Advertisment

22 KG Ganja Seized: ਬਰੇਲੀ ਤੋਂ ਟ੍ਰੇਨ ਰਾਹੀਂ ਪਹੁੰਚਿਆ ਨਸ਼ਾ, ਪੁਲਿਸ ਨੇ ਰੇਲਵੇ ਸਟੇਸ਼ਨ ਤੋਂ 22 ਕਿਲੋ ਗਾਂਜਾ ਕੀਤਾ ਬਰਾਮਦ

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਯੂਪੀ ਤੋਂ ਦੋ, ਹਰਿਆਣਾ ਤੋਂ ਇੱਕ ਅਤੇ ਬਿਹਾਰ ਤੋਂ ਇੱਕ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਚਾਰਾਂ ਨੇ ਮਜ਼ਦੂਰਾਂ ਨੂੰ ਗਾਂਜਾ ਸਪਲਾਈ ਕਰਨੀ ਸੀ।

author-image
ਜਸਮੀਤ ਸਿੰਘ
New Update
22 KG Ganja Seized: ਬਰੇਲੀ ਤੋਂ ਟ੍ਰੇਨ ਰਾਹੀਂ ਪਹੁੰਚਿਆ ਨਸ਼ਾ, ਪੁਲਿਸ ਨੇ ਰੇਲਵੇ ਸਟੇਸ਼ਨ ਤੋਂ 22 ਕਿਲੋ ਗਾਂਜਾ ਕੀਤਾ ਬਰਾਮਦ
Advertisment

ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਨੇ ਸ਼ੁੱਕਰਵਾਰ ਤੜਕੇ ਰੇਲਵੇ ਸਟੇਸ਼ਨ ਤੋਂ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਕਰਾਂ ਕੋਲੋਂ 22 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਹ ਗਾਂਜਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਰੇਲਗੱਡੀ ਰਾਹੀਂ ਲਿਆਂਦਾ ਗਿਆ ਸੀ। ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਮੁਲਜ਼ਮ ਵੱਡੀ ਮਾਤਰਾ ਵਿੱਚ ਗਾਂਜਾ ਲਿਆ ਰਹੇ ਹਨ।

Advertisment

ਜਿਵੇਂ ਹੀ ਮੁਲਜ਼ਮ ਲੁਧਿਆਣਾ ਤੋਂ ਸਪਲਾਈ ਕਰਨ ਲਈ ਗਾਂਜਾ ਲੈ ਕੇ ਜਾ ਰਹੇ ਸਨ ਤਾਂ ਪੁਲਿਸ ਨੇ ਮੌਕੇ ’ਤੇ ਹੀ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਏਡੀਸੀਪੀ ਤੁਸ਼ਾਰ ਗੁਪਤਾ ਅਤੇ ਥਾਣਾ ਫੋਕਲ ਪੁਆਇੰਟ ਦੇ ਐਸਐਚਓ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਟੀਮ ਨੇ ਇਹ ਬਰਾਮਦਗੀ ਕੀਤੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਯੂਪੀ ਤੋਂ ਦੋ, ਹਰਿਆਣਾ ਤੋਂ ਇੱਕ ਅਤੇ ਬਿਹਾਰ ਤੋਂ ਇੱਕ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਚਾਰਾਂ ਨੇ ਮਜ਼ਦੂਰਾਂ ਨੂੰ ਗਾਂਜਾ ਸਪਲਾਈ ਕਰਨੀ ਸੀ। 

ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਸ਼ਹਿਰ ਦੇ ਕਿਸ-ਕਿਸ ਨਾਲ ਸਬੰਧ ਹਨ।

- PTC NEWS
drug-smugglers ludhiana-police-bust-drug-racket railway-station
Advertisment

Stay updated with the latest news headlines.

Follow us:
Advertisment