Dharmendra linked in Cheating Case : ਜਨਮਦਿਨ ਦੇ 2 ਦਿਨ ਬਾਅਦ ਹੀ ਮੁਸ਼ਕਿਲ ’ਚ ਫਸੇ ਧਰਮਿੰਦਰ; ਦਿੱਲੀ ਕੋਰਟ ਨੇ ਭੇਜਿਆ ਸੰਮਨ
Dharmendra linked in Cheating Case : ਦਿੱਗਜ ਅਦਾਕਾਰ ਧਰਮਿੰਦਰ ਨੇ 8 ਦਸੰਬਰ ਨੂੰ ਆਪਣਾ 89ਵਾਂ ਜਨਮਦਿਨ ਮਨਾਇਆ। ਆਪਣੇ ਜਨਮਦਿਨ ਦੇ 2 ਦਿਨ ਬਾਅਦ ਹੀ ਬਾਲੀਵੁੱਡ ਦਾ ਹੀ-ਮੈਨ ਮੁਸ਼ਕਿਲ 'ਚ ਘਿਰਿਆ ਨਜ਼ਰ ਆ ਰਿਹਾ ਹੈ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 'ਗਰਮ ਧਰਮ ਢਾਬਾ' ਫਰੈਂਚਾਇਜ਼ੀ ਨਾਲ ਜੁੜੇ ਧੋਖਾਧੜੀ ਦੇ ਮਾਮਲੇ 'ਚ ਅਦਾਕਾਰ ਸਮੇਤ ਦੋ ਹੋਰ ਲੋਕਾਂ ਨੂੰ ਸੰਮਨ ਜਾਰੀ ਕੀਤਾ ਹੈ।
ਇਹ ਮਾਮਲਾ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਨੇ ਦਾਇਰ ਕੀਤਾ ਸੀ। ਸੁਸ਼ੀਲ ਨੇ ਦੋਸ਼ ਲਾਇਆ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ। ਇਹ ਸੰਮਨ ਜੁਡੀਸ਼ੀਅਲ ਮੈਜਿਸਟਰੇਟ (ਪ੍ਰਥਮ ਸ਼੍ਰੇਣੀ) ਯਸ਼ਦੀਪ ਚਾਹਲ ਨੇ ਸੁਸ਼ੀਲ ਦੀ ਸ਼ਿਕਾਇਤ 'ਤੇ ਜਾਰੀ ਕੀਤਾ ਹੈ।
ਇਸ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ 2025 ਨੂੰ ਹੋਵੇਗੀ। ਸ਼ਿਕਾਇਤਕਰਤਾ ਸੁਸ਼ੀਲ ਕੁਮਾਰ ਦਾ ਮਾਮਲਾ ਇਹ ਹੈ ਕਿ ਅਪ੍ਰੈਲ 2018 ਵਿਚ ਉਸ ਨੂੰ ਸਹਿ ਦੋਸ਼ੀ ਧਰਮ ਨੇ ਸੰਪਰਕ ਕੀਤਾ ਅਤੇ ਉਸ ਨੂੰ ਉੱਤਰ ਪ੍ਰਦੇਸ਼ ਵਿਚ NH-24/NH-9 'ਤੇ ਗਰਮ ਧਰਮ ਢਾਬਾ ਦੀ ਫਰੈਂਚਾਈਜ਼ੀ ਖੋਲ੍ਹਣ ਦਾ ਪ੍ਰਸਤਾਵ ਦਿੱਤਾ ਗਿਆ।
ਸ਼ਿਕਾਇਤਕਰਤਾ ਨੂੰ ਕਥਿਤ ਤੌਰ 'ਤੇ ਕਨਾਟ ਪਲੇਸ, ਦਿੱਲੀ ਅਤੇ ਮੁਰਥਲ, ਹਰਿਆਣਾ ਵਿੱਚ ਸਥਿਤ ਰੈਸਟੋਰੈਂਟ ਦੀਆਂ ਸ਼ਾਖਾਵਾਂ ਦਾ ਜ਼ਿਕਰ ਕਰਕੇ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਲਈ ਉਕਸਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੈਸਟੋਰੈਂਟਾਂ ਦੀਆਂ ਸ਼ਾਖਾਵਾਂ ਕਰੀਬ 70 ਤੋਂ 80 ਲੱਖ ਰੁਪਏ ਦਾ ਮਹੀਨਾਵਾਰ ਕਾਰੋਬਾਰ ਕਰ ਰਹੀਆਂ ਹਨ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਸ ਨੂੰ 41 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ ਅਤੇ ਉਸ ਨੂੰ 7 ਫੀਸਦੀ ਮੁਨਾਫਾ ਮਿਲੇਗਾ।
ਧਰਮਿੰਦਰ ਨੇ ਆਪਣੇ ਪੁੱਤਰਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਆਪਣਾ 89ਵਾਂ ਜਨਮਦਿਨ ਮਨਾਇਆ। ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਅਤੇ ਪਾਪਰਾਜ਼ੀ ਦੇ ਸਾਹਮਣੇ ਇੱਕ ਵੱਡਾ ਕੇਕ ਵੀ ਕੱਟਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ 'ਚ ਅਦਾਕਾਰ ਆਪਣੇ ਦੋਹਾਂ ਬੇਟਿਆਂ ਦੇ ਹੱਥ ਫੜ ਕੇ ਉਨ੍ਹਾਂ ਦੇ ਹੱਥ ਚੁੰਮਦੇ ਨਜ਼ਰ ਆ ਰਹੇ ਹਨ। ਆਪਣੇ ਖਾਸ ਦਿਨ 'ਤੇ, ਅਦਾਕਾਰ ਨੇ ਭੂਰੇ ਰੰਗ ਦੀ ਕਮੀਜ਼, ਬਲੈਕ ਜੈਕੇਟ ਅਤੇ ਨੀਲੀ ਜੀਨਸ ਪਹਿਨੀ ਸੀ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਉਨ੍ਹਾਂ ਦੇ ਨਾਂ 'ਤੇ ਜਨਮਦਿਨ ਦੀ ਖਾਸ ਪੋਸਟ ਸ਼ੇਅਰ ਕੀਤੀ ਸੀ। ਈਸ਼ਾ ਦਿਓਲ ਨੇ ਆਪਣੇ ਪਿਤਾ ਲਈ ਇੱਕ ਖਾਸ ਪੋਸਟ ਵੀ ਲਿਖੀ ਸੀ।
- PTC NEWS