Sat, Dec 6, 2025
Whatsapp

Covid New Variant JN1: ਮੁੜ ਵਧਿਆ ਭਾਰਤ ’ਤੇ ਕੋਰੋਨਾ ਦਾ ਖ਼ਤਰਾ, ਹੁਣ ਕੋਰੋਨਾ ਦੇ ਇਸ ਨਵੇਂ ਰੂਪ ਨੇ ਵਧਾਈ ਚਿੰਤਾ

Reported by:  PTC News Desk  Edited by:  Aarti -- December 18th 2023 11:35 AM
Covid New Variant JN1: ਮੁੜ ਵਧਿਆ ਭਾਰਤ ’ਤੇ ਕੋਰੋਨਾ ਦਾ ਖ਼ਤਰਾ, ਹੁਣ ਕੋਰੋਨਾ ਦੇ ਇਸ ਨਵੇਂ ਰੂਪ ਨੇ ਵਧਾਈ ਚਿੰਤਾ

Covid New Variant JN1: ਮੁੜ ਵਧਿਆ ਭਾਰਤ ’ਤੇ ਕੋਰੋਨਾ ਦਾ ਖ਼ਤਰਾ, ਹੁਣ ਕੋਰੋਨਾ ਦੇ ਇਸ ਨਵੇਂ ਰੂਪ ਨੇ ਵਧਾਈ ਚਿੰਤਾ

Covid New Variant JN1: ਦੇਸ਼ ਵਿੱਚ ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰ ਰਿਹਾ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਕੇਰਲ ਵਿੱਚ ਕੋਵਿਡ -19 ਦੇ ਨਵੇਂ ਰੂਪ ਜੇਐਨ-1 ਦੀ ਪੁਸ਼ਟੀ ਹੋਣ ਤੋਂ ਬਾਅਦ ਸਰਕਾਰ ਦੇਸ਼ ਭਰ ਵਿੱਚ ਅਲਰਟ ਮੋਡ 'ਤੇ ਹੈ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 335 ਨਵੇਂ ਮਾਮਲੇ ਸਾਹਮਣੇ ਆਏ ਹਨ। 

ਮਿਲੀ ਜਾਣਕਾਰੀ ਮੁਤਾਬਿਕ ਇਸ ਦੇ ਨਾਲ ਹੀ ਯੂਪੀ ਅਤੇ ਕੇਰਲ ਵਿੱਚ ਕੋਰੋਨਾ ਕਾਰਨ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਡਬਲਿਉਐਚਓ ਭਾਰਤ ਸਮੇਤ ਕਈ ਦੇਸ਼ਾਂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਹੈ। ਐਡਵਾਈਜ਼ਰੀ ਜਾਰੀ ਕਰਦੇ ਹੋਏ ਦੇਸ਼ਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।


ਹਾਲ ਹੀ ਵਿੱਚ ਕੋਰੋਨਾ ਦੇ ਸਭ ਤੋਂ ਨਵੇਂ ਰੂਪ, JN-1 ਦੀ ਕੇਰਲ ਵਿੱਚ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਕੇਰਲ ਸਰਕਾਰ ਨੇ ਰਾਜ ਭਰ ਵਿੱਚ ਸਿਹਤ ਅਲਰਟ ਜਾਰੀ ਕੀਤਾ ਸੀ। ਕੇਂਦਰ ਸਰਕਾਰ ਵੀ ਕੋਰੋਨਾ ਦੇ ਮਾਮਲੇ ਵਧਣ ਤੋਂ ਚਿੰਤਤ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਅਪਡੇਟ ਕੀਤਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 335 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 1,701 ਹੋ ਗਈ ਹੈ।

ਇਹ ਵੀ ਪੜ੍ਹੋ: Smriti Irani On Kejriwal: ਸਮ੍ਰਿਤੀ ਇਰਾਨੀ ਦਾ ਕੇਜਰੀਵਾਲ 'ਤੇ ਕੱਸਿਆ ਤੰਜ,ਕਿਹਾ- 'ਕਦੋ ਤੱਕ ਬਚਣਗੇ ਕੋਈ ਗਾਰੰਟੀ ਨਹੀਂ'

- PTC NEWS

Top News view more...

Latest News view more...

PTC NETWORK
PTC NETWORK