Sultanpur Floods : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ 'ਚ ਬਿਆਸ ਦਰਿਆ ਦਾ ਕਹਿਰ, 6 ਥਾਂਵਾਂ ਤੋਂ ਟੁੱਟੇ ਆਰਜੀ ਬੰਨ੍ਹ, 13-14 ਹਜ਼ਾਰ ਏਕੜ ਫਸਲ ਤਬਾਹ
Sultanpur Floods : ਪੰਜਾਬ 'ਚ ਦਰਿਆਵਾਂ 'ਚ ਲਗਾਤਾਰ ਪਾਣੀ ਦੇ ਪੱਧਰ 'ਚ ਵਾਧਾ ਹੋ ਰਿਹਾ ਹੈ। ਸੁਲਤਾਨਪੁਰ ਲੋਧੀ 'ਚ ਬਿਆਸ ਦਰਿਆ 'ਚ ਪਾਣੀ ਨੇ ਵੱਡੀ ਮਾਰ ਕੀਤੀ ਹੈ। ਮੰਡ ਖੇਤਰ ਵਿੱਚ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਬਣਾਏ ਗਏ ਆਰਜ਼ੀ ਬੰਨ੍ਹ 6 ਥਾਂਵਾਂ ਤੋਂ ਟੁੱਟ ਗਏ ਹਨ, ਜਿਸ ਕਾਰਨ 50 ਪਿੰਡਾਂ 'ਚ ਪਾਣੀ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਆਰਜ਼ੀ ਬੰਨ੍ਹ ਟੁੱਟਣ ਕਾਰਨ ਹੁਣ ਮੇਨ ਧੁੱਸੀ ਬੰਨ੍ਹ 'ਤੇ ਲਗਾਤਾਰ ਦਬਾਅ ਵੱਧ ਰਿਹਾ ਹੈ।
ਜਾਣਕਾਰੀ ਅਨੁਸਾਰ, ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਪਿੰਡ ਸਰੂਪਵਾਲ ਕੋਲ, ਜੋ ਕਾਲੀ ਵੇਂਈ ਬਿਆਸ ਦਰਿਆ ਦੇ ਵਿੱਚ ਜਾ ਕੇ ਮਿਲਾਨ ਕਰਦੀ ਹੈ ਉਸ ਦਾ ਵੀ ਪਿੰਡ ਸਰੂਪਵਾਲ ਕੋਲ ਆਰਜੀ ਬਣਨ ਟੁੱਟਿਆ, ਜਿਸ ਨਾਲ ਹੋਰ ਵੀ ਫਸਲਾਂ ਡੁੱਬ ਗਈਆਂ ਹਨ। ਰਾਤ ਇੱਕ ਬਿਆਸ ਦਰਿਆ ਦਾ ਆਰਜੀ ਬਣ ਟੁੱਟਿਆ ਤੇ ਇੱਕ ਕਾਲੀ ਵੇਈ ਆਰਜੀ ਬੰਨ ਟੁੱਟਿਆ।
ਉਪਰੰਤ, ਹਲਕੇ ਦਾ ਇੱਕ ਹੋਰ ਬਿਆਸ ਦਰਿਆ ਦਾ ਆਰਜੀ ਬੰਨ ਪਿੰਡ ਚੱਕ ਪੱਤੀ, ਬਾਲੂ ਬਹਾਦਰ ਤੇ ਪਿੰਡ ਹੁਸੈਨਪੁਰ ਬੂਲੇ ਹੋਰ ਵੀ ਕਈ ਲਾਗਲੇ ਪਿੰਡਾ ਦੀਆਂ ਸੈਂਕੜੇ ਏਕੜ ਫਸਲਾਂ ਤਬਾਹ ਕਰੇਗਾ ਸੁਲਤਾਨਪੁਰ ਲੋਧੀ ਦੇ ਟੋਟਲ ਆਰਜੀ ਬਣਨ ਪੰਜ ਜਗ੍ਹਾ ਤੋਂ ਟੁੱਟੇ, ਜਿਸ ਵਿੱਚ 48 ਤੋਂ 50 ਪਿੰਡ ਦੀਆਂ ਫਸਲਾਂ 13 ਤੋਂ 14000 ਏਕੜ ਫਸਲਾਂ ਤਬਾਹ ਹੋਈਆਂ।
ਸਭ ਤੋਂ ਵੱਡਾ ਖਤਰਾ ਬਣਿਆ ਮੇਨ ਧੁੱਸੀ ਬੰਨ੍ਹ
ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਹੁਣੇ ਸਭ ਤੋਂ ਵੱਡਾ ਖਤਰਾ ਇਸ ਗੱਲ ਦਾ ਹੈ ਕਿ ਆਰਜੀ ਬੰਨਾਂ ਦੇ ਟੁੱਟਣ ਕਾਰਨ ਹੁਣ ਮੇਨ ਧੁੱਸੀ ਬੰਨ, ਜੋ ਕਿ ਸਰਕਾਰੀ ਬੰਨ ਹੈ, ਉਸ ’ਤੇ ਵੀ ਵੱਡਾ ਦਬਾਅ ਬਣ ਗਿਆ ਹੈ ਅਤੇ ਉਸਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਹੈ। ਲੋਕਾਂ ਦੀਆਂ ਅਪੀਲਾਂ 'ਤੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਜੇ ਇਹ ਮੇਨ ਧੁੱਸੀ ਬੰਨ ਵੀ ਟੁੱਟ ਗਿਆ ਤਾਂ ਸੈਂਕੜੇ ਪਿੰਡ ਹੋਰ ਹੜ ਦੀ ਲਪੇਟ ਵਿੱਚ ਆ ਜਾਣਗੇ ਤੇ ਲੱਖਾਂ ਏਕੜਾਂ ਵਿੱਚ ਫਸਲ ਬਰਬਾਦ ਹੋ ਜਾਵੇਗੀ। ਕਿਸਾਨ ਪਹਿਲਾਂ ਹੀ 2023 ਦੇ ਹੜਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਗੁੱਸੇ ਵਿੱਚ ਹਨ ਅਤੇ ਹੁਣ ਉਹ ਵਾਰ-ਵਾਰ ਸਰਕਾਰ ਨੂੰ ਪੁਕਾਰ ਰਹੇ ਹਨ ਕਿ “ਮੇਨ ਧੁੱਸੀ ਬੰਨ ਨੂੰ ਸੰਭਾਲ ਲਓ ਸਰਕਾਰ ਜੀ, ਨਹੀਂ ਤਾਂ ਇਸ ਵਾਰੀ ਦਾ ਕਹਿਰ ਸਭ ਕੁਝ ਮਿਟਾ ਦੇਵੇਗਾ।''
- PTC NEWS