Sun, Dec 14, 2025
Whatsapp

Dussehra 2025 : ਚੰਡੀਗੜ੍ਹ ‘ਚ ਦੁਸਹਿਰੇ ਤੋਂ ਪਹਿਲਾਂ ਹੀ ਰਾਵਣ ਦੇ ਪੁਤਲੇ ਨੂੰ ਕਿਸੇ ਨੇ ਲਗਾ ਦਿੱਤੀ ਅੱਗ , ਜਲੰਧਰ 'ਚ ਪੁਤਲੇ ਦੀ ਟੁੱਟੀ ਗਰਦਨ

Dussehra 2025 : ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਦੁਸਹਿਰਾ ਮਨਾਇਆ ਜਾਵੇਗਾ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ। ਪੰਜਾਬ ਦਾ ਸਭ ਤੋਂ ਵੱਡਾ ਪੁਤਲਾ ਲੁਧਿਆਣਾ ਵਿਚ ਸਾੜਿਆ ਜਾਵੇਗਾ। ਪੰਜਾਬ ਵਿੱਚ ਰਾਵਣ ਦਹਿਨ ਤੋਂ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਜਲੰਧਰ ਵਿੱਚ ਤੇਜ਼ ਹਵਾਵਾਂ ਕਾਰਨ ਰਾਵਣ ਦੇ ਪੁਤਲੇ ਦੀ ਗਰਦਨ ਟੁੱਟ ਗਈ ਅਤੇ ਲਟਕ ਗਈ। ਜਲੰਧਰ ਕੈਂਟ 'ਚ ਮੌਸਮ ਖਰਾਬ ਹੋਣ ਕਰਕੇ ਰਾਵਨ ਦਾ ਪੁਤਲਾ ਹਵਾ ਦੇ ਨਾਲ ਡਿੱਗ ਗਿਆ ਹੈ। ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਕਾਰਨ ਪੁਤਲਾ ਗਿੱਲਾ ਹੋ ਗਿਆ

Reported by:  PTC News Desk  Edited by:  Shanker Badra -- October 02nd 2025 02:27 PM -- Updated: October 02nd 2025 03:08 PM
Dussehra 2025 : ਚੰਡੀਗੜ੍ਹ ‘ਚ ਦੁਸਹਿਰੇ ਤੋਂ ਪਹਿਲਾਂ ਹੀ ਰਾਵਣ ਦੇ ਪੁਤਲੇ ਨੂੰ ਕਿਸੇ ਨੇ ਲਗਾ ਦਿੱਤੀ ਅੱਗ , ਜਲੰਧਰ 'ਚ ਪੁਤਲੇ ਦੀ ਟੁੱਟੀ ਗਰਦਨ

Dussehra 2025 : ਚੰਡੀਗੜ੍ਹ ‘ਚ ਦੁਸਹਿਰੇ ਤੋਂ ਪਹਿਲਾਂ ਹੀ ਰਾਵਣ ਦੇ ਪੁਤਲੇ ਨੂੰ ਕਿਸੇ ਨੇ ਲਗਾ ਦਿੱਤੀ ਅੱਗ , ਜਲੰਧਰ 'ਚ ਪੁਤਲੇ ਦੀ ਟੁੱਟੀ ਗਰਦਨ

Dussehra 2025 : ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਦੁਸਹਿਰਾ ਮਨਾਇਆ ਜਾਵੇਗਾ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ। ਪੰਜਾਬ ਦਾ ਸਭ ਤੋਂ ਵੱਡਾ ਪੁਤਲਾ ਲੁਧਿਆਣਾ ਵਿਚ ਸਾੜਿਆ ਜਾਵੇਗਾ। ਪੰਜਾਬ ਵਿੱਚ ਰਾਵਣ ਦਹਿਨ ਤੋਂ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਜਲੰਧਰ ਵਿੱਚ ਤੇਜ਼ ਹਵਾਵਾਂ ਕਾਰਨ ਰਾਵਣ ਦੇ ਪੁਤਲੇ ਦੀ ਗਰਦਨ ਟੁੱਟ ਗਈ ਅਤੇ ਲਟਕ ਗਈ।  ਜਲੰਧਰ ਕੈਂਟ 'ਚ ਮੌਸਮ ਖਰਾਬ ਹੋਣ ਕਰਕੇ ਰਾਵਨ ਦਾ ਪੁਤਲਾ ਹਵਾ ਦੇ ਨਾਲ ਡਿੱਗ ਗਿਆ ਹੈ। ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਕਾਰਨ ਪੁਤਲਾ ਗਿੱਲਾ ਹੋ ਗਿਆ। 

ਉਧਰ ਚੰਡੀਗੜ੍ਹ ਦੇ ਸੈਕਟਰ 30 ਦੇ ਦੁਸਹਿਰਾ ਮੈਦਾਨ ਵਿੱਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਅਚਾਨਕ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾ ਦਿੱਤੀ ਪਰ ਉਦੋਂ ਤੱਕ ਪੁਤਲਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਸਾਲ ਲੁਧਿਆਣਾ ਵਿੱਚ ਸੂਬੇ ਦਾ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ। ਦਰੇਸੀ ਮੈਦਾਨ ਵਿੱਚ 121 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਜਲੰਧਰ ਅਤੇ ਅੰਮ੍ਰਿਤਸਰ ਵਿੱਚ 120 ਫੁੱਟ ਦਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚ 60 ਤੋਂ 100 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ। ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ-ਮੋਹਾਲੀ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਚੰਡੀਗੜ੍ਹ ਅਤੇ ਮੋਹਾਲੀ ਵਿੱਚ ਕੁੱਲ 50 ਥਾਵਾਂ 'ਤੇ ਰਾਵਣ ਦਹਿਨ ਦਾ ਆਯੋਜਨ ਕੀਤਾ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 46 ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 101 ਫੁੱਟ ਉੱਚੇ ਪੁਤਲੇ ਜਲਾਏ ਜਾਣਗੇ। ਇਸਨੂੰ ਚੰਡੀਗੜ੍ਹ ਵਿੱਚ ਸਭ ਤੋਂ ਵੱਡਾ ਪੁਤਲਾ ਮੰਨਿਆ ਜਾਂਦਾ ਹੈ। ਸੂਰਜ ਡੁੱਬਣ ਤੋਂ ਤੁਰੰਤ ਬਾਅਦ ਜਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਇੱਥੇ ਮੁੱਖ ਮਹਿਮਾਨ ਹੋਣਗੇ। ਸੈਕਟਰ 17 ਵਿੱਚ ਵੀ ਰਾਵਣ ਦਹਿਨ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਮੋਹਾਲੀ ਦੇ ਸੈਕਟਰ 79 ਵਿੱਚ ਵੀ 100 ਫੁੱਟ ਉੱਚੇ ਪੁਤਲੇ ਜਲਾਏ ਜਾਣਗੇ।

- PTC NEWS

Top News view more...

Latest News view more...

PTC NETWORK
PTC NETWORK