ਮਾਨਸਾ ਦੇ ਲੋਕਾਂ ਵੱਲੋ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ....
Mansa Police: ਸ਼ੋਸ਼ਲ ਮੀਡਿਆ 'ਤੇ ਪਰਮਿੰਦਰ ਉਰਫ਼ ਝੋੱਟਾ ਨਾਂ ਦਾ ਸ਼ਖ਼ਸ ਕਾਫ਼ੀ ਸੁਰਖ਼ੀਆਂ ਦੇ ਵਿੱਚ ਬਣਿਆ ਹੋਇਆ ਹੈ ਜਿਸਦੀ ਗ੍ਰਿਫ਼ਤਾਰੀ ਤੋਂ ਬਾਆਦ ਮਾਨਸਾ ਪੁਲਿਸ ਦੇ ਖ਼ਿਲਾਫ਼ ਰੱਜ ਕੇ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ, ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਇੱਕਠੇ ਹੋ ਕੇ ਪੁਲਿਸ ਦੇ ਵਿਰੋਧ ਵਿੱਚ ਨਾਅਰੇ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਿੰਦਰ ਸਿੰਘ ਉਰਫ਼ ਝੋਟੇ ਵੱਲੋ ਨਸ਼ਿਆਂ ਖ਼ਿਲਾਫ ਆਵਾਜ਼ ਬੁਲੰਧ ਕੀਤੀ ਗਈ ਹੈ।ਪਰਮਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਨਸਾ ਵਾਸੀਆਂ ਨੇ ਥਾਣੇ ਦੇ ਬਾਹਰ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਪੁਲਿਸ ਦੇ ਐਕਸ਼ਨ ਨੂੰ ਗ਼ਲਤ ਕਰਾਰ ਦਿੰਦਿਆ ਕਿਹਾ ਕਿ "ਜੋ ਲੋਕ ਨਸ਼ਿਆਂ ਦੇ ਖ਼ਿਲਾਫ ਆਵਾਜ਼ ਬੁਲੰਦ ਕਰਦੇ ਨੇ,ਨਸ਼ਾ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਪੁਲਿਸ ਉੁਲ਼ਟਾ ਉਨ੍ਹਾਂ ਦੇ ਨਾਲ ਹੀ ਧੱਕਾ ਕਰਨ ਲੱਗ ਜਾਂਦੀ ਹੈ।"
ਸਥਾਨਕ ਵਾਸੀਆਂ ਨੇ ਦਿੱਤੀ ਜਾਣਕਾਰੀ:
ਸਥਾਨਕ ਵਾਸੀ ਨੇ ਮੀਡਿਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਰਮਿੰਦਰ ਸਿੰਘ ਨੂੰ ਪੂਰੀ ਦੁਨੀਆਂ ਜਾਣ ਗਈ ਹੈ ਕਿ ਇਸਨੇ ਨਸ਼ਿਆਂ ਦੇ ਖਿਲਾਫ਼ ਨੱਥ ਪਾਈ ਹੈ, ਮੈਡੀਕਲ ਚੋਰਾਂ ਦੇ ਖ਼ਿਲਾਫ਼ ਵੀ ਆਵਾਜ਼ ਉਠਾਈ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮਾਨਸਾ ਦੇ ਮੈਡੀਕਲ ਸਟੋਰ ਅੱਧੇ ਪੰਜਾਬ ਨੂੰ ਨਸ਼ਾ ਸਪਲਾਈ ਕਰਦੇ ਹਨ।
ਜਾਣਕਾਰੀ ਦਿੰਦਿਆਂ ਇੱਕ ਸ਼ਖ਼ਸ ਨੇ ਦੱਸਿਆ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਝੂੱਠੇ ਪਰਚੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਨਸ਼ਾ ਤਸਕਰਾਂ ਦੇ ਖ਼ਿਲਾਫ਼ ਐਕਸ਼ਨ ਲੈਣ ਦੀ ਬਜ਼ਾਏ ਨਸ਼ਿਆਂ ਵਿਰੁੱਧ ਐਕਸ਼ਨ ਲੈਣ ਵਾਲਿਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਰਹੀ ਹੈ। ਉਨ੍ਹਾਂ ਪੁਲਿਸ ਨੂੰ ਧਮਕੀ ਦਿੱਤੀ ਕਿ ਜੇਕਰ ਪਰਮਿੰਦਰ ਸਿੰਘ ਰਿਹਾਅ ਨਾ ਕਿੱਤਾ ਗਿਆ ਤਾਂ ਉਹ 21 ਜੁਲਾਈ ਨੂੰ ਵੱਡਾ ਇੱਕਠ ਕਰਣਗੇ।
ਮਾਨਸਾ ਦੇ ਐੱਸ.ਐੱਸ.ਪੀ ਦਾ ਬਿਆਨ:
ਮਾਨਸਾ ਦੇ ਐਸ ਐਸ ਪੀ ਨਾਨਕ ਸਿੰਘ ਨੇ ਕਿਹਾ ਕਿ ਪਰਮਿੰਦਰ ਸਿੰਘ ਵੱਲੋ 12 ਜੁਲਾਈ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ 'ਚ ਦਾਖਿਲ ਹੋ ਕੇ ਅਸ਼ਵਨੀ ਕੁਮਾਰ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਸੀ, ਬਾਜ਼ਾਰ ਦੇ ਵਿੱਚ ਉਸਦਾ ਜਲੂਸ ਕੱਢਿਆ ਗਿਆ, ਤੇ ਉਸਨੂੰ ਪੁਲਿਸ ਹਵਾਲੇ ਕੀਤਾ ਗਿਆ। ਪਰਮਿੰਦਰ ਸਿੰਘ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
- PTC NEWS