Fri, Feb 6, 2026
Whatsapp

Delhi 'ਚ ਗੁਰਪਤਵੰਤ ਪੰਨੂ ਦੀ ਸਾਜ਼ਿਸ਼ ਨਾਕਾਮ , ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 2 ਆਰੋਪੀ ਗ੍ਰਿਫ਼ਤਾਰ

Delhi News : ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ,ਜਿਨ੍ਹਾਂ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਵਿੱਚ ਦੋ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਦੀਵਾਰਾਂ 'ਤੇ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਵਾਂ ਮੁਲਜ਼ਮਾਂ 'ਤੇ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਇੱਕ ਨਜ਼ਦੀਕੀ ਸਾਥੀ ਦਲਜੀਤ ਬਾਂਸਲ ਦੇ ਕਹਿਣ 'ਤੇ 24 ਜਨਵਰੀ ਨੂੰ ਦਿੱਲੀ ਦੇ ਅਰਬਨ ਐਕਸਟੈਨਸ਼ਨ ਰੋਡ 'ਤੇ ਇੱਕ ਨਿੱਜੀ ਸਕੂਲ ਕੋਲ SJF ਦੇ ਇਤਰਾਜਯੋਗ ਨਾਅਰੇ ਲਿਖੇ ਗਏ ਸਨ

Reported by:  PTC News Desk  Edited by:  Shanker Badra -- February 06th 2026 04:39 PM
Delhi 'ਚ ਗੁਰਪਤਵੰਤ ਪੰਨੂ ਦੀ ਸਾਜ਼ਿਸ਼ ਨਾਕਾਮ , ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 2 ਆਰੋਪੀ ਗ੍ਰਿਫ਼ਤਾਰ

Delhi 'ਚ ਗੁਰਪਤਵੰਤ ਪੰਨੂ ਦੀ ਸਾਜ਼ਿਸ਼ ਨਾਕਾਮ , ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 2 ਆਰੋਪੀ ਗ੍ਰਿਫ਼ਤਾਰ

Delhi News : ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ,ਜਿਨ੍ਹਾਂ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਵਿੱਚ ਦੋ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਦੀਵਾਰਾਂ 'ਤੇ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਵਾਂ ਮੁਲਜ਼ਮਾਂ 'ਤੇ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਇੱਕ ਨਜ਼ਦੀਕੀ ਸਾਥੀ ਦਲਜੀਤ ਬਾਂਸਲ ਦੇ ਕਹਿਣ 'ਤੇ 24 ਜਨਵਰੀ ਨੂੰ ਦਿੱਲੀ ਦੇ ਅਰਬਨ ਐਕਸਟੈਨਸ਼ਨ ਰੋਡ 'ਤੇ ਇੱਕ ਨਿੱਜੀ ਸਕੂਲ ਕੋਲ SJF ਦੇ ਇਤਰਾਜਯੋਗ ਨਾਅਰੇ ਲਿਖੇ ਗਏ ਸਨ। 

ਦਿੱਲੀ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਬਲਜਿੰਦਰ ਸਿੰਘ ਅਤੇ ਰੋਹਿਤ ਦੀ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ 1 ਸਲੋਗਨ ਦਾ 1 ਲੱਖ ਰੁਪਏ ਦਿੱਤੇ ਜਾਣੇ ਸਨ। ਹੁਣ ਇਨਾਂ ਮੁਲਜ਼ਮਾਂ ਤੋਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਹੋਰ ਜਾਣਕਾਰੀ ਲੈ ਰਹੀ ਹੈ।ਰੋਹਿਣੀ ਜ਼ਿਲ੍ਹੇ ਦੇ ਵਧੀਕ ਪੁਲਿਸ ਕਮਿਸ਼ਨਰ ਰਜੀਵ ਰੰਜਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਦਲਜੀਤ ਬੰਸਲ ਨੇ ਵਰਗਲਾ ਕੇ ਪੈਸਿਆਂ ਦੇ ਲਾਲਚ ਵਿੱਚ ਇਹਨਾਂ ਤੋਂ ਇਹ ਕੰਮ ਕਰਵਾਇਆ। 


ਇਸ ਘਟਨਾ ਦੇ ਅੰਜਾਮ ਦੇਣ ਤੋਂ ਪਹਿਲਾਂ ਖੁਦ  ਦਲਜੀਤ ਬਾਂਸਲ 6 ਮਹੀਨੇ ਪਹਿਲਾਂ ਹੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਕੈਨੇਡਾ ਭੱਜ ਗਿਆ ਸੀ। ਇਸ ਦੇ ਨਾਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਫੜੇ ਗਏ ਮੁਲਜਮ ਬਲਜਿੰਦਰ ਅਤੇ ਰੋਹਿਤ ਦੇ ਉੱਪਰ ਕੋਈ ਵੀ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਇਸ ਸਾਰੀ ਘਟਨਾ ਦਾ ਮੁੱਖ ਸਾਜ਼ਿਸ਼ਕਰਤਾ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਦਲਜੀਤ ਬਾਂਸਲ ਹੈ।


- PTC NEWS

Top News view more...

Latest News view more...

PTC NETWORK
PTC NETWORK