Thu, Oct 24, 2024
Whatsapp

Amritsar News : ਨਿੱਜੀ ਹਸਪਤਾਲ ਦੇ ਡਾਕਟਰਾਂ ਨੇ 11 ਮਹੀਨੇ ਦੀ ਬੱਚੀ ਨੂੰ ਲਾਇਆ Expiry ਟੀਕਾ, ਵਿਗੜੀ ਸਿਹਤ View in English

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਟੀਕੇ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਤਾਂ ਉਨ੍ਹਾਂ ਨੇ ਡਾਕਟਰ ਨੂੰ ਤੁਰੰਤ ਰੋਕਿਆ ਪਰ ਉਸ ਸਮੇਂ ਤੱਕ ਟੀਕਾ ਲੱਗ ਚੁੱਕਾ ਸੀ ਤੇ ਬੱਚਾ ਬੇਹੋਸ਼ ਦੀ ਹਾਲਤ ਵਿੱਚ ਸੀ। ਨਤੀਜੇ ਵੱਜੋਂ ਬੱਚੇ ਦੀ ਹਾਲਤ ਹੋਰ ਖਰਾਬ ਹੋ ਗਈ।

Reported by:  PTC News Desk  Edited by:  KRISHAN KUMAR SHARMA -- June 19th 2024 01:01 PM -- Updated: June 19th 2024 01:27 PM
Amritsar News : ਨਿੱਜੀ ਹਸਪਤਾਲ ਦੇ ਡਾਕਟਰਾਂ ਨੇ 11 ਮਹੀਨੇ ਦੀ ਬੱਚੀ ਨੂੰ ਲਾਇਆ Expiry ਟੀਕਾ, ਵਿਗੜੀ ਸਿਹਤ

Amritsar News : ਨਿੱਜੀ ਹਸਪਤਾਲ ਦੇ ਡਾਕਟਰਾਂ ਨੇ 11 ਮਹੀਨੇ ਦੀ ਬੱਚੀ ਨੂੰ ਲਾਇਆ Expiry ਟੀਕਾ, ਵਿਗੜੀ ਸਿਹਤ

ਅੰਮ੍ਰਿਤਸਰ : ਥਾਣਾ ਛੇਹਰਟਾ ਅਧੀਨ ਇੱਕ ਨਿੱਜੀ ਹਸਪਤਾਲ ਵਿੱਚ ਹੰਗਾਮਾ ਵੇਖਣ ਨੂੰ ਮਿਲਿਆ ਹੈ। ਇਥੇ ਬੱਚਿਆਂ ਦੇ ਇੱਕ ਨਿੱਜੀ ਹਸਪਤਾਲ 'ਚ ਇੱਕ ਪਰਿਵਾਰ ਆਪਣੇ ਬੱਚੇ ਨੂੰ ਇਲਾਜ ਲਈ ਲੈ ਕੇ ਆਇਆ ਸੀ, ਜਿਸ ਦੀ ਤਬੀਅਤ ਬਹੁਤ ਖਰਾਬ ਸੀ, ਪਰ ਮਾਪਿਆਂ ਦੇ ਦੱਸਣ ਅਨੁਸਾਰ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਚਲਦੇ ਬੱਚੇ ਨੂੰ ਐਕਸਪਾਇਰੀ ਟੀਕਾ ਲਗਾ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਟੀਕੇ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਤਾਂ ਉਨ੍ਹਾਂ ਨੇ ਡਾਕਟਰ ਨੂੰ ਤੁਰੰਤ ਰੋਕਿਆ ਪਰ ਉਸ ਸਮੇਂ ਤੱਕ ਟੀਕਾ ਲੱਗ ਚੁੱਕਾ ਸੀ ਤੇ ਬੱਚਾ ਬੇਹੋਸ਼ ਦੀ ਹਾਲਤ ਵਿੱਚ ਸੀ। ਨਤੀਜੇ ਵੱਜੋਂ ਬੱਚੇ ਦੀ ਹਾਲਤ ਹੋਰ ਖਰਾਬ ਹੋ ਗਈ। ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਡਾਕਟਰਾਂ ਖਿਲਾਫ਼ ਭਰਵਾਂ ਰੋਸ ਪਾਇਆ ਜਾ ਰਿਹਾ ਹੈ ਅਤੇ ਡਾਕਟਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਦਿਮਾਗੀ ਬਿਮਾਰੀ ਦੇ ਇਲਾਜ ਲਈ ਲਿਆਂਦਾ ਗਿਆ ਸੀ ਬੱਚੀ ਨੂੰ ਹਸਪਤਾਲ


ਜਾਣਕਾਰੀ ਅਨੁਸਾਰ ਅਟਾਰੀ ਦੇ ਪਿੰਡ ਧਨੋਏ ਦੇ ਰਹਿਣ ਵਾਲੇ ਪਤੀ-ਪਤਨੀ ਹਰਪ੍ਰੀਤ ਸਿੰਘ ਤੇ ਜੋਬਨਪ੍ਰੀਤ ਕੌਰ ਆਪਣੀ 11 ਮਹੀਨੇ ਦੀ ਬੱਚੀ ਮਹਿਰਾਜ ਕੌਰ ਨੂੰ ਇਥੇ ਡਾ. ਕੁਨਾਲ ਮਹਾਜਨ ਹਸਪਤਾਲ ਲੈ ਕੇ ਆਏ ਸਨ। ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਕੋਈ ਦਿਮਾਗੀ ਬਿਮਾਰੀ ਦੇ ਕਾਰਨ ਹਸਪਤਾਲ ਵਿੱਚ ਲਿਆਂਦਾ ਸੀ, ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਐਕਸਪਾਇਰੀ ਇੰਜੈਕਸ਼ਨ ਲਗਾ ਦਿੱਤਾ।

ਡਾਕਟਰਾਂ ਨੇ ਮੰਨਿਆ, ਗਲਤ ਟੀਕਾ ਲਾਇਆ ਗਿਆ

ਜਦੋਂ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਹਸਪਤਾਲ ਵਿੱਚ ਹੰਗਾਮਾ ਖੜਾ ਕਰ ਦਿੱਤਾ, ਜਿਸ ਦੇ ਚਲਦੇ ਡਾਕਟਰਾਂ ਨੇ ਵੀ ਆਪਣੀ ਗਲਤੀ ਮੰਨੀ ਕਿ ਸਾਡੇ ਵੱਲੋਂ ਗਲਤ ਇੰਜੈਕਸ਼ਨ ਲਗਾਇਆ ਗਿਆ ਹੈ, ਜਿਸ ਦੀ ਤਾਰੀਖ ਖਤਮ ਹੋ ਚੁੱਕੀ ਸੀ।

ਸਿਹਤ ਅਧਿਕਾਰੀਆਂ ਨੇ ਕਬਜ਼ੇ 'ਚ ਲਈਆਂ ਮਿਆਦ ਪੁੱਗੀਆਂ ਦਵਾਈਆਂ

ਪਰਿਵਾਰ ਵੱਲੋਂ ਸੂਚਨਾ ਮਿਲਣ 'ਤੇ ਸਿਹਤ ਵਿਭਾਗ ਅਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਜਦੋਂ ਜਾਂਚ ਕੀਤੀ ਗਈ ਤਾਂ ਹੋਰ ਵੀ ਕਈ ਮਿਆਦ ਪੁੱਗੀਆਂ ਦਵਾਈਆਂ ਪਾਈਆਂ ਗਈਆਂ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ 'ਚ ਜਾਂਚ ਕੀਤੀ ਹੈ ਅਤੇ ਕਈ ਦਵਾਈਆਂ ਦੀ ਡੇਟ ਐਕਸਪੈਰੀ ਹੋ ਚੁੱਕੀ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਰਹੇ ਹਨ, ਤਾਂ ਜੋ ਵੀ ਡਾਕਟਰਾਂ ਖਿਲਾਫ਼ ਉਚ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾਵੇ।

ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਅਸੀਂ ਨਾ ਦੇਖਦੇ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨੇ ਨਿੱਜੀ ਹਸਪਤਾਲ ਦੇ ਲਾਪਰਵਾਹੀ ਕਰਨ ਵਾਲੇ ਡਾਕਟਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਹੋਰ ਬੱਚੇ ਨਾਲ ਅਜਿਹਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਫਿਲਹਾਲ ਬੱਚਾ ਖਤਰੇ ਤੋਂ ਬਾਹਰ ਹੈ, ਪਰ ਬੱਚੇ ਨੇ ਹੋਸ਼ ਨਹੀਂ ਕੀਤੀ। ਜਲਦ ਹੀ ਕਿਸੇ ਹੋਰ ਡਾਕਟਰ ਕੋਲ ਇਲਾਜ ਲਈ ਭੇਜਿਆ ਜਾ ਰਿਹਾ ਹੈ।

ਛੇਹਰਟਾ ਥਾਣੇ ਦੇ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK