ਅਮਰੀਕਾ 'ਚ ਖੁਲ੍ਹੇਗੀ ਯੂਨੀਵਰਸਿਟੀ ਆਫ ਖਾਲਸਾ! ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਮਿਲੀ ਜਥੇਬੰਦੀ
Sri Akal Takht Sahib : ਅਮਰੀਕਾ ਦੇ ਵਿੱਚ ਯੂਨੀਵਰਸਿਟੀ ਆਫ ਖਾਲਸਾ (University of Khalsa) ਖੋਲ੍ਹਣ ਬਾਰੇ ਇੱਕ ਜਥੇਬੰਦੀ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ ਗਈ। ਵਿਦੇਸ਼ਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਹੋਰ ਤੇਜ਼ ਕਰਨ ਦੇ ਲਈ ਲਗਾਤਾਰ ਹੀ ਸਿੱਖ ਸੰਸਥਾਵਾਂ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ 'ਤੇ ਚਲਦੇ ਕੈਲੀਫੋਰਨੀਆ ਦੀ ਇੱਕ ਜਥੇਬੰਦੀ ਵੱਲੋਂ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਤੇਜ਼ ਕਰਨ ਲਈ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਧਰਮ ਪ੍ਰਚਾਰ ਦਿਵਦੀ ਸਕੱਤਰ ਵਿਜ ਸਿੰਘ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ।
ਡਾ. ਸਰਪ੍ਰੀਤ ਸਿੰਘ ਕੈਲੀਫੋਰਨੀਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਅਸੀਂ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ, ਜਿਸ ਦੇ ਵਾਈਸ ਚਾਂਸਲਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਅਮਰੀਕਾ ਦੇ ਵਿੱਚ ਵੀ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲੀ ਜਾਵੇ ਅਤੇ ਉੱਥੇ ਵੀ ਇੱਕ ਸਿੱਖਾਂ ਦਾ ਬੋਰਡ ਬਣਾਇਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਕੈਨੇਡਾ ਅਮਰੀਕਾ ਅਤੇ ਵਿਦੇਸ਼ਾਂ ਦੇ ਵਿੱਚ ਗੁਰੂਘਰ ਨੇ ਉਹ ਨਿੱਜੀ ਤੌਰ 'ਤੇ ਨਿੱਜੀ ਕਮੇਟੀਆਂ ਵੱਲੋਂ ਬਣਾਏ ਗਏ ਹਨ। ਉਨ੍ਹਾਂ ਨੇ ਆਪਣੀ ਮਰਿਆਦਾ ਹੈ ਤੇ ਆਪਣੀ ਮਰਿਆਦਾ ਦੇ ਵਿੱਚ ਕਈ ਢਿੱਲ ਵਰਤਦੇ ਹਨ। ਇਸ ਲਈ ਯੂਨੀਵਰਸਿਟੀ ਆਫ ਖਾਲਸਾ ਅਸੀਂ ਅਮਰੀਕਾ ਦੇ ਵਿੱਚ ਬਣਾਉਣ ਜਾ ਰਹੇ ਹਾਂ। ਜੋ ਸਿੱਧੇ ਤੌਰ ਦੇ ਉੱਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਵਾਈਸ ਚਾਂਸਲਰ ਹੋਣਗੇ।
- PTC NEWS