆ ਹੈ।

ਕੀ ਕਿਹਾ ਮੁੱਖ ਮੰਤਰੀ ਨੇ?


ਹਿਮਾਚਲ 'ਚ 'ਸਮੋਸੇ ਕਾਂਡ' ਦੇ ਜ਼ੋਰ ਫੜਨ ਤੋਂ ਬਾਅਦ ਸੀਐਮ ਸੁੱਖੂ ਨੇ ਕਿਹਾ, 'ਭਾਜਪਾ ਬਚਕਾਨਾ ਕੰਮ ਕਰ ਰਹੀ ਹੈ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਸਮੋਸੇ ਕਿੱਥੋਂ ਆਏ ਹਨ, ਮੈਂ ਸਮੋਸੇ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਆਰਥਿਕ ਸਥਿਤੀ ਦਾ ਸਵਾਲ ਹੈ, ਹਿਮਾਚਲ ਪ੍ਰਦੇਸ਼ ਹੀ ਅਜਿਹਾ ਸੂਬਾ ਹੈ, ਜਿਸ ਨੇ 3 ਮਹੀਨਿਆਂ ਦੀ ਤਨਖਾਹ ਇੱਕੋ ਵਾਰ ਦਿੱਤੀ ਹੈ। ਉਨ੍ਹਾਂ ਨੇ ਪੀਐਮ ਮੋਦੀ 'ਤੇ ਵੀ ਹਮਲਾ ਬੋਲਦਿਆਂ ਕਿਹਾ, 'ਗਾਂਧੀ ਪਰਿਵਾਰ ਨੇ ਹਮੇਸ਼ਾ ਦੇਸ਼ ਲਈ ਕੰਮ ਕੀਤਾ ਹੈ, ਇੰਦਰਾ ਗਾਂਧੀ, ਰਾਜੀਵ ਗਾਂਧੀ ਦੇਸ਼ ਲਈ ਸ਼ਹੀਦ ਹੋਏ ਸਨ। ਇਹ ਪ੍ਰਧਾਨ ਮੰਤਰੀ ਸਿਰਫ ਗਾਂਧੀ ਪਰਿਵਾਰ 'ਤੇ ਹਮਲਾ ਕਰਨ ਦਾ ਕੰਮ ਕਰਦੇ ਹਨ। ਇਹ ਠੀਕ ਨਹੀਂ ਹੈ ਕਿ ਭਾਜਪਾ ਅਜਿਹੇ ਮੁੱਦੇ ਪੈਦਾ ਕਰਦੀ ਹੈ।

''ਸੀਆਈਡੀ ਜਾਂਚ ਲਈ ਨਹੀਂ ਦਿੱਤੇ ਗਏ ਕੋਈ ਹੁਕਮ''

ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ 'ਸਮੋਸਾ ਵਿਵਾਦ' 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, 'ਇਸ ਮਾਮਲੇ ਦੀ ਸੀਆਈਡੀ ਜਾਂਚ ਦੇ ਹੁਕਮ ਨਹੀਂ ਦਿੱਤੇ ਗਏ ਹਨ। ਮੁੱਖ ਮੰਤਰੀ, ਪੁਲਿਸ ਹੈੱਡਕੁਆਰਟਰ ਵਿੱਚ ਸੀਆਈਡੀ ਦੇ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਗਏ ਹੋਏ ਸਨ। ਉਹ ਸਿਹਤ ਕਾਰਨਾਂ ਕਰਕੇ ਬਾਹਰ ਦਾ ਭੋਜਨ ਨਹੀਂ ਖਾਂਦੇ। ਸੀ.ਆਈ.ਡੀ ਨੇ ਉਨ੍ਹਾਂ ਖਾਣ-ਪੀਣ ਦੀਆਂ ਵਸਤੂਆਂ ਬਾਰੇ ਵਿਭਾਗੀ ਪੱਧਰ 'ਤੇ ਅੰਦਰੂਨੀ ਜਾਂਚ ਕੀਤੀ ਹੈ, ਜੋ ਉਨ੍ਹਾਂ ਨੇ ਆਰਡਰ ਕੀਤੇ ਸਨ। ਸਰਕਾਰ ਨੇ ਕੋਈ ਸੀਆਈਡੀ ਜਾਂਚ ਸ਼ੁਰੂ ਨਹੀਂ ਕੀਤੀ ਹੈ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, "ਕਿਸੇ ਨੂੰ ਵੀ ਸੂਬੇ ਦੇ ਅਕਸ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਵਿਰੋਧੀ ਧਿਰ ਇਹ ਮੁੱਦਾ ਦੂਜੇ ਰਾਜਾਂ ਦੀਆਂ ਚੋਣਾਂ ਅਤੇ ਹਿਮਾਚਲ 'ਚ ਆਪਣੇ ਅੰਦਰੂਨੀ ਸੱਤਾ ਸੰਘਰਸ਼ ਕਾਰਨ ਉਠਾ ਰਹੀ ਹੈ। ਕਿਉਂਕਿ ਇਹ ਸੀ.ਆਈ.ਡੀ. ਦਾ ਪ੍ਰੋਗਰਾਮ ਸੀ, "ਸੀ.ਆਈ.ਡੀ. ਇਸ ਮੁੱਦੇ ਵਿੱਚ ਸ਼ਾਮਲ ਹੈ ਅਤੇ ਆਪਣੀ ਵਿਭਾਗੀ ਜਾਂਚ ਕਰ ਰਹੀ ਹੈ।"

ਕਿਵੇਂ ਵਾਪਰਿਆ ਸੀ ਸਮੋਸਾ ਕਾਂਡ ?

ਹੋਇਆ ਇਹ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ 21 ਅਕਤੂਬਰ ਨੂੰ ਸੀਆਈਡੀ ਹੈੱਡਕੁਆਰਟਰ ਪਹੁੰਚੇ ਸਨ। ਇੱਥੇ ਉਸ ਲਈ ਤਿੰਨ ਡੱਬਿਆਂ ਵਿੱਚ ਸਮੋਸੇ ਅਤੇ ਕੇਕ ਮੰਗਵਾਏ ਗਏ। ਪਰ ਹੋਇਆ ਇਹ ਕਿ ਮੁੱਖ ਮੰਤਰੀ ਤੱਕ ਪਹੁੰਚਣ ਦੀ ਬਜਾਏ ਇਹ ਖਾਣ-ਪੀਣ ਵਾਲੀਆਂ ਵਸਤੂਆਂ ਸੁਰੱਖਿਆ ਕਰਮਚਾਰੀਆਂ ਨੂੰ ਪਰੋਸ ਦਿੱਤੀਆਂ ਗਈਆਂ। ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਸੀਆਈਡੀ ਜਾਂਚ ਦਾ ਗਠਨ ਕੀਤਾ ਗਿਆ ਸੀ। ਸੀਆਈਡੀ ਨੇ ਇਸ ਗੱਲ ਦੀ ਜਾਂਚ ਕੀਤੀ ਹੈ ਕਿ ਮੁੱਖ ਮੰਤਰੀ ਲਈ ਲਿਆਂਦੇ ਸਮੋਸੇ ਅਤੇ ਕੇਕ ਮੁੱਖ ਮੰਤਰੀ ਦੇ ਸਟਾਫ ਨੂੰ ਪਰੋਸਣ ਵਿੱਚ ਕਿਸ ਦਾ ਕਸੂਰ ਸੀ। ਜਾਂਚ ਰਿਪੋਰਟ 'ਤੇ ਇਕ ਸੀਨੀਅਰ ਅਧਿਕਾਰੀ ਨੇ ਲਿਖਿਆ- ਇਹ ਐਕਟ 'ਸਰਕਾਰ ਅਤੇ ਸੀਆਈਡੀ ਵਿਰੋਧੀ' ਹੈ। 21 ਅਕਤੂਬਰ ਨੂੰ ਮੁੱਖ ਮੰਤਰੀ ਇੱਕ ਪ੍ਰੋਗਰਾਮ ਲਈ ਸੀਆਈਡੀ ਹੈੱਡਕੁਆਰਟਰ ਗਏ ਸਨ। ਗਲਤੀ ਨਾਲ ਸੀਐਮ ਦੀ ਬਜਾਏ ਸੀਐਮ ਦੇ ਸਟਾਫ ਨੂੰ ਸਮੋਸੇ ਅਤੇ ਕੇਕ ਪਰੋਸ ਦਿੱਤੇ ਗਏ।

- PTC NEWS

Top News view more...

Latest News view more...

PTC NETWORK