Mon, May 19, 2025
Whatsapp

Attack on World Leaders: ਸ਼ਿੰਜੋ ਆਬੇ ਤੋਂ ਲੈ ਕੇ ਕੈਨੇਡੀ ਤੱਕ...ਜਦੋਂ ਦੁਨੀਆ ਦੇ ਵੱਡੇ ਨੇਤਾਵਾਂ 'ਤੇ ਹੋਇਆ ਜਾਨਲੇਵਾ ਹਮਲਾ, ਇਨ੍ਹਾਂ ਦੀ ਹੋਈ ਮੌਤ

ਰੈਲੀ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਟਰੰਪ ਸਮਰਥਕ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਦੱਸ ਦਈਏ ਕਿ ਵਿਸ਼ਵ ਦੇ ਕਿਸੇ ਮਸ਼ਹੂਰ ਨੇਤਾ 'ਤੇ ਇਹ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਦੇ ਵੱਡੇ ਨੇਤਾਵਾਂ ਅਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ 'ਤੇ ਵੀ ਜਾਨਲੇਵਾ ਹਮਲੇ ਹੋ ਚੁੱਕੇ ਹਨ।

Reported by:  PTC News Desk  Edited by:  Aarti -- July 14th 2024 02:08 PM
Attack on World Leaders: ਸ਼ਿੰਜੋ ਆਬੇ ਤੋਂ ਲੈ ਕੇ ਕੈਨੇਡੀ ਤੱਕ...ਜਦੋਂ ਦੁਨੀਆ ਦੇ ਵੱਡੇ ਨੇਤਾਵਾਂ 'ਤੇ ਹੋਇਆ ਜਾਨਲੇਵਾ ਹਮਲਾ, ਇਨ੍ਹਾਂ ਦੀ ਹੋਈ ਮੌਤ

Attack on World Leaders: ਸ਼ਿੰਜੋ ਆਬੇ ਤੋਂ ਲੈ ਕੇ ਕੈਨੇਡੀ ਤੱਕ...ਜਦੋਂ ਦੁਨੀਆ ਦੇ ਵੱਡੇ ਨੇਤਾਵਾਂ 'ਤੇ ਹੋਇਆ ਜਾਨਲੇਵਾ ਹਮਲਾ, ਇਨ੍ਹਾਂ ਦੀ ਹੋਈ ਮੌਤ

Attack on World Leaders:  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਰੈਲੀ ਦੌਰਾਨ ਹੋਏ ਹਮਲੇ ਤੋਂ ਪੂਰੀ ਦੁਨੀਆ ਹੈਰਾਨ ਹੈ। ਡੋਨਾਲਡ ਟਰੰਪ ਇਸ ਹਮਲੇ ਤੋਂ ਬਚ ਗਏ। ਹਾਲਾਂਕਿ ਇਸ ਹਮਲੇ 'ਚ ਟਰੰਪ ਜ਼ਰੂਰ ਜ਼ਖਮੀ ਹੋਏ ਸਨ। ਦੱਸ ਦਈਏ ਕਿ ਟਰੰਪ 'ਤੇ ਇਹ ਹਮਲਾ ਪੈਨਸਿਲਵੇਨੀਆ ਦੇ ਬਟਲਰ 'ਚ ਹੋਇਆ। 

ਰੈਲੀ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਟਰੰਪ ਸਮਰਥਕ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਦੱਸ ਦਈਏ ਕਿ ਵਿਸ਼ਵ ਦੇ ਕਿਸੇ ਮਸ਼ਹੂਰ ਨੇਤਾ 'ਤੇ ਇਹ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਦੇ ਵੱਡੇ ਨੇਤਾਵਾਂ ਅਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ 'ਤੇ ਵੀ ਜਾਨਲੇਵਾ ਹਮਲੇ ਹੋ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਵੱਡੇ ਨੇਤਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ’ਤੇ ਜਾਨਲੇਵਾ ਹਮਲੇ ਹੋਏ ਹਨ।


ਸਲੋਵਾਕੀਆ ਦੇ ਪੀਐੱਮ ਰਾਬਰਟ ਫਿਕੋ 'ਤੇ ਜਾਨਲੇਵਾ ਹਮਲਾ

ਦੱਸ ਦਈਏ ਕਿ ਇਸ ਸਾਲ ਮਈ 'ਚ ਸਲੋਵਾਕੀਆ ਦੇ ਪੀਐੱਮ ਰਾਬਰਟ ਫਿਕੋ 'ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲਾਵਰ ਨੇ ਫਿਕੋ 'ਤੇ ਕਈ ਰਾਊਂਡ ਫਾਇਰ ਕੀਤੇ ਸਨ। ਇਸ ਹਮਲੇ ਵਿੱਚ ਫਿਕੋ ਗੰਭੀਰ ਜ਼ਖ਼ਮੀ ਹੋ ਗਿਆ। ਫਿਕੋ 'ਤੇ ਹਮਲਾ ਰਾਜਧਾਨੀ ਬ੍ਰਾਟੀਸਲਾਵਾ ਤੋਂ ਕਰੀਬ 180 ਕਿਲੋਮੀਟਰ ਦੂਰ ਹੈਂਡਲੋਵਾ 'ਚ ਉਸ ਸਮੇਂ ਹੋਇਆ, ਜਦੋਂ ਪ੍ਰਧਾਨ ਮੰਤਰੀ ਫਿਕੋ ਇਕ ਸਰਕਾਰੀ ਬੈਠਕ ਦੀ ਸਮਾਪਤੀ ਤੋਂ ਬਾਅਦ ਸੱਭਿਆਚਾਰਕ ਕਮਿਊਨਿਟੀ ਸੈਂਟਰ 'ਚ ਲੋਕਾਂ ਦਾ ਸਵਾਗਤ ਕਰ ਰਹੇ ਸਨ।

ਹਮਲੇ ਵਿੱਚ ਜਾਪਾਨ ਦੇ ਪੀਐਮ ਦੀ ਚਲੀ ਗਈ ਸੀ ਜਾਨ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ 8 ਜੁਲਾਈ, 2022 ਨੂੰ ਹੋਏ ਹਮਲੇ ਵਿੱਚ ਮੌਤ ਹੋ ਗਈ ਸੀ। ਆਬੇ ਨੂੰ ਹਮਲਾਵਰ ਨੇ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਨਾਰਾ ਸ਼ਹਿਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਦੱਸਿਆ ਜਾਂਦਾ ਹੈ ਕਿ ਹਮਲਾਵਰ ਨੇ ਆਬੇ 'ਤੇ ਦੋ ਰਾਉਂਡ ਫਾਇਰ ਕੀਤੇ ਸਨ। ਹਮਲੇ ਤੋਂ ਬਾਅਦ ਆਬੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਹਮਲਾ 

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਇਕ ਰੈਲੀ ਦੌਰਾਨ ਜਾਨਲੇਵਾ ਹਮਲਾ ਹੋਇਆ। ਇਮਰਾਨ ਖਾਨ 'ਤੇ ਇਹ ਹਮਲਾ 3 ਨਵੰਬਰ 2022 ਨੂੰ ਹੋਇਆ ਸੀ। ਇਸ ਹਮਲੇ 'ਚ ਇਮਰਾਨ ਖਾਨ ਦੀ ਲੱਤ 'ਚ ਗੋਲੀ ਲੱਗੀ ਸੀ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਹਮਲੇ ਦੌਰਾਨ ਇਮਰਾਨ ਖਾਨ ਤੋਂ ਇਲਾਵਾ 14 ਹੋਰ ਲੋਕ ਵੀ ਜ਼ਖਮੀ ਹੋਏ ਸਨ।

ਜੌਹਨ ਐਫ ਕੈਨੇਡੀ ਦਾ ਕਤਲ 

ਅਮਰੀਕਾ ਦੇ 35ਵੇਂ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੀ 22 ਨਵੰਬਰ 1963 ਨੂੰ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਕੈਨੇਡੀ 'ਤੇ ਹਮਲਾ ਹੋਇਆ, ਉਹ ਆਪਣੀ ਖੁੱਲ੍ਹੀ ਕਾਰ ਵਿਚ ਕਿਤੇ ਜਾ ਰਿਹਾ ਸੀ। ਇਸ ਦੌਰਾਨ ਹਮਲਾਵਰ ਨੇ ਉਸ 'ਤੇ ਕਈ ਰਾਊਂਡ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।

ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੀ ਹੱਤਿਆ 

ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਵੀ 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਭੁੱਟੋ 'ਤੇ ਹਮਲਾ ਹੋਇਆ, ਉਹ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਚੋਣ ਪ੍ਰਚਾਰ ਕਰ ਰਹੀ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਭੁੱਟੋ ਆਪਣਾ ਭਾਸ਼ਣ ਦੇਣ ਤੋਂ ਬਾਅਦ ਚੋਣ ਰੈਲੀ ਨੂੰ ਛੱਡਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਹਮਲਾਵਰ ਉਸ ਦੇ ਨੇੜੇ ਆਇਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ।

ਇੰਦਰਾ ਗਾਂਧੀ ਨੂੰ ਵੀ ਮਾਰੀ ਗਈ ਸੀ ਗੋਲੀ 

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 31 ਅਕਤੂਬਰ 1984 ਨੂੰ ਉਨ੍ਹਾਂ ਆਪਣੇ ਹੀ ਦੋ ਬਾਡੀ ਗਾਰਡਾਂ ਦੁਆਰਾ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਕਤਲੇਆਮ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਸਾਕਾ ਨੀਲਾ ਤਾਰਾ ਤੋਂ ਨਾਰਾਜ਼ ਸਨ।

ਇਹ ਵੀ ਪੜ੍ਹੋ: Donald Trump Shooting Update: ਟਰੰਪ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ, ਜਾਣੋ 20 ਸਾਲਾ ਥਾਮਸ ਮੈਥਿਊ ਦਾ ਕੀ ਸੀ ਇਰਾਦਾ ?

- PTC NEWS

Top News view more...

Latest News view more...

PTC NETWORK