Mon, Nov 10, 2025
Whatsapp

Different Types Of Tax : ਪਿਸ਼ਾਬ, ਬ੍ਰੇਸਟ ਤੇ ਸੈਕਸ 'ਤੇ ਟੈਕਸ ! ਦੇਖੋ ਸਰਕਾਰਾਂ ਵੱਲੋਂ ਖਜ਼ਾਨੇ ਨੂੰ ਭਰਨ ਲਈ ਲਗਾਏ ਗਏ ਸੀ ਅਜਿਹੇ ਅਜੀਬੋ ਗਰੀਬ ਟੈਕਸ

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨਿਊਜ਼ੀਲੈਂਡ ਅਤੇ ਡੈਨਮਾਰਕ 'ਚ ਗਾਵਾਂ ਨੂੰ ਦੱਬਣ 'ਤੇ ਵੀ ਟੈਕਸ ਲਗਾਉਣ ਦੀ ਯੋਜਨਾ ਹੈ। ਤਾਂ ਆਓ ਜਾਣਦੇ ਹਾਂ ਕੁਝ ਬੇਤੁਕੇ ਟੈਕਸਾਂ ਬਾਰੇ

Reported by:  PTC News Desk  Edited by:  Aarti -- July 23rd 2024 04:46 PM
Different Types Of Tax : ਪਿਸ਼ਾਬ, ਬ੍ਰੇਸਟ ਤੇ ਸੈਕਸ 'ਤੇ ਟੈਕਸ ! ਦੇਖੋ ਸਰਕਾਰਾਂ ਵੱਲੋਂ ਖਜ਼ਾਨੇ ਨੂੰ ਭਰਨ ਲਈ ਲਗਾਏ ਗਏ ਸੀ ਅਜਿਹੇ ਅਜੀਬੋ ਗਰੀਬ ਟੈਕਸ

Different Types Of Tax : ਪਿਸ਼ਾਬ, ਬ੍ਰੇਸਟ ਤੇ ਸੈਕਸ 'ਤੇ ਟੈਕਸ ! ਦੇਖੋ ਸਰਕਾਰਾਂ ਵੱਲੋਂ ਖਜ਼ਾਨੇ ਨੂੰ ਭਰਨ ਲਈ ਲਗਾਏ ਗਏ ਸੀ ਅਜਿਹੇ ਅਜੀਬੋ ਗਰੀਬ ਟੈਕਸ

Different Types Of Tax: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਯਾਨੀ ਕੱਲ ਬਜਟ ਪੇਸ਼ ਕੀਤਾ। ਦਸ ਦਈਏ ਕਿ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਬਜਟ ਹੈ। ਇਸ ਬਜਟ ਸੀਜ਼ਨ 'ਚ ਅਸੀਂ ਤੁਹਾਨੂੰ ਕੁਝ ਬੇਤੁਕੇ ਟੈਕਸਾਂ ਬਾਰੇ ਦਸਾਂਗੇ। ਜਿੰਨ੍ਹਾਂ 'ਚੋ ਕਈ ਟੈਕਸ ਕਾਫ਼ੀ ਹਾਸੋਹੀਣੇ ਹਨ। ਜਿਵੇ ਛਾਤੀਆਂ ਨੂੰ ਢੱਕਣ 'ਤੇ ਟੈਕਸ, ਦਾੜ੍ਹੀ ਰੱਖਣ 'ਤੇ ਟੈਕਸ ਅਤੇ ਸੈਕਸ 'ਤੇ ਟੈਕਸ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨਿਊਜ਼ੀਲੈਂਡ ਅਤੇ ਡੈਨਮਾਰਕ 'ਚ ਗਾਵਾਂ ਨੂੰ ਦੱਬਣ 'ਤੇ ਵੀ ਟੈਕਸ ਲਗਾਉਣ ਦੀ ਯੋਜਨਾ ਹੈ। ਤਾਂ ਆਓ ਜਾਣਦੇ ਹਾਂ ਕੁਝ ਬੇਤੁਕੇ ਟੈਕਸਾਂ ਬਾਰੇ

ਗਊ ਗੈਸ 'ਤੇ ਟੈਕਸ : 


ਡੈਨਮਾਰਕ 'ਚ, ਕਿਸਾਨਾਂ ਨੂੰ ਟੈਕਸ ਦੇਣਾ ਪਵੇਗਾ ਜੇਕਰ ਉਨ੍ਹਾਂ ਦੇ ਪਸ਼ੂ ਗੈਸ ਛੱਡਦੇ ਹਨ। ਦਸ ਦਈਏ ਕਿ ਇਹ ਕਦਮ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਗਰੀਨ ਹਾਊਸ ਗੈਸਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਚੁੱਕਿਆ ਗਿਆ ਹੈ। ਮਾਹਿਰਾਂ ਮੁਤਾਬਕ ਇਹ ਟੈਕਸ 2030 ਤੋਂ ਵਸੂਲਿਆ ਜਾਵੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਵੀ ਗਾਵਾਂ ਨੂੰ ਦੱਬਣ 'ਤੇ ਟੈਕਸ ਇਕੱਠਾ ਕਰਨ ਦੀ ਯੋਜਨਾ ਬਣਾਈ ਸੀ ਪਰ ਇਸ ਨੂੰ ਰੋਕ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ, ਮੀਥੇਨ ਦੇ ਨਿਕਾਸ 'ਚ ਪਸ਼ੂ ਪਾਲਣ ਦਾ ਯੋਗਦਾਨ 32% ਹੈ।

ਛਾਤੀਆਂ ਨੂੰ ਢੱਕਣ 'ਤੇ ਟੈਕਸ : 

ਦੱਸਿਆ ਜਾਂਦਾ ਹੈ ਕਿ 19ਵੀਂ ਸਦੀ 'ਚ, ਕੇਰਲਾ 'ਚ ਤ੍ਰਾਵਣਕੋਰ ਦੇ ਰਾਜੇ ਨੇ ਅਖੌਤੀ ਨੀਵੀਂ ਜਾਤਾਂ ਦੀਆਂ ਔਰਤਾਂ ਦੀਆਂ ਛਾਤੀਆਂ ਨੂੰ ਢੱਕਣ 'ਤੇ ਟੈਕਸ ਲਗਾਇਆ। ਜਿੰਨ੍ਹਾਂ 'ਚ ਏਜ਼ਵਾ, ਥੀਆ, ਨਾਦਰ ਅਤੇ ਦਲਿਤ ਭਾਈਚਾਰੇ ਦੀਆਂ ਔਰਤਾਂ ਸ਼ਾਮਲ ਸਨ। ਕਿਉਂਕਿ ਇਨ੍ਹਾਂ ਔਰਤਾਂ ਨੂੰ ਛਾਤੀਆਂ ਢੱਕਣ ਦੀ ਇਜਾਜ਼ਤ ਨਹੀਂ ਸੀ। ਦਸ ਦਈਏ ਕਿ ਅਜਿਹਾ ਕਰਨ ਲਈ ਉਨ੍ਹਾਂ ਨੂੰ ਭਾਰੀ ਟੈਕਸ ਦੇਣਾ ਪੈਂਦਾ ਸੀ। ਆਖ਼ਰਕਾਰ ਨੰਗੇਲੀ ਨਾਂ ਦੀ ਔਰਤ ਕਾਰਨ ਤ੍ਰਾਵਣਕੋਰ ਦੀਆਂ ਔਰਤਾਂ ਨੂੰ ਇਸ ਟੈਕਸ ਤੋਂ ਆਜ਼ਾਦੀ ਮਿਲੀ। ਨੰਗੇਲੀ ਨੇ ਇਹ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇੱਕ ਟੈਕਸ ਇੰਸਪੈਕਟਰ ਉਸਦੇ ਘਰ ਪਹੁੰਚਿਆ ਤਾਂ ਨੰਗੇਲੀ ਨੇ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਇਸ ਟੈਕਸ ਦੇ ਵਿਰੋਧ 'ਚ ਆਪਣੀਆਂ ਛਾਤੀਆਂ ਕੱਟ ਦਿੱਤੀਆਂ। ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਇਸ ਨਾਲ ਰਾਜੇ ਨੂੰ ਇਹ ਟੈਕਸ ਖਤਮ ਕਰਨ ਲਈ ਮਜਬੂਰ ਹੋਣਾ ਪਿਆ।

ਨਮਕ 'ਤੇ ਟੈਕਸ : 

ਫਰਾਂਸ 'ਚ, 14ਵੀਂ ਸਦੀ ਦੇ ਮੱਧ 'ਚ ਨਮਕ 'ਤੇ ਟੈਕਸ ਲਗਾਇਆ ਗਿਆ ਸੀ। ਲੋਕਾਂ ਨੇ ਇਸਦਾ ਬਹੁਤ ਵਿਰੋਧ ਕੀਤਾ ਅਤੇ ਉਸਨੇ ਫਰਾਂਸੀਸੀ ਕ੍ਰਾਂਤੀ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਦਸ ਦਈਏ ਕਿ ਇਹ ਟੈਕਸ ਦੂਜੇ ਵਿਸ਼ਵ ਯੁੱਧ ਤੋਂ ਬਾਅਦ 1945 'ਚ ਖਤਮ ਹੋ ਗਿਆ। ਭਾਰਤ 'ਚ ਵੀ ਅੰਗਰੇਜ਼ਾਂ ਨੇ ਨਮਕ 'ਤੇ ਟੈਕਸ ਲਗਾਇਆ ਸੀ। 187 ਸਾਲਾਂ ਤੱਕ ਦੇਸ਼ 'ਚ ਨਮਕ ਦੀ ਸਪਲਾਈ 'ਤੇ ਅੰਗਰੇਜ਼ਾਂ ਦਾ ਕੰਟਰੋਲ ਸੀ। ਪਹਿਲੀ ਵਾਰ 1759 'ਚ ਈਸਟ ਇੰਡੀਆ ਕੰਪਨੀ ਨੇ ਨਮਕ 'ਤੇ ਟੈਕਸ ਲਗਾਇਆ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ 1930 'ਚ ਨਮਕ 'ਤੇ ਟੈਕਸ ਦੇ ਖਿਲਾਫ ਡਾਂਡੀ ਮਾਰਚ ਕੱਢਿਆ ਸੀ। ਪਰ ਇਸ ਦੇ ਬਾਵਜੂਦ ਇਹ ਟੈਕਸ ਲਾਗੂ ਹੀ ਰਿਹਾ। ਇਸ ਟੈਕਸ ਨੂੰ ਅੰਤਰਿਮ ਸਰਕਾਰ ਨੇ ਅਕਤੂਬਰ 1946 'ਚ ਖ਼ਤਮ ਕਰ ਦਿੱਤਾ ਸੀ।

ਸੈਕਸ 'ਤੇ ਟੈਕਸ : 

1971 'ਚ ਅਮਰੀਕਾ ਦੇ ਰੋਡੇ ਆਈਲੈਂਡ ਦੀ ਮਾਲੀ ਹਾਲਤ ਠੀਕ ਨਹੀਂ ਚੱਲ ਰਹੀ ਸੀ। ਫਿਰ ਡੈਮੋਕਰੇਟਿਕ ਰਾਜ ਦੇ ਵਿਧਾਇਕ ਬਰਨਾਰਡ ਗਲੈਡਸਟੋਨ ਨੇ ਸੂਬੇ 'ਚ ਹਰ ਜਿਨਸੀ ਸੰਬੰਧਾਂ 'ਤੇ ਦੋ ਡਾਲਰ ਦਾ ਟੈਕਸ ਲਗਾਉਣ ਦਾ ਪ੍ਰਸਤਾਵ ਕੀਤਾ। ਵੈਸੇ ਤਾਂ ਇਸ ਨੂੰ ਕਦੇ ਲਾਗੂ ਨਹੀਂ ਕੀਤਾ ਗਿਆ। ਪਰ ਜਰਮਨੀ 'ਚ 2004 'ਚ ਪੇਸ਼ ਕੀਤੇ ਗਏ ਟੈਕਸ ਕਾਨੂੰਨ ਤਹਿਤ ਹਰ ਵੇਸਵਾ ਨੂੰ ਹਰ ਮਹੀਨੇ 150 ਯੂਰੋ ਟੈਕਸ ਅਦਾ ਕਰਨਾ ਪੈਂਦਾ ਹੈ। ਜਰਮਨੀ 'ਚ ਵੇਸਵਾਗਮਨੀ ਕਾਨੂੰਨੀ ਹੈ ਪਰ ਇਸ ਲਈ ਸੈਕਸ ਟੈਕਸ ਵਰਗੇ ਕਾਨੂੰਨ ਬਣਾਏ ਗਏ ਹਨ। ਬੋਨ 'ਚ ਵੇਸਵਾਵਾਂ ਨੂੰ ਕੰਮ ਦੇ ਹਰ ਦਿਨ ਲਈ 6 ਯੂਰੋ ਦੇਣੇ ਪੈਂਦੇ ਹਨ। ਸੈਕਸ ਟੈਕਸ ਦੇਸ਼ ਨੂੰ ਸਲਾਨਾ 1 ਮਿਲੀਅਨ ਯੂਰੋ ਦੀ ਕਮਾਈ ਕਰਵਾਉਂਦਾ ਹੈ।

ਆਤਮਾ 'ਤੇ ਟੈਕਸ : 

ਰੂਸੀ ਰਾਜਾ ਪੀਟਰ ਮਹਾਨ ਨੇ ਵੀ 1718 'ਚ ਆਤਮਾ 'ਤੇ ਟੈਕਸ ਲਗਾਇਆ ਸੀ। ਦਸ ਦਈਏ ਕਿ ਇਹ ਟੈਕਸ ਉਨ੍ਹਾਂ ਲੋਕਾਂ ਨੂੰ ਅਦਾ ਕਰਨਾ ਪੈਂਦਾ ਸੀ ਜੋ ਆਤਮਾ ਵਰਗੀਆਂ ਚੀਜ਼ਾਂ 'ਚ ਵਿਸ਼ਵਾਸ ਰੱਖਦੇ ਸਨ। ਆਤਮਾ ਨੂੰ ਨਾ ਮੰਨਣ ਵਾਲਿਆਂ ਤੋਂ ਵੀ ਟੈਕਸ ਵਸੂਲਿਆ ਜਾਂਦਾ ਸੀ। ਉਨ੍ਹਾਂ 'ਤੇ ਧਰਮ 'ਚ ਵਿਸ਼ਵਾਸ ਨਾ ਹੋਣ ਕਾਰਨ ਟੈਕਸ ਲਗਾਇਆ ਗਿਆ ਸੀ। ਭਾਵ ਹਰ ਕਿਸੇ ਨੂੰ ਟੈਕਸ ਦੇਣਾ ਪੈਂਦਾ ਸੀ। ਦੱਸਿਆ ਜਾਂਦਾ ਹੈ ਕਿ ਚਰਚ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਛੱਡ ਕੇ ਹਰ ਕਿਸੇ ਨੂੰ ਇਹ ਟੈਕਸ ਦੇਣਾ ਪੈਂਦਾ ਸੀ। ਮਾਹਿਰਾਂ ਮੁਤਾਬਕ, ਜੇਕਰ ਟੈਕਸ ਵਸੂਲੀ ਦੇ ਸਮੇਂ ਟੈਕਸਦਾਤਾ ਘਰ ਤੋਂ ਗਾਇਬ ਸੀ, ਤਾਂ ਰਕਮ ਗੁਆਂਢੀ ਨੂੰ ਦੇਣੀ ਪੈਂਦੀ ਸੀ।

ਟੋਪੀਆਂ 'ਤੇ ਟੈਕਸ : 

ਯੂਕੇ ਦੇ ਪ੍ਰਧਾਨ ਮੰਤਰੀ ਵਿਲੀਅਮ ਪਿਟ ਨੇ 1784 'ਚ ਪੁਰਸ਼ਾਂ ਦੀਆਂ ਟੋਪੀਆਂ 'ਤੇ ਟੈਕਸ ਲਗਾਇਆ ਸੀ। ਸਾਰੀਆਂ ਟੋਪੀਆਂ ਦੀ ਅੰਦਰਲੀ ਲਾਈਨਿੰਗ 'ਤੇ ਮੋਹਰ ਲੱਗੀ ਹੋਈ ਸੀ। ਦਸ ਦਈਏ ਕਿ ਸਰਕਾਰ ਨੇ ਇਸ ਨੂੰ ਪੂਰੀ ਗੰਭੀਰਤਾ ਨਾਲ ਲਾਗੂ ਕੀਤਾ ਸੀ। ਇਸ ਨਿਯਮ ਦੀ ਪਾਲਣਾ ਨਾ ਕਰਨ ਅਤੇ ਸਟੈਂਪ ਨਾਲ ਛੇੜਛਾੜ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਸੀ। ਇਹ ਟੈਕਸ 1811 'ਚ ਖ਼ਤਮ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਇੰਗਲੈਂਡ 'ਚ ਵਿੱਗ ਪਾਊਡਰ 'ਤੇ ਵੀ ਟੈਕਸ ਲਗਾਇਆ ਗਿਆ ਸੀ। ਇਹ 17ਵੀਂ ਸਦੀ 'ਚ ਲਾਇਆ ਗਿਆ ਸੀ। ਫਰਾਂਸ ਨਾਲ ਜੰਗ ਕਾਰਨ ਇੰਗਲੈਂਡ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਇਹ ਟੈਕਸ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਲਗਾਇਆ ਗਿਆ ਸੀ। ਇਸ ਪਾਊਡਰ ਦੀ ਵਰਤੋਂ ਵਿੱਗ ਨੂੰ ਰੰਗਣ ਅਤੇ ਸੁਗੰਧਿਤ ਕਰਨ ਲਈ ਕੀਤੀ ਜਾਂਦੀ ਸੀ।

ਵਿੰਡੋਜ਼ 'ਤੇ ਟੈਕਸ : 

1696 ਵਿੱਚ, ਇੰਗਲੈਂਡ ਅਤੇ ਵੇਲਜ਼ ਦੇ ਰਾਜਾ ਵਿਲੀਅਮ ਤੀਜ਼ੇ ਨੇ ਵਿੰਡੋਜ਼ 'ਤੇ ਟੈਕਸ ਲਗਾਇਆ ਸੀ। ਜਿਸ 'ਚ ਲੋਕਾਂ ਨੂੰ ਵਿੰਡੋਜ਼ ਦੀ ਗਿਣਤੀ ਦੇ ਹਿਸਾਬ ਨਾਲ ਟੈਕਸ ਦੇਣਾ ਪੈਂਦਾ ਸੀ। ਰਾਜੇ ਦਾ ਖਜ਼ਾਨਾ ਖਾਲੀ ਸੀ ਅਤੇ ਉਸ ਨੇ ਇਸ ਦੀ ਹਾਲਤ ਸੁਧਾਰਨ ਲਈ ਇਹ ਚਾਲ ਅਪਣਾਈ। ਦਸ ਦਈਏ ਕਿ ਜਿਨ੍ਹਾਂ ਘਰਾਂ 'ਚ 10 ਤੋਂ ਵੱਧ ਖਿੜਕੀਆਂ ਸਨ, ਉਨ੍ਹਾਂ ਨੂੰ 10 ਸ਼ਿਲਿੰਗ ਦਾ ਟੈਕਸ ਦੇਣਾ ਪੈਂਦਾ ਸੀ। ਮਾਹਿਰਾਂ ਮੁਤਾਬਕ ਇਸ ਤੋਂ ਬਚਣ ਲਈ ਕਈ ਲੋਕਾਂ ਨੇ ਆਪਣੀਆਂ ਖਿੜਕੀਆਂ ਨੂੰ ਇੱਟਾਂ ਨਾਲ ਢੱਕ ਲਿਆ। ਪਰ ਇਸ ਦਾ ਅਸਰ ਉਸ ਦੀ ਸਿਹਤ 'ਤੇ ਪੈਣ ਲੱਗਾ। ਆਖਰਕਾਰ ਇਹ ਟੈਕਸ 156 ਸਾਲਾਂ ਬਾਅਦ 1851 'ਚ ਖਤਮ ਹੋ ਗਿਆ।

ਪਿਸ਼ਾਬ 'ਤੇ ਟੈਕਸ : 

ਦਸ ਦਈਏ ਕਿ ਪ੍ਰਾਚੀਨ ਰੋਮ 'ਚ, ਪਿਸ਼ਾਬ ਨੂੰ ਬਹੁਤ ਮਹਿੰਗੀ ਵਸਤੂ ਮੰਨਿਆ ਜਾਂਦਾ ਸੀ। ਕਿਉਂਕਿ ਇਹ ਕੱਪੜੇ ਧੋਣ ਅਤੇ ਦੰਦਾਂ ਨੂੰ ਬੁਰਸ਼ ਕਰਨ ਲਈ ਵਰਤਿਆ ਜਾਂਦਾ ਸੀ। ਜਿਸ ਦਾ ਕਾਰਨ ਇਹ ਸੀ ਕਿ ਇਸ 'ਚ ਅਮੋਨੀਆ ਸੀ। ਰੋਮਨ ਰਾਜਾ ਵੈਸਪੈਸੀਅਨ ਨੇ ਜਨਤਕ ਪਿਸ਼ਾਬ ਤੋਂ ਪਿਸ਼ਾਬ ਦੀ ਵੰਡ 'ਤੇ ਟੈਕਸ ਲਗਾਇਆ ਸੀ। ਜਦੋਂ ਉਸਦੇ ਪੁੱਤਰ ਟਾਈਟਸ ਨੇ ਇਸ ਨੀਤੀ 'ਤੇ ਸਵਾਲ ਕੀਤਾ, ਤਾਂ ਵੈਸਪੈਸ਼ਨ ਨੇ ਉਸਦੇ ਨੱਕ 'ਤੇ ਇੱਕ ਸਿੱਕਾ ਰੱਖਿਆ ਅਤੇ ਉਸਨੂੰ ਕਿਹਾ, 'ਪੈਸੇ ਦੀ ਬਦਬੂ ਨਹੀਂ ਆਉਂਦੀ।'

ਦਾੜ੍ਹੀ 'ਤੇ ਟੈਕਸ : 

1535 'ਚ, ਇੰਗਲੈਂਡ ਦੇ ਸਮਰਾਟ ਹੈਨਰੀ ਅੱਠਵੇਂ ਨੇ ਦਾੜ੍ਹੀ 'ਤੇ ਟੈਕਸ ਲਗਾਇਆ। ਦਸ ਦਈਏ ਕਿ ਇਹ ਟੈਕਸ ਵਿਅਕਤੀ ਦੀ ਸਮਾਜਿਕ ਸਥਿਤੀ ਮੁਤਾਬਕ ਲਿਆ ਜਾਂਦਾ ਸੀ। ਹੈਨਰੀ VIII ਤੋਂ ਬਾਅਦ, ਉਸਦੀ ਧੀ ਐਲਿਜ਼ਾਬੈਥ ਨੇ ਇੱਕ ਨਿਯਮ ਬਣਾਇਆ ਕਿ ਦੋ ਹਫ਼ਤਿਆਂ ਤੋਂ ਵੱਧ ਦੀ ਦਾੜ੍ਹੀ 'ਤੇ ਟੈਕਸ ਲੱਗੇਗਾ। ਪਰ ਦਿਲਚਸਪ ਗੱਲ ਇਹ ਸੀ ਕਿ ਟੈਕਸ ਵਸੂਲੀ ਸਮੇਂ ਜੇਕਰ ਕੋਈ ਘਰੋਂ ਗਾਇਬ ਪਾਇਆ ਜਾਂਦਾ ਸੀ ਤਾਂ ਉਸ ਦਾ ਟੈਕਸ ਗੁਆਂਢੀ ਨੂੰ ਦੇਣਾ ਪੈਂਦਾ ਸੀ। 1698 'ਚ ਰੂਸੀ ਸ਼ਾਸਕ ਪੀਟਰ ਮਹਾਨ ਨੇ ਵੀ ਦਾੜ੍ਹੀ 'ਤੇ ਟੈਕਸ ਲਗਾਇਆ ਸੀ। ਦਾੜ੍ਹੀ ਵਧਾਉਣ 'ਤੇ ਟੈਕਸ ਦੇਣਾ ਪੈਂਦਾ ਸੀ। ਉਹ ਯੂਰਪੀ ਦੇਸ਼ਾਂ ਵਾਂਗ ਰੂਸੀ ਸਮਾਜ ਦਾ ਆਧੁਨਿਕੀਕਰਨ ਕਰਨਾ ਚਾਹੁੰਦਾ ਸੀ।

ਕੁਆਰਿਆਂ 'ਤੇ ਟੈਕਸ :

ਨੌਵੀਂ ਸਦੀ 'ਚ ਰੋਮ 'ਚ ਕੁਆਰਿਆਂ 'ਤੇ ਟੈਕਸ ਲਗਾਇਆ ਗਿਆ ਸੀ। ਇਹ ਰੋਮਨ ਸਮਰਾਟ ਔਗਸਟਸ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਪਿੱਛੇ ਮਕਸਦ ਵਿਆਹ ਨੂੰ ਉਤਸ਼ਾਹਿਤ ਕਰਨਾ ਸੀ। ਔਗਸਟਸ ਨੇ ਉਨ੍ਹਾਂ ਵਿਆਹੁਤਾ ਜੋੜਿਆਂ 'ਤੇ ਟੈਕਸ ਵੀ ਲਗਾਇਆ ਜਿਨ੍ਹਾਂ ਦੇ ਬੱਚੇ ਨਹੀਂ ਸਨ। ਦਸ ਦਈਏ ਕਿ ਇਹ ਟੈਕਸ 20 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੂੰ ਅਦਾ ਕਰਨਾ ਪੈਂਦਾ ਸੀ। ਇਹ 15ਵੀਂ ਸਦੀ 'ਚ ਕੁਆਰੀਆਂ 'ਤੇ ਟੈਕਸ ਦੇ ਦੌਰਾਨ ਓਟੋਮੈਨ ਸਾਮਰਾਜ 'ਚ ਵੀ ਸੀ। ਇਤਾਲਵੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਨੇ ਵੀ 1924 'ਚ ਕੁਆਰੀਆਂ 'ਤੇ ਟੈਕਸ ਲਗਾਇਆ ਸੀ। ਇਹ ਟੈਕਸ 21 ਤੋਂ 50 ਸਾਲ ਦੀ ਉਮਰ ਦੇ ਅਣਵਿਆਹੇ ਮਰਦਾਂ 'ਤੇ ਲਗਾਇਆ ਜਾਂਦਾ ਸੀ।

ਇਹ ਵੀ ਪੜ੍ਹੋ: Union Budget 2024-25 Live Updates : ਅੱਜ ਮੋਦੀ ਸਰਕਾਰ 3.0 ਦਾ ਪਹਿਲਾ ਆਮ ਬਜਟ; ਕੀ ਕਿਸਾਨਾਂ ਨੂੰ ਮਿਲੇਗੀ ਰਾਹਤ, ਪੈਟਰੋਲ- ਡੀਜ਼ਲ ਤੇ ਸਿਲੰਡਰ ਹੋਵੇਗਾ ਸਸਤਾ?

- PTC NEWS

Top News view more...

Latest News view more...

PTC NETWORK
PTC NETWORK