Patiala ਦੇ ਥਾਪਰ ਡੌਗ ਟ੍ਰੇਨਿੰਗ ਸਕੂਲ ‘ਚ ਡੌਗ ਦੀ ਹੋਈ ਮੌਤ , ਡੌਗ ਮਾਲਕਾਂ ਨੇ ਡੌਗ ਸਕੂਲ 'ਚ ਕੀਤਾ ਜ਼ੋਰਦਾਰ ਹੰਗਾਮਾ
Patiala News : ਪਟਿਆਲਾ ਦੇ 21 ਨੰਬਰ ਦੇ ਨੇੜੇ ਸਥਿਤ ਥਾਪਰ ਡੌਗ ਟ੍ਰੇਨਿੰਗ ਸਕੂਲ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ, ਜਿੱਥੇ ਇੱਕ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਆਪਣਾ ਡੌਗ ਟ੍ਰੇਨਿੰਗ ਲਈ ਇਸ ਇੰਸਟੀਚਿਊਟ ਵਿੱਚ ਭੇਜਿਆ ਸੀ ਪਰ ਇਨ੍ਹਾਂ ਲੋਕਾਂ ਨੇ ਸਾਡਾ ਡੌਗ ਮਾਰ ਦਿੱਤਾ। ਜਦੋਂ ਪਰਿਵਾਰ ਇਸ ਇੰਸਟੀਚਿਊਟ ਵਿੱਚ ਪਹੁੰਚਿਆ ਤਾਂ ਉੱਥੇ ਡੌਗ ਦੇ ਹਾਲਾਤ ਵੇਖ ਆਪੇ ਤੋਂ ਬਾਹਰ ਹੋ ਗਿਆ। ਜਿਸ ਥਾਂ ਉੱਪਰ ਭਰੀ ਗੰਦਗੀ ਤੇ ਲਾਵਾਰਿਸ ਪਈ ਡੌਗ ਦੀ ਲਾਸ਼ ਨਜ਼ਰ ਆਈ ਤਾਂ ਡੌਗ ਮਾਲਕ ਭੜਕ ਉੱਠੇ ਅਤੇ ਇੰਸਟੀਚਿਊਟ ਵਾਲਿਆਂ ਦੀ ਕਲਾਸ ਲੱਗ ਗਈ।
ਡੌਗ ਮਾਲਕ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦੇ ਨਜ਼ਰ ਆਏ ਕਿ ਸਾਡੇ ਡੌਗ ਦੀ 24 ਘੰਟੇ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਇਨ੍ਹਾਂ ਲੋਕਾਂ ਨੇ ਸਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ। ਇਹ ਇਨ੍ਹਾਂ ਦੀ ਘੋਰ ਲਾਪਰਵਾਹੀ ਰਹੀ। ਫਿਰ ਵੀ ਇਨ੍ਹਾਂ ਦੀ ਬੇਸ਼ਰਮੀ ਵੇਖੋ ਕਿ ਗ਼ਲਤੀ ਮੰਨ ਵੀ ਰਹੇ ਹਨ ਪਰ ਸ਼ਰਮ ਨਹੀਂ ਕਰ ਰਹੇ। ਇਨ੍ਹਾਂ ਵੀਡੀਓਜ਼ ਵਿੱਚੋਂ ਇੱਕ ਵੀਡੀਓ ਬਹੁਤ ਭਾਵੁਕ ਕਰਨ ਵਾਲੀ ਹੈ। ਜਿਹੜੇ ਅਜਿਹੇ ਬੇਜ਼ੁਬਾਨ ਜਾਨਵਰਾਂ ਨੂੰ ਪਿਆਰ ਕਰਦੇ ਹਨ, ਉਹਨਾਂ ਦੇ ਦਿਲ ਤੱਕ ਲੱਗਣ ਵਾਲੀ ,ਜਿੱਥੇ ਡੌਗ ਦੀ ਮ੍ਰਿਤਕ ਦੇਹ ਦੇ ਕੋਲ ਪਰਿਵਾਰ ਦੇ ਮੈਂਬਰ ਰੋਂਦੇ ਨਜ਼ਰ ਆ ਰਹੇ ਹਨ।
ਉੱਥੇ ਹੀ ਜਦੋਂ ਥਾਪਰ ਡੌਗ ਟ੍ਰੇਨਿੰਗ ਦੇ ਮਾਲਕ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਡੌਗ ਬਿਲਕੁਲ ਠੀਕ ਸੀ ਪਰ ਅਚਾਨਕ ਹੀ ਪਤਾ ਨਹੀਂ ਕੀ ਹੋ ਗਿਆ। ਜਦੋਂ ਇਹ ਪੁੱਛਿਆ ਗਿਆ ਕਿ 24 ਘੰਟੇ ਤੱਕ ਪਰਿਵਾਰ ਨੂੰ ਕਿਉਂ ਨਹੀਂ ਸੁਚਿਤ ਕੀਤਾ ਗਿਆ ਤਾਂ ਉਹ ਗੱਲਾਂ ਨੂੰ ਗੋਲ-ਮੋਲ ਕਰਦੇ ਨਜ਼ਰ ਆਏ।
- PTC NEWS