Private Vehicles in Punjab : ਨਿੱਜੀ ਵਾਹਨਾਂ ਨੂੰ ਬੁਲੇਟਪਰੂਫ ਬਣਾਉਣ ਲਈ ਨਿਯਮ ਬਣਾਉਣ ਅਤੇ ਲਾਇਸੈਂਸ ਜਾਰੀ ਕਰਨ ਲਈ ਬਣਾਈ ਗਈ ਕਮੇਟੀ
Private Vehicles in Punjab : ਪੰਜਾਬ ਸਰਕਾਰ ਵੱਲੋਂ ਨਿੱਜੀ ਵਾਹਨਾਂ ਨੂੰ ਬੁਲੇਟਪਰੂਫ ਬਣਾਉਣ ਲਈ ਨਿਯਮ ਬਣਾਉਣ ਅਤੇ ਲਾਇਸੈਂਸ ਜਾਰੀ ਕਰਨ ਦੇ ਤਰੀਕੇ ਲਈ ਇੱਕ ਕਮੇਟੀ ਬਣਾਈ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਜਾਰੀ ਦਿੱਤੀ ਗਈ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਸਕੱਤਰ ਨੇ ਦੱਸਿਆ ਕਿ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ। ਕਮੇਟੀ ਵਿੱਚ ਏਡੀਜੀਪੀ ਸੁਰੱਖਿਆ, ਏਡੀਜੀਪੀ ਇੰਟੈਲੀਜੈਂਸ, ਟਰਾਂਸਪੋਰਟ ਅਤੇ ਉਦਯੋਗ ਵਿਭਾਗ ਦੇ ਸਕੱਤਰ, ਪੰਜਾਬ ਦੇ ਕਾਨੂੰਨੀ ਸਲਾਹਕਾਰ ਅਤੇ ਇੱਕ ਮਾਹਰ ਸ਼ਾਮਲ ਹਨ।
ਦੱਸ ਦਈਏ ਕਿ ਹੁਸ਼ਿਆਰਪੁਰ ਦੇ ਇੱਕ ਗੈਂਗਸਟਰ ਵੱਲੋਂ ਬੁਲੇਟਪਰੂਫ ਕਾਰ ਦੀ ਵਰਤੋਂ ਕਰਨ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ ਸੀ। ਜਿਸ 'ਤੇ ਹਾਈ ਕੋਰਟ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਬੁਲੇਟਪਰੂਫ ਗੱਡੀਆਂ ਦੀ ਵਰਤੋਂ ਕਿਵੇਂ ਕਰ ਰਹੇ ਹਨ। ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਜਵਾਬ ਮੰਗਿਆ ਸੀ ਕਿ ਉਹ ਦੱਸਣ ਕਿ ਕੀ ਇਸ ਲਈ ਕੋਈ ਨੀਤੀ ਹੈ ਜਾਂ ਨਹੀਂ। ਗੱਡੀਆਂ ਨੂੰ ਬੁਲੇਟਪਰੂਫ ਕੌਣ ਬਣਾ ਰਿਹਾ ਹੈ, ਕੀ ਉਨ੍ਹਾਂ ਕੋਲ ਅਜਿਹਾ ਕਰਨ ਦਾ ਕੋਈ ਲਾਇਸੈਂਸ ਹੈ ਜਾਂ ਨਹੀਂ।
ਹੁਣ ਪੰਜਾਬ ਵਿੱਚ ਇਸ 'ਤੇ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਕੋਈ ਨਿਯਮ ਨਹੀਂ ਹਨ ਅਤੇ ਨਾ ਹੀ ਇਸ ਲਈ ਲਾਇਸੈਂਸ ਦੇਣ ਦਾ ਕੋਈ ਪ੍ਰਬੰਧ ਹੈ। ਪਰ ਹੁਣ ਪੰਜਾਬ ਸਰਕਾਰ ਇਸ 'ਤੇ ਕੰਮ ਕਰ ਰਹੀ ਹੈ ਅਤੇ ਇੱਕ ਕਮੇਟੀ ਬਣਾਈ ਗਈ ਹੈ, ਇਸਦੀ ਸਿਫ਼ਾਰਸ਼ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Bathinda News : ਬਠਿੰਡਾ ’ਚ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਹੋਏ ਆਹਮੋ-ਸਾਹਮਣੇ; ਡਰੋਨ ਰਾਹੀਂ ਮੁਰੱਬੇਬੰਦੀ ਕਰਨ ਪਹੁੰਚੀ ਸੀ ਟੀਮ
- PTC NEWS