Sat, Dec 13, 2025
Whatsapp

Ajnala News : ਦਮਦਮੀ ਟਕਸਾਲ ਮਹਿਤਾ ਵੀ ਆਈ ਹੜ ਪੀੜਤਾਂ ਲਈ ਅੱਗੇ, ਪਿਛਲੇ 12 ਦਿਨਾਂ ਤੋਂ ਲੋਕਾਂ ਦੀ ਕਰ ਰਹੇ ਹਨ ਸੇਵਾ

Ajnala News : ਅਜਨਾਲਾ ਤੇ ਇਸ ਦੇ ਆਸ -ਪਾਸ ਖੇਤਰਾਂ ਵਿੱਚ ਆਏ ਹੜਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਤੇ ਜਿੱਥੇ ਲੋਕਾਂ ਨੂੰ ਖਾਣ ਪੀਣ ਦੀ ਸਮੱਗਰੀ ਤੋਂ ਲੈ ਕੇ ਪਸ਼ੂਆਂ ਦਾ ਚਾਰਾ ਅਤੇ ਦਵਾਈਆਂ ਤੱਕ ਲੈਣੀਆਂ ਹੁਣ ਮੁਸ਼ਕਿਲ ਹੋ ਰਹੀਆਂ ਹਨ। ਉੱਥੇ ਹੀ ਹੁਣ ਦਮਦਮੀ ਟਕਸਾਲ ਮਹਿਤਾ ਵੱਲੋਂ ਇਹਨਾਂ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਉਹਨਾਂ ਵੱਲੋਂ ਅਜਨਾਲਾ ਦੇ ਪਿੰਡ ਬਾਜਵਾ ਵਿੱਚ ਆਪਣਾ ਰਾਹਤ ਕੈਂਪ ਲਗਾਇਆ ਗਿਆ ਹੈ। ਜਿੱਥੇ ਉਹ ਪਿਛਲੇ ਲਗਭਗ 12 ਦਿਨਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ

Reported by:  PTC News Desk  Edited by:  Shanker Badra -- September 09th 2025 03:29 PM
Ajnala News : ਦਮਦਮੀ ਟਕਸਾਲ ਮਹਿਤਾ ਵੀ ਆਈ ਹੜ ਪੀੜਤਾਂ ਲਈ ਅੱਗੇ, ਪਿਛਲੇ 12 ਦਿਨਾਂ ਤੋਂ ਲੋਕਾਂ ਦੀ ਕਰ ਰਹੇ ਹਨ ਸੇਵਾ

Ajnala News : ਦਮਦਮੀ ਟਕਸਾਲ ਮਹਿਤਾ ਵੀ ਆਈ ਹੜ ਪੀੜਤਾਂ ਲਈ ਅੱਗੇ, ਪਿਛਲੇ 12 ਦਿਨਾਂ ਤੋਂ ਲੋਕਾਂ ਦੀ ਕਰ ਰਹੇ ਹਨ ਸੇਵਾ

Ajnala News : ਅਜਨਾਲਾ ਤੇ ਇਸ ਦੇ ਆਸ -ਪਾਸ ਖੇਤਰਾਂ ਵਿੱਚ ਆਏ ਹੜਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਤੇ ਜਿੱਥੇ ਲੋਕਾਂ ਨੂੰ ਖਾਣ ਪੀਣ ਦੀ ਸਮੱਗਰੀ ਤੋਂ ਲੈ ਕੇ ਪਸ਼ੂਆਂ ਦਾ ਚਾਰਾ ਅਤੇ ਦਵਾਈਆਂ ਤੱਕ ਲੈਣੀਆਂ ਹੁਣ ਮੁਸ਼ਕਿਲ ਹੋ ਰਹੀਆਂ ਹਨ। ਉੱਥੇ ਹੀ ਹੁਣ ਦਮਦਮੀ ਟਕਸਾਲ ਮਹਿਤਾ ਵੱਲੋਂ ਇਹਨਾਂ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਉਹਨਾਂ ਵੱਲੋਂ ਅਜਨਾਲਾ ਦੇ ਪਿੰਡ ਬਾਜਵਾ ਵਿੱਚ ਆਪਣਾ ਰਾਹਤ ਕੈਂਪ ਲਗਾਇਆ ਗਿਆ ਹੈ। ਜਿੱਥੇ ਉਹ ਪਿਛਲੇ ਲਗਭਗ 12 ਦਿਨਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। 

ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਸਾਹਿਬ ਸਿੰਘ ਨੇ ਦੱਸਿਆ ਕਿ ਬਾਬਾ ਹਰਨਾਮ ਸਿੰਘ ਜੀ ਧੂਮਾ ਜੀ ਦੀ ਅਗਵਾਈ ਹੇਠ ਅਜਨਾਲਾ ਅਤੇ ਸੁਲਤਾਨਪੁਰ ਲੋਧੀ ਦੋ ਜਗ੍ਹਾ 'ਤੇ ਦਮਦਮੀ ਟਕਸਾਲ ਮਹਿਤਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ। ਜਿਸ ਵਿੱਚ ਲੋਕਾਂ ਨੂੰ ਰਾਸ਼ਨ ਸਮੱਗਰੀ ਲੰਗਰ ਖਾਣ ਪੀਣ ਦੀਆਂ ਵਸਤਾਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।


ਉਹਨਾਂ ਦੱਸਿਆ ਕਿ ਸਕੂਲੀ ਬੱਚਿਆਂ ਲਈ ਕਿਤਾਬਾਂ ਕਾਪੀਆਂ ਬਸਤੇ ਅਤੇ ਪੈਨ ਪੈਨਸਲਾਂ ਤੱਕ ਵੀ ਘਰ ਘਰ ਜਾ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ।  ਉਹਨਾਂ ਦੱਸਿਆ ਕਿ ਕਿਸਾਨਾਂ ਦੀ ਜਦੋਂ ਤੱਕ ਕਣਕ ਦੀ ਬਜਾਈ ਨਹੀਂ ਹੁੰਦੀ ,ਉਨ੍ਹਾਂ ਚਿਰ ਤੱਕ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ।

ਇਸ ਮੌਕੇ ਪਿੰਡ ਵਾਸੀਆਂ ਨੇ ਵੀ ਦਮਦਮੀ ਟਕਸਾਲ ਮਹਿਤਾ ਵੱਲੋਂ ਕਰਵਾਇਆ ਜਾਏ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਕੈਂਪ ਨਾਲ ਆਸੇ ਪਾਸੇ ਦੇ ਕਰੀਬ ਪੰਜ ਤੋਂ 6 ਪਿੰਡਾਂ ਨੂੰ ਭਾਰੀ ਫਾਇਦਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਬਾਬਾ ਜੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀ ਕਣਕ ਬਿਜਾ ਕੇ ਜਾਣਗੇ ਤੇ ਡੀਜ਼ਲ ਖਾਦਾਂ ਦਵਾਈਆਂ ਵੀ ਨਾਲ ਮੁਹਈਆ ਕਰਵਾਉਣਗੇ।  

ਇੱਥੇ ਇਹ ਵੀ ਦੱਸਦੀ ਹੈ ਕਿ ਭਾਵੇਂ ਅਜਨਾਲਾ ਖੇਤਰ ਵਿੱਚ ਰਾਵੀ ਹੜ ਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਪਰ ਉਸ ਤੋਂ ਬਾਅਦ ਖੇਤਾਂ ਵਿੱਚ ਰੇਤ ਅਤੇ ਪਾਣੀ ਆਉਣ ਨਾਲ ਖੇਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਸ ਵਿੱਚ ਦਮਦਮੀ ਟਕਸਾਲ ਨੇ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦੀਆਂ ਕਣਕ ਦੀ ਬਜਾਈ ਕਰਵਾ ਕੇ ਹੀ ਰਾਹਤ ਕੈਂਪ ਬੰਦ ਕਰੇਗੀ।  

- PTC NEWS

Top News view more...

Latest News view more...

PTC NETWORK
PTC NETWORK