Thu, Jul 31, 2025
Whatsapp

ਕਬੂਤਰਬਾਜ਼ੀ ਦੇ ਮਾਮਲੇ ’ਚ ਫਸੇ ਕਾਮੇਡੀਅਨ ਸਟਾਰ ਕਾਕੇ ਸ਼ਾਹ, ਜਾਣੋ ਪੂਰਾ ਮਾਮਲਾ

Reported by:  PTC News Desk  Edited by:  Aarti -- December 01st 2022 12:46 PM
ਕਬੂਤਰਬਾਜ਼ੀ ਦੇ ਮਾਮਲੇ ’ਚ ਫਸੇ ਕਾਮੇਡੀਅਨ ਸਟਾਰ ਕਾਕੇ ਸ਼ਾਹ, ਜਾਣੋ ਪੂਰਾ ਮਾਮਲਾ

ਕਬੂਤਰਬਾਜ਼ੀ ਦੇ ਮਾਮਲੇ ’ਚ ਫਸੇ ਕਾਮੇਡੀਅਨ ਸਟਾਰ ਕਾਕੇ ਸ਼ਾਹ, ਜਾਣੋ ਪੂਰਾ ਮਾਮਲਾ

ਜਲੰਧਰ (1 ਦਸੰਬਰ, 2022): ਮਸ਼ਹੂਰ ਕਾਮੇਡੀਅਨ ਸਟਾਰ ਹਰਵਿੰਦਰ ਸਿੰਘ ਉਰਫ ਕਾਕੇ ਸ਼ਾਹ ਵਿਵਾਦਾਂ ਵਿੱਚ ਫਸ ਗਏ ਹਨ। ਦੱਸ ਦਈਏ ਕਿ ਕਾਮੇਡੀਅਨ ਸਟਾਰ ਕਾਕੇ ਸ਼ਾਹ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਵਿਅਕਤੀ ਦੇ ਨਾਲ ਠੱਗੀ ਮਾਰਨ ਦਾ ਇਲਜ਼ਾਮ ਲੱਗਾ ਹੈ। ਇਹ ਧੋਖਾਧੜੀ 6 ਲੱਖ ਰੁਪਏ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕਾਮੇਡੀਅਨ ਕਾਕੇ ਸ਼ਾਹ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਕਾਮੇਡੀਅਨ ਕਾਕੇ ਸ਼ਾਹ ਨੇ ਇੱਕ ਵਿਅਕਤੀ ਤੋਂ ਯੂਕੇ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਲਏ ਸੀ ਪਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਕਾਮੇਡੀਅਨ ਸਟਾਰ ਨੇ ਵਿਅਕਤੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ।  


ਜਿਸ ਤੋਂ ਬਾਅਦ ਉਕਤ ਵਿਅਕਤੀ ਵੱਲੋਂ ਕਾਕੇ ਸ਼ਾਹ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ’ਚ  ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਨਾਲ 10 ਲੱਖ ਦੀ ਡੀਲ ਹੋਈ ਸੀ ਜਿਸ ਵਿੱਚ  6 ਲੱਖ ਰੁਪਏ ਪਹਿਲਾਂ ਲੈ ਲਏ ਗਏ ਸੀ ਅਤੇ ਬਾਕੀ ਦੇ ਚਾਰ ਲੱਖ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਸੀ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਸ ਤੋਂ ਪਹਿਲਾਂ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦਾ ਇਹ ਮਾਮਲਾ ਸਾਲ 2003 ਦਾ ਹੈ ਜੋ ਕਿ 15 ਸਾਲ ਬਾਅਦ ਸਾਹਮਣੇ ਆਇਆ ਸੀ। ਹਾਲਾਂਕਿ ਦਲੇਰ ਮਹਿੰਦੀ ਜ਼ਮਾਨਤ ’ਤੇ ਜੇਲ੍ਹ ਤੋਂ ਰਿਹਾਅ ਹੋ ਚੁੱਕੇ ਹਨ। 

ਇਹ ਵੀ ਪੜੋ: ਦਲੇਰ ਮਹਿੰਦੀ ਨੂੰ ਵੱਡਾ ਝਟਕਾ, ਪ੍ਰਸ਼ਾਸਨ ਨੇ ਫਾਰਮ ਹਾਊਸ ਕੀਤਾ ਸੀਲ

- PTC NEWS

Top News view more...

Latest News view more...

PTC NETWORK
PTC NETWORK