Tue, Jun 16, 2026
Whatsapp

Pathankot ’ਚ 5 ਦਿਨਾਂ ਤੋਂ ਲਾਪਤਾ ਪੁਲਿਸ ਮੁਲਾਜ਼ਮ ਦੀ ਨਹਿਰ ’ਚੋਂ ਮਿਲੀ ਲਾਸ਼, ਪਰਿਵਾਰ ਨੇ ਪੁੱਤ ਦੇ ਕਤਲ ਦਾ ਲਾਇਆ ਇਲਜ਼ਾਮ

ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਚੱਲਦੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ਨੂੰ ਜਾਮ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

Reported by:  PTC News Desk  Edited by:  Aarti -- June 16th 2026 03:00 PM
Pathankot ’ਚ 5 ਦਿਨਾਂ ਤੋਂ ਲਾਪਤਾ ਪੁਲਿਸ ਮੁਲਾਜ਼ਮ ਦੀ ਨਹਿਰ ’ਚੋਂ ਮਿਲੀ ਲਾਸ਼, ਪਰਿਵਾਰ ਨੇ ਪੁੱਤ ਦੇ ਕਤਲ ਦਾ ਲਾਇਆ ਇਲਜ਼ਾਮ

Pathankot ’ਚ 5 ਦਿਨਾਂ ਤੋਂ ਲਾਪਤਾ ਪੁਲਿਸ ਮੁਲਾਜ਼ਮ ਦੀ ਨਹਿਰ ’ਚੋਂ ਮਿਲੀ ਲਾਸ਼, ਪਰਿਵਾਰ ਨੇ ਪੁੱਤ ਦੇ ਕਤਲ ਦਾ ਲਾਇਆ ਇਲਜ਼ਾਮ

ਪਿਛਲੇ ਚਾਰ ਦਿਨਾਂ ਤੋਂ ਪਠਾਨਕੋਟ ਤੋਂ ਲਾਪਤਾ ਪੁਲਿਸ ਕਰਮਚਾਰੀ ਯੁਵਰਾਜ, ਜਿਸਦੀ ਕਾਰ ਨਹਿਰ ਦੇ ਕੰਢੇ ਤੋਂ ਮਿਲੀ ਸੀ, ਅੱਜ ਨਹਿਰ ਵਿੱਚੋਂ ਮ੍ਰਿਤਕ ਦੇਹ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਮਗਰੋਂ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਦੂਜੇ ਪਾਸੇ ਮ੍ਰਿਤਕ ਨੂੰ ਦੇਹ ਨੂੰ ਦੇਖਣ ਮਗਰੋਂ ਉਸਦੀ ਮਾਂ ਸਣੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਹੈ ਅਤੇ ਦੂਜੇ ਪੱਖ ਵੱਲੋਂ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਚੱਲਦੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ ਨੂੰ ਜਾਮ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। 


ਪੀੜਤ ਪਰਿਵਾਰ ਦੀ ਮੰਗ ਹੈ ਕਿ ਮੁਲਜ਼ਮਾਂ ਦੇ ਖਿਲਾਫ ਤੁਰੰਤ ਐਫਆਈਆਰ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਇੱਕ ਲੜਕੀ ਦੇ ਪਰਿਵਾਰ ’ਤੇ ਸ਼ੱਕ ਹੈ ਪਰ ਪੁਲਿਸ ਨੇ ਆਪਣੇ ਮੁਲਾਜ਼ਮ ਦੀ ਭਾਲ ਲਈ ਕੋਈ ਕਾਰਵਾਈ ਨਹੀਂ ਕੀਤੀ। ਨਾਲ ਹੀ ਇਸ ਪੂਰੇ ਮਾਮਲੇ ’ਚ ਪੁਲਿਸ ਕੁਝ ਵੀ ਕਹਿਣ ਤੋਂ ਬਚ ਰਹੀ ਹੈ। 

ਦੱਸ ਦਈਏ ਕਿ ਮ੍ਰਿਤਕ ਯੁਵਰਾਜ ਪੰਜਾਬ ਪੁਲਿਸ ਵਿੱਚ ਹੈ ਅਤੇ 11 ਤਰੀਕ ਨੂੰ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ, ਉਸਦੀ ਕਾਰ ਨਹਿਰ ਦੇ ਕੰਢੇ ਮਿਲੀ ਅਤੇ ਅੱਜ ਪੰਜਵੇਂ ਦਿਨ ਉਸਦੀ ਲਾਸ਼ ਬਰਾਮਦ ਹੋਈ ਹੈ, ਉਸਦੀ ਮਾਂ ਨੇ ਰੋ-ਰੋ ਕੇ ਪੰਜਾਬ ਪੁਲਿਸ ਦੀ ਢਿੱਲੀ ਕਾਰਵਾਈ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ ਹੈ, ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਯੁਵਰਾਜ ਦਾ ਕਤਲ ਪ੍ਰੇਮ ਸਬੰਧਾਂ ਕਾਰਨ ਹੋਇਆ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK