ਕ੍ਰਿਕੇਟਰ Shikhar Dhawan ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਲੰਗਰ ਛਕਿਆ ਤੇ ਜੂਠੇ ਭਾਂਡਿਆਂ ਦੀ ਕੀਤੀ ਸੇਵਾ, ਦੇਖੋ ਵੀਡੀਓ
Shikhar Dhawan in Amritsar: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਖਰ ਧਵਨ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਸਬੰਧੀ ਉਨ੍ਹਾਂ ਨੇ ਇੱਕ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸਾਂਝਾ ਕੀਤੀ ਜਿਸ ’ਚ ਉਹ ਇੱਕ ਆਮ ਸ਼ਰਧਾਲੂ ਵਾਂਗ ਨਜ਼ਰ ਆ ਰਹੇ ਸਨ।
ਦੱਸ ਦਈਏ ਕਿ ਉਨ੍ਹਾਂ ਨੇ ਬਿਨਾਂ ਸੁਰੱਖਿਆ ਦੇ ਗੁਰੂਘਰ ਵਿੱਚ ਮੱਥਾ ਟੇਕਿਆ। ਇਸ ਦੌਰਾਨ ਸੁਰੱਖਿਆ ਤੋਂ ਬਿਨਾਂ ਅਤੇ ਉਨ੍ਹਾਂ ਦੇ ਸਧਾਰਨ ਰੂਪ ਕਾਰਨ ਧਵਨ ਦੇ ਪ੍ਰਸ਼ੰਸਕ ਵੀ ਉਸਨੂੰ ਪਛਾਣ ਨਹੀਂ ਸਕੇ। ਸ਼ਿਖਰ ਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਯਾਤਰਾ ਦੇ ਕੁਝ ਖੂਬਸੂਰਤ ਪਲ ਸ਼ੇਅਰ ਕੀਤੇ ਹਨ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਿਖਰ ਧਵਨ ਸਾਦੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਰੰਗ ਦੀ ਪੈਂਟ ਪਾਈ ਹੋਈ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਵਾਧੂ ਸੁਰੱਖਿਆ ਦੀ ਟੀਮ ਵੀ ਨਹੀਂ ਸੀ। ਉਨ੍ਹਾਂ ਨੇ ਇੱਕ ਆਮ ਸ਼ਰਧਾਲੂ ਵਾਂਗ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕੀਤਾ ਅਤੇ ਮੱਥਾ ਟੇਕਿਆ। ਉਨ੍ਹਾਂ ਨੇ ਪਰਿਕਰਮਾ ਵੀ ਕੀਤਾ।
ਦੱਸ ਦਈਏ ਕਿ ਸ਼ਿਖਰ ਧਵਨ ਨੇ ਕੜਾ ਪ੍ਰਸ਼ਾਦ ਲੈਣ ਦੇ ਲਈ ਕਤਾਰ ’ਚ ਵੀ ਲੱਗੇ। ਕੁਝ ਸਮਾਂ ਗੁਰਦੁਆਰੇ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਅਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਵੀ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਲੰਗਰ ਘਰ ’ਚ ਸੇਵਾ ਵੀ ਕੀਤੀ। ਭਾਂਡਿਆਂ ਦੀ ਸੇਵਾ ਕਰਦੇ ਸਮੇਂ ਕੁਝ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਨੂੰ ਸ਼ਾਂਤੀ ਨਾਲ ਮਿਲੇ ਅਤੇ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਕਿਹਾ।
ਇਹ ਵੀ ਪੜ੍ਹੋ: IND vs PAK Hockey: ਭਾਰਤ ਨੇ ਪਾਕਿਸਤਾਨ 'ਤੇ ਹਾਸਿਲ ਕੀਤੀ ਸ਼ਾਨਦਾਰ ਜਿੱਤ, ਏਸ਼ੀਆਈ ਚੈਂਪੀਅਨਸ਼ਿਪ 'ਚੋ ਦਿਖਾਇਆ ਬਾਹਰ ਦਾ ਰਸਤਾ
- PTC NEWS