Diljit Dosanjh News : ਦਿੱਲੀ ’ਚ ਕੰਸਰਟ ਤੋਂ ਪਹਿਲਾਂ ਦਿਲਜੀਤ ਦੋਸਾਂਝ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ, ਜਾਣੋ ਕੰਸਰਟ ਦੀ ਸਾਰੀ ਜਾਣਕਾਰੀ
Diljit Dosanjh Visited Gurdwara Bangla Sahib : ਮਸ਼ਹੂਰ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਕਸਰ ਆਪਣੀਆਂ ਫਿਲਮਾਂ ਅਤੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਅਦਾਕਾਰ ਦੀ ਫੈਨ ਫਾਲੋਇੰਗ ਵੀ ਜ਼ਬਰਦਸਤ ਹੈ। ਪ੍ਰਸ਼ੰਸਕ ਉਸ ਨੂੰ ਸੁਣਨ ਲਈ ਕਿਸੇ ਵੀ ਹੱਦ ਤੱਕ ਚੱਲੇ ਜਾਂਦੇ ਹਨ।
ਹੁਣ ਦਿਲਜੀਤ ਦੋਸਾਂਝ ਦਿਲ-ਲੁਮੀਨਾਟੀ ਟੂਰ ਲਈ ਭਾਰਤ ਆਏ ਹੋਏ ਹਨ ਅਤੇ ਦਿੱਲੀ ਵਿੱਚ ਆਪਣੇ ਕੰਸਰਟ ਲਈ ਵੀ ਪੂਰੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਹ ਸਭ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਦਿਲਜੀਤ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।
ਹਾਲ ਹੀ 'ਚ ਟੀਮ ਦਿਲਜੀਤ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਗਾਇਕ ਨੂੰ ਪੂਰੀ ਤਰ੍ਹਾਂ ਡੈਨਿਮ ਡਰੈੱਸ ਪਹਿਨੀ ਦੇਖਿਆ ਜਾ ਸਕਦਾ ਹੈ, ਜਿਸ 'ਚ ਉਹ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਸਨ। ਦਿਲਜੀਤ ਨੂੰ ਗੁਰਦੁਆਰੇ ਵਿੱਚ ਦਾਖਲ ਹੁੰਦੇ ਹੋਏ, ਹੱਥ ਜੋੜ ਕੇ ਅਰਦਾਸ ਕਰਦੇ ਅਤੇ ਸਿਰ ਝੁਕਾ ਕੇ ਦੇਖਿਆ ਜਾ ਸਕਦਾ ਹੈ। ਬਾਅਦ ਵਿੱਚ ਗਾਇਕ ਨੇ ਪ੍ਰਸਾਦ ਲਿਆ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ।
ਦੱਸ ਦਈਏ ਕਿ ਦਿਲਜੀਤ 26 ਅਤੇ 27 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਰਫਾਰਮ ਕਰਨ ਲਈ ਤਿਆਰ ਹਨ। ਹਾਲ ਹੀ 'ਚ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਰਾਹੀਂ ਦਿੱਲੀ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ। ਤਸਵੀਰਾਂ 'ਚ ਦਿਲਜੀਤ ਹੈਲੀਕਾਪਟਰ 'ਚ ਬੈਠੇ ਨਜ਼ਰ ਆ ਰਹੇ ਹਨ ਅਤੇ ਉਥੋਂ ਦਿੱਲੀ ਦਾ ਨਜ਼ਾਰਾ ਦੇਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, 'ਕੀ ਕਹਿ ਰਿਹਾ ਹੈ ਦਿੱਲੀ ਦਾ ਮੌਸਮ? 'ਦਿਲ-ਲੁਮਿਨਾਟੀ ਟੂਰ-2024'।
ਇਹ ਵੀ ਪੜ੍ਹੋ : Sushant Singh death case : ਸੁਸ਼ਾਂਤ ਸਿੰਘ ਕੇਸ 'ਚ ਰੀਆ ਚੱਕਰਵਰਤੀ ਨੂੰ 'ਸੁਪਰੀਮ' ਰਾਹਤ, ਅਦਾਲਤ ਨੇ CBI ਨੂੰ ਪਾਈ ਝਾੜ
- PTC NEWS