Kiratpur Sahib ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਪਲੇਟੀ 'ਤੇ ਮਿਲੀ ਪ੍ਰਵਾਸੀ ਵਿਅਕਤੀ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
Kiratpur Sahib News : ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਪਲੇਟੀ ਤੋਂ ਇੱਕ ਪ੍ਰਵਾਸੀ ਵਿਅਕਤੀ ਦੀ ਲਾਸ਼ ਮਿਲੀ ਹੈ। ਜਿਸ ਤੋਂ ਬਾਅਦ ਰੇਲਵੇ ਪੁਲਿਸ ਇਹ ਸਬੰਧ ਵਿੱਚ ਜਾਂਚ 'ਚ ਜੁੜ ਚੁੱਕੀ ਹੈ। ਰੇਲਵੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਏ।
ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਜੀਜਾ ਅਤੇ ਭੈਣ ਦੇ ਦੱਸਣ ਮੁਤਾਬਕ ਉਕਤ ਵਿਅਕਤੀ ਉਹਨਾਂ ਕੋਲ ਦੇਰ ਰਾਤ ਕਰੀਬ 7 ਵਜੇ ਆਇਆ ਸੀ ਅਤੇ ਫਿਰ ਵਾਪਸ ਚਲਾ ਗਿਆ ਸੀ ਅਤੇ ਉਕਤ ਵਿਅਕਤੀ ਦੇ ਨਾਲ ਕੰਮ ਕਰਦੇ ਪ੍ਰਵਾਸੀ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਠੇਕੇਦਾਰ ਵੱਲੋਂ ਪੈਸੇ ਦਿੱਤੇ ਗਏ ਸਨ। ਜਿਸ ਲਈ ਮ੍ਰਿਤਕ ਵਿਅਕਤੀ ਪੈਸੇ ਘਰ ਭੇਜਣ ਲਈ ਬਾਜ਼ਾਰ ਗਿਆ ਸੀ ਅਤੇ ਦੇਰ ਰਾਤ ਤੱਕ ਵਾਪਸ ਨਹੀਂ ਆਇਆ।
ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸਦੀ ਲਾਸ਼ ਰੇਲਵੇ ਪਲੇਟੀ 'ਤੇ ਪਈ ਮਿਲੀ। ਉਕਤ ਵਿਅਕਤੀ ਦੇ ਮੂੰਹ 'ਤੇ ਕਾਫੀ ਜਿਆਦਾ ਸੱਟਾਂ ਲੱਗੀਆਂ ਹੋਈਆਂ ਹਨ ਅਤੇ ਨਜ਼ਦੀਕ ਹੀ ਇੱਕ ਖੂਨ ਨਾਲ ਭਿੱਜਿਆ ਹੋਇਆ ਪੱਥਰ ਵੀ ਪਿਆ ਹੋਇਆ ਹੈ। ਜਿਸ ਤੋਂ ਇਹ ਮਾਮਲਾ ਸ਼ੱਕੀ ਜਾਪਦਾ ਹੈ। ਜਿਸ ਸੰਬੰਧ ਵਿੱਚ ਰੇਲਵੇ ਪੁਲਿਸ ਬਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
- PTC NEWS