E Visa Services: ਕੈਨੇਡੀਅਨ ਨਾਗਰਿਕਾਂ ਲਈ ਮੁੜ ਸ਼ੁਰੂ ਹੋਈ ਈ-ਵੀਜ਼ਾ ਸਰਵਿਸ, ਇਸ ਵਿਵਾਦ ਕਾਰਨ ਹੋਈ ਸੀ ਸੇਵਾ ਬੰਦ
E Visa Services: ਭਾਰਤ ਨੇ ਇੱਕ ਵਾਰ ਫਿਰ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਉੱਥੇ ਰਹਿੰਦੇ ਪੰਜਾਬੀ ਲੋਕਾਂ ਦੇ ਲਈ ਫਾਇਦਾ ਹੋਵੇਗਾ। ਦੱਸ ਦਈਏ ਕਿ 21 ਸਤੰਬਰ ਨੂੰ ਕੈਨੇਡਾ ਵਿਚ ਭਾਰਤ ਲਈ ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਜੰਸੀ ਨੇ ਕਾਰਜਸ਼ੀਲ ਕਾਰਨਾਂ ਕਰਕੇ ਇਸ ਸਹੂਲਤ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ।
ਹਾਲਾਂਕਿ ਇਸ ਤੋਂ ਪਹਿਲਾਂ 26 ਅਕਤੂਬਰ ਤੋਂ ਭਾਰਤ ਨੇ ਕੁਝ ਵਿਸ਼ੇਸ਼ ਸ਼੍ਰੇਣੀਆਂ 'ਚ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਇਨ੍ਹਾਂ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਸ਼ਾਮਲ ਸਨ। ਹਾਲਾਂਕਿ, ਹੁਣ ਕੈਨੇਡੀਅਨ ਨਾਗਰਿਕਾਂ ਲਈ ਹਰ ਤਰ੍ਹਾਂ ਦੀਆਂ ਈ-ਵੀਜ਼ਾ ਅਰਜ਼ੀਆਂ ਵਿੱਚ ਢਿੱਲ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਆ ਗਿਆ ਸੀ। ਰਿਸ਼ਤੇ ਅਜੇ ਵੀ ਇੱਕ ਨਾਜ਼ੁਕ ਮੋੜ 'ਤੇ ਹਨ. ਪਹਿਲਾਂ, ਭਾਰਤ ਜਾਣ ਵਾਲੇ ਯਾਤਰੀਆਂ ਲਈ ਕੈਨੇਡਾ ਤੋਂ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਖਾਲਿਸਤਾਨ ਸਮਰਥਕਾਂ ਦੀ ਧਮਕੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।
ਇਹ ਵੀ ਪੜ੍ਹੋ: Chandigarh School Pipeline: ਚੰਡੀਗੜ੍ਹ ’ਚ ਨਿੱਜੀ ਸਕੂਲ ਨੇੜੇ ਗੈਸ ਪਾਈਪ ਲਾਈਨ ਲੀਕ, ਮਚਿਆ ਹੜਕੰਪ
- PTC NEWS