Wed, Dec 4, 2024
Whatsapp

Dog Attack in Ludhiana : ਗੁਆਂਢੀਆਂ ਦੇ ਕੁੱਤੇ ਨੇ ਨੋਚ ਖਾਧਾ 9 ਸਾਲਾ ਮਾਸੂਮ, ਗੰਭੀਰ ਜ਼ਖ਼ਮੀ

Ludhiana News : ਪੀੜਤ ਬੱਚੇ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ (ਉਮਰ 9 ਸਾਲ) ਰੋਜ਼ਾਨਾ ਦੀ ਤਰ੍ਹਾਂ ਟਿਊਸ਼ਨ ਤੋਂ ਘਰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਘਰ ਨੇੜੇ ਪਹੁੰਚਿਆ ਤਾਂ ਗੁਆਂਢੀਆਂ ਦੇ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ।

Reported by:  PTC News Desk  Edited by:  KRISHAN KUMAR SHARMA -- November 05th 2024 05:52 PM -- Updated: November 05th 2024 06:03 PM
Dog Attack in Ludhiana : ਗੁਆਂਢੀਆਂ ਦੇ ਕੁੱਤੇ ਨੇ ਨੋਚ ਖਾਧਾ 9 ਸਾਲਾ ਮਾਸੂਮ, ਗੰਭੀਰ ਜ਼ਖ਼ਮੀ

Dog Attack in Ludhiana : ਗੁਆਂਢੀਆਂ ਦੇ ਕੁੱਤੇ ਨੇ ਨੋਚ ਖਾਧਾ 9 ਸਾਲਾ ਮਾਸੂਮ, ਗੰਭੀਰ ਜ਼ਖ਼ਮੀ

Dog Attack : ਆਵਾਰਾ ਕੁੱਤਿਆਂ ਦਾ ਕਹਿਰ ਰੋਜ਼ਾਨਾ ਕਿਤੇ ਨਾ ਕਿਤੇ ਨਾ ਵਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ, ਜਿਥੇ ਗੁਆਂਢੀਆਂ ਦੇ ਕੁੱਤੇ ਨੇ ਇੱਕ 9 ਸਾਲਾ ਬੱਚੇ ਨੂੰ ਵੱਢ ਖਾ ਲਿਆ। ਬੱਚੇ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਮਾਪਿਆਂ ਨੇ ਹਸਪਤਾਲ ਦਾਖਲ ਕਰਵਾਇਆ।

ਘਟਨਾ ਸ਼ਹਿਰ ਦੇ ਟਿੱਬਾ ਰੋਡ 'ਤੇ ਪੈਂਦੀ ਸ਼ਿਵ ਸ਼ੰਕਰ ਕਾਲੋਨੀ ਦੀ ਹੈ। ਪੀੜਤ ਬੱਚੇ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ (ਉਮਰ 9 ਸਾਲ) ਰੋਜ਼ਾਨਾ ਦੀ ਤਰ੍ਹਾਂ ਟਿਊਸ਼ਨ ਤੋਂ ਘਰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਘਰ ਨੇੜੇ ਪਹੁੰਚਿਆ ਤਾਂ ਗੁਆਂਢੀਆਂ ਦੇ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬੱਚੇ ਨੂੰ ਕੁੱਤੇ ਤੋਂ ਬਚਾਇਆ ਜਾਂਦਾ ਉਦੋਂ ਤੱਕ ਉਹ ਬੱਚੇ ਦਾ ਮੂੰਹ ਨੋਚ ਕੇ ਖਾ ਗਿਆ। ਇਸ ਪਿੱਛੋਂ ਉਨ੍ਹਾਂ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।


ਪੀੜਤ ਪਰਿਵਾਰ ਨੇ ਕਿਹਾ ਕਿ ਗੁਆਂਢੀਆਂ ਦਾ ਕੁੱਤਾ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਵੱਢ ਚੁੱਕਾ ਹੈ ਅਤੇ ਉਹ ਗੁਆਂਢੀ ਨੂੰ ਵੀ ਕੁੱਤਾ ਬੰਨ੍ਹ ਕੇ ਰੱਖਣ ਲਈ ਕਈ ਵਾਰੀ ਕਹਿ ਚੁਕੇ ਹਨ, ਪਰ ਗੁਆਂਢੀ ਕੋਈ ਗੱਲ ਨਹੀਂ ਸੁਣਦੇ। ਪੀੜਤ ਪਰਿਵਾਰ ਨੇ ਪੁਲਿਸ ਨੂੰ ਕੁੱਤੇ ਦੇ ਮਾਲਕ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

- PTC NEWS

Top News view more...

Latest News view more...

PTC NETWORK