Sun, Dec 21, 2025
Whatsapp

Singer Jasbir Jassi : ''ਜਸਬੀਰ ਜੱਸੀ ਦਾ ਬਿਆਨ ਦੇਸ਼ 'ਚ "ਨਰਮ-ਅੱਤਵਾਦ"...'' ਪੰਜਾਬੀ ਗਾਇਕ ਖਿਲਾਫ਼ ਦਿੱਲੀ ਪੁਲਿਸ ਨੂੰ ਸ਼ਿਕਾਇਤ

Jasbir Jassi Controversy : ਸ਼ਿਕਾਇਤ ਦੇ ਅਨੁਸਾਰ, ਜੱਸੀ ਨੇ ਬਿਆਨ ਵਿੱਚ ਕਿਹਾ ਸੀ ਕਿ "ਭਾਰਤ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਕਲਾਕਾਰਾਂ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ" ਅਤੇ ਇਹ ਵੀ ਕਿ "ਅਦਾਕਾਰਾ ਮਾਹਿਰਾ ਖਾਨ ਇੱਕ ਚੰਗੀ ਕਲਾਕਾਰ ਹੈ।"

Reported by:  PTC News Desk  Edited by:  KRISHAN KUMAR SHARMA -- June 27th 2025 04:56 PM -- Updated: June 27th 2025 04:58 PM
Singer Jasbir Jassi : ''ਜਸਬੀਰ ਜੱਸੀ ਦਾ ਬਿਆਨ ਦੇਸ਼ 'ਚ

Singer Jasbir Jassi : ''ਜਸਬੀਰ ਜੱਸੀ ਦਾ ਬਿਆਨ ਦੇਸ਼ 'ਚ "ਨਰਮ-ਅੱਤਵਾਦ"...'' ਪੰਜਾਬੀ ਗਾਇਕ ਖਿਲਾਫ਼ ਦਿੱਲੀ ਪੁਲਿਸ ਨੂੰ ਸ਼ਿਕਾਇਤ

Jasbir Jassi Controversy : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਇੱਕ ਨਿਊਜ਼ ਚੈਨਲ ਨੂੰ ਦਿੱਤੇ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਪੁਲਿਸ (Delhi Police) ਦੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿੱਚ ਉਨ੍ਹਾਂ ਵਿਰੁੱਧ ਇੱਕ ਸ਼ਖਸ ਨੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼ਿਕਾਇਤਕਰਤਾ ਅਮਿੰਦਰ ਸਿੰਘ ਨੇ ਸਬੰਧਤ ਪੁਲਿਸ (ਡੀਸੀਪੀ) ਨੂੰ ਲਿਖੇ ਇੱਕ ਸ਼ਿਕਾਇਤ ਪੱਤਰ ਵਿੱਚ ਇਲਜ਼ਾਮ ਲਗਾਇਆ ਹੈ ਕਿ ਜੱਸੀ ਨੇ NDTV ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਾਕਿਸਤਾਨੀ ਕਲਾਕਾਰਾਂ ਬਾਰੇ ਇੱਕ ਬਿਆਨ ਦਿੱਤਾ ਹੈ, ਜੋ ਨਾ ਸਿਰਫ਼ ਸ਼ਹੀਦਾਂ ਦਾ ਅਪਮਾਨ ਹੈ ਸਗੋਂ ਦੇਸ਼ ਦੀ ਸੁਰੱਖਿਆ ਭਾਵਨਾ ਨੂੰ ਵੀ ਠੇਸ ਪਹੁੰਚਾਉਂਦਾ ਹੈ। ਸ਼ਿਕਾਇਤ ਦੇ ਅਨੁਸਾਰ, ਜੱਸੀ ਨੇ ਬਿਆਨ ਵਿੱਚ ਕਿਹਾ ਸੀ ਕਿ "ਭਾਰਤ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਕਲਾਕਾਰਾਂ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ" ਅਤੇ ਇਹ ਵੀ ਕਿ "ਅਦਾਕਾਰਾ ਮਾਹਿਰਾ ਖਾਨ ਇੱਕ ਚੰਗੀ ਕਲਾਕਾਰ ਹੈ।"


ਇਹ ਬਿਆਨ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ 'ਸਰਦਾਰਜੀ-3' (Sardarji-3) ਨੂੰ ਲੈ ਕੇ ਪੈਦਾ ਹੋਏ ਵਿਵਾਦ ਦੌਰਾਨ ਸਾਹਮਣੇ ਆਇਆ, ਜਦੋਂ ਪਹਿਲਗਾਮ 'ਚ 22 ਸੈਲਾਨੀਆਂ ਦੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਹਨ। ਇਸ ਦੌਰਾਨ ਭਾਰਤ ਵੱਲੋਂ ਪਾਕਿਸਤਾਨੀ ਕਲਾਕਾਰਾਂ ਦਾ ਬਾਈਕਾਟ ਕੀਤਾ ਗਿਆ। ਦਿਲਜੀਤ ਦੀ 7 ਜੁਲਾਈ ਨੂੰ ਰਿਲੀਜ਼ ਹੋ ਰਹੀ ਫਿਲਮ ਨੂੰ ਲੈ ਕੇ ਦੇਸ਼ ਭਰ ਵਿੱਚ ਭਾਵਨਾਵਾਂ ਸੰਵੇਦਨਸ਼ੀਲ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜੱਸੀ ਦਾ ਇਹ ਬਿਆਨ ਦੇਸ਼ ਵਿੱਚ "ਨਰਮ-ਅੱਤਵਾਦ" ਨੂੰ ਉਤਸ਼ਾਹਿਤ ਕਰਨ ਵਰਗਾ ਹੈ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੱਸੀ ਦਾ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਲੋਕਾਂ ਵਿੱਚ ਗੁੱਸਾ ਪੈਦਾ ਕਰ ਰਿਹਾ ਹੈ। ਇਹ ਨਾ ਸਿਰਫ਼ ਅਸੰਵੇਦਨਸ਼ੀਲ ਹੈ ਸਗੋਂ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਵੀ ਹੈ।

ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਕਲਾਕਾਰ ਜਾਂ ਵਿਅਕਤੀ ਸ਼ਹੀਦਾਂ ਦੀਆਂ ਭਾਵਨਾਵਾਂ ਜਾਂ ਦੇਸ਼ ਦੀ ਸੁਰੱਖਿਆ ਨਾਲ ਨਾ ਖੇਡ ਸਕੇ।

- PTC NEWS

Top News view more...

Latest News view more...

PTC NETWORK
PTC NETWORK