Tue, Dec 9, 2025
Whatsapp

ਭਾਰਤ 'ਚ ਲਗਾਤਾਰ ਤੀਜੇ ਦਿਨ ਘਟੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ 9111 ਨਵੇਂ ਮਾਮਲੇ ਆਏ ਸਾਹਮਣੇ

Coronavirus: ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

Reported by:  PTC News Desk  Edited by:  Amritpal Singh -- April 17th 2023 02:55 PM
ਭਾਰਤ 'ਚ ਲਗਾਤਾਰ ਤੀਜੇ ਦਿਨ ਘਟੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ 9111 ਨਵੇਂ ਮਾਮਲੇ ਆਏ ਸਾਹਮਣੇ

ਭਾਰਤ 'ਚ ਲਗਾਤਾਰ ਤੀਜੇ ਦਿਨ ਘਟੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ 9111 ਨਵੇਂ ਮਾਮਲੇ ਆਏ ਸਾਹਮਣੇ

Coronavirus: ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਲਗਾਤਾਰ ਚਾਰ ਦਿਨਾਂ ਤੋਂ ਭਾਰਤ ਵਿੱਚ ਰੋਜ਼ਾਨਾ 10,000 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਸੋਮਵਾਰ (17 ਅਪ੍ਰੈਲ) ਨੂੰ ਕੋਰੋਨਾ ਦੇ 10 ਹਜ਼ਾਰ  ਤੋਂ ਘੱਟ ਨਵੇਂ 9111 ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਐਕਟਿਵ ਕੇਸ ਵਧ ਕੇ 60313 ਹੋ ਗਏ ਹਨ।

ਦਿੱਲੀ, ਮਹਾਰਾਸ਼ਟਰ, ਹਰਿਆਣਾ, ਗੁਜਰਾਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਵੀ ਅਲਰਟ 'ਤੇ ਹਨ। ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ 'ਤੇ ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਨਵੇਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਐਕਟਿਵ ਕੇਸ 0.13 ਫੀਸਦੀ, ਰਿਕਵਰੀ ਰੇਟ 98.68 ਫੀਸਦੀ ਅਤੇ ਇਨਫੈਕਸ਼ਨ ਰੇਟ 8.40 ਫੀਸਦੀ ਹੈ। ਇਨਫੈਕਸ਼ਨ ਦੀ ਦਰ 4.94 ਫੀਸਦੀ ਤੱਕ ਪਹੁੰਚ ਗਈ ਹੈ।

ਸੂਬੇ ਦੇ ਹਿਸਾਬ ਨਾਲ ਕੋਵਿਡ ਮਾਮਲਿਆਂ ਦੀ ਗੱਲ ਕਰੀਏ ਤਾਂ, ਸਭ ਤੋਂ ਵੱਧ ਨਵੇਂ ਕੇਸ ਦਿੱਲੀ ਤੋਂ ਸਾਹਮਣੇ ਆਏ ਹਨ। ਦਿੱਲੀ ਵਿੱਚ ਕੁੱਲ 666 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਹਰਿਆਣਾ ਵਿੱਚ 404, ਕੇਰਲ ਵਿੱਚ 367 ਅਤੇ ਉੱਤਰ ਪ੍ਰਦੇਸ਼ ਵਿੱਚ 355 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੀ ਚਿੰਤਾਜਨਕ ਹਨ। ਪਿਛਲੇ 24 ਘੰਟਿਆਂ ਵਿੱਚ ਕੁੱਲ 27 ਲੋਕਾਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮੌਤਾਂ ਗੁਜਰਾਤ ਵਿੱਚ ਹੋਈਆਂ ਹਨ। ਇੱਥੇ ਕੋਰੋਨਾ ਨਾਲ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ ਵਿੱਚ ਚਾਰ, ਦਿੱਲੀ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ, ਮਹਾਰਾਸ਼ਟਰ ਵਿੱਚ ਦੋ, ਬਿਹਾਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲਾ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ।


ਦਿੱਲੀ ਏਮਜ਼ ਦੇ ਸਾਬਕਾ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਕੋਰੋਨਾ ਮਾਮਲਿਆਂ ਵਿੱਚ ਤੇਜ਼ੀ ਬਾਰੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਗਿਣਤੀ ਜ਼ਰੂਰ ਵੱਧ ਰਹੀ ਹੈ ਪਰ ਜ਼ਿਆਦਾਤਰ ਸੰਕਰਮਣ ਹਲਕੇ ਹਨ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਵਿੱਚ ਵਾਧਾ ਨਹੀਂ ਹੋਇਆ ਹੈ। ਸਥਿਤੀ ਹੁਣ ਡਰਾਉਣੀ ਨਹੀਂ ਹੈ। 

- PTC NEWS

Top News view more...

Latest News view more...

PTC NETWORK
PTC NETWORK