Fri, Jun 20, 2025
Whatsapp

Balwinder Kaur Death: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਹੋਈ ਬਰਾਮਦ, ਇੱਥੇ ਜਾਣੋ ਪੂਰਾ ਮਾਮਲਾ

1158 ਸਹਾਇਕ ਪ੍ਰੋਫੇਸਰ ਅਤੇ ਲਾਈਬ੍ਰੇਰਿਅਨ ਫਰੰਟ ਦੀ ਲਾਪਤਾ ਹੋਈ ਪ੍ਰੋਫੇਸਰ ਬਲਵਿੰਦਰ ਕੌਰ ਦੀ ਲਾਸ਼ ਰੈਲੋਂ ਪਿੰਡ ਨੇੜੇ ਸਰਹਿੰਦ ਨਹਿਰ ਚੋਂ ਮਿਲੀ ਹੈ।

Reported by:  PTC News Desk  Edited by:  Aarti -- October 23rd 2023 05:24 PM -- Updated: October 23rd 2023 06:55 PM
Balwinder Kaur Death: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਹੋਈ ਬਰਾਮਦ, ਇੱਥੇ ਜਾਣੋ ਪੂਰਾ ਮਾਮਲਾ

Balwinder Kaur Death: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਹੋਈ ਬਰਾਮਦ, ਇੱਥੇ ਜਾਣੋ ਪੂਰਾ ਮਾਮਲਾ

Balwinder Kaur dead body found: ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਬਰਾਮਦ ਹੋ ਗਈ ਹੈ। ਮ੍ਰਿਤਕ ਦੇਹ ਨੂੰ ਰੋਪੜ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ 1158 ਸਹਾਇਕ ਪ੍ਰੋਫੇਸਰ ਅਤੇ ਲਾਈਬ੍ਰੇਰਿਅਨ ਫਰੰਟ ਦੀ ਲਾਪਤਾ ਹੋਈ ਪ੍ਰੋਫੇਸਰ ਬਲਵਿੰਦਰ ਕੌਰ ਦੀ ਲਾਸ਼ ਰੈਲੋਂ ਪਿੰਡ ਨੇੜੇ ਸਰਹਿੰਦ ਨਹਿਰ ਚੋਂ ਮਿਲੀ ਹੈ। ਲਾਸ਼ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਲਿਆਂਦੀ ਗਈ ਹੈ। 

ਦੱਸ ਦਈਏ ਕਿ ਪੁਲਿਸ ਅਨੁਸਾਰ ਲਾਸ਼ ਦੀ ਪਛਾਣ ਵੀ ਹੋ ਗਈ ਹੈ। ਦੂਜੇ ਪਾਸੇ ਬਲਵਿੰਦਰ ਕੋਰ ਦੇ ਪਰਿਵਾਰਿਕ ਮੈਂਬਰ ਵੀ ਹਸਪਤਾਲ ਪਹੁੰਚ ਗਏ ਹਨ। ਜਿਨ੍ਹਾਂ ਨੇ ਮ੍ਰਿਤਕ ਦੇਹ ਦੀ ਸ਼ਨਾਖਤ ਕਰ ਲਈ ਹੈ।  ਖੁਦਕੁਸ਼ੀ ਦੌਰਾਨ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਨੋਟ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਿੰਮੇਵਾਰ ਦੱਸਿਆ ਸੀ।  


ਰੋਪੜ ’ਚ ਸਹਾਇਕ ਪ੍ਰੋਫੈਸਰ ਵੱਲੋਂ ਕਥਿਤ ਖੁਦਕੁਸ਼ੀ ਮਾਮਲਾ ਭਖ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਨਾਲ ਹੀ 1158 ਸਹਾਇਕ ਪ੍ਰੋਫੈਸਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਵੀ ਪਹੁੰਚਿਆ। ਇਸ ਦੌਰਾਨ ਅਕਾਲੀ ਦਲ ਦੇ ਵਫਦ ਨੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਜ਼ ਨੂੰ ਮਿਲਣ ਲਈ ਵਫਦ ਪਹੁੰਚਿਆ। ਵਫਦ ’ਚ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਅਰਸ਼ਦੀਪ ਕਲੇਰ ਅਤੇ ਸਰਬਜੀਤ ਝਿੰਜਰ ਵੀ ਪਹੁੰਚੇ। 

ਇਹ ਵੀ ਪੜ੍ਹੋ: Drug Smuggling Racket Busted: ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ, 12 ਕਿਲੋ ਹੈਰੋਇਨ ਸਣੇ ਇੱਕ ਮੁਲਜ਼ਮ ਕਾਬੂ

- PTC NEWS

Top News view more...

Latest News view more...

PTC NETWORK
PTC NETWORK