Wrong UPI Payment : ਜੇਕਰ ਜਲਦਬਾਜ਼ੀ ’ਚ ਗਲਤ ਪਾਸੇ ਭੇਜੇ ਗਏ ਹਨ ਪੈਸੇ, ਤਾਂ ਇਸ ਤਰ੍ਹਾਂ ਹੋ ਜਾਣਗੇ ਵਾਪਿਸ, ਜਾਣੋ
Wrong UPI Payment : ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਹੈ। ਇਸ ਰਾਹੀਂ 5 ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ ਮਾਹਿਰਾਂ ਮੁਤਾਬਕ ਉਪਭੋਗਤਾ ਇੱਕ ਪਲ 'ਚ ਪੈਸੇ ਟ੍ਰਾਂਸਫਰ ਅਤੇ ਸੁਰੱਖਿਆ ਦੇ ਨਾਲ ਭੁਗਤਾਨ ਕਰ ਸਕਦੇ ਹਨ। ਅਜਿਹੇ 'ਚ ਕਈ ਉਪਭੋਗਤਾ ਗ਼ਲਤੀ ਨਾਲ ਕਿਸੇ ਹੋਰ UPI ID 'ਤੇ ਪੈਸੇ ਟ੍ਰਾਂਸਫਰ ਕਰਦੇ ਹਨ। ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੁਸੀਂ NPCI ਪੋਰਟਲ 'ਤੇ ਸ਼ਿਕਾਇਤ ਦਰਜ ਕਰਕੇ ਆਸਾਨੀ ਨਾਲ ਰਿਫੰਡ ਵੀ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ NPCI ਪੋਰਟਲ 'ਤੇ ਸ਼ਿਕਾਇਤ ਦਰਜ ਕਰਨ ਦਾ ਆਸਾਨ ਤਰੀਕਾ।
ਸੇਵਾ ਕੇਂਦਰ ਨੂੰ ਕਾਲ ਕਰੋ
ਗਲਤ UPI ID 'ਤੇ ਭੁਗਤਾਨ ਕਰਨ ਤੋਂ ਬਾਅਦ, ਤੁਹਾਨੂੰ ਸਭ ਤੋਂ ਪਹਿਲਾਂ ਬੈਂਕ ਦੇ ਗਾਹਕ ਸੇਵਾ ਕੇਂਦਰ ਨੂੰ ਕਾਲ ਕਰਨਾ ਚਾਹੀਦਾ ਹੈ। ਦਸ ਦਈਏ ਕਿ ਤੁਸੀਂ UPI ਸੇਵਾ ਪ੍ਰਦਾਤਾ (ਟੋਲ ਫਰੀ ਨੰਬਰ 18001201740) ਨਾਲ ਵੀ ਸੰਪਰਕ ਕਰ ਸਕਦੇ ਹੋ। ਇੱਥੇ ਤੁਹਾਨੂੰ ਆਪਣੇ ਭੁਗਤਾਨ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਭਾਰਤੀ ਰਿਜ਼ਰਵ ਬੈਂਕ (RBI) ਦੇ ਨਿਯਮਾਂ ਮੁਤਾਬਕ ਤੁਸੀਂ ਭੁਗਤਾਨ ਦੀ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਭੁਗਤਾਨ ਸੇਵਾ ਪ੍ਰਦਾਤਾ ਤੋਂ ਰਿਫੰਡ ਪ੍ਰਾਪਤ ਕਰ ਸਕਦੇ ਹੋ।
NPCI ਪੋਰਟਲ 'ਤੇ ਸ਼ਿਕਾਇਤ ਦਰਜ ਕਰਨ ਦਾ ਆਸਾਨ ਤਰੀਕਾ
ਸ਼ਿਕਾਇਤ ਕਦੋਂ ਕਰਨੀ ਹੈ?
ਗਲਤ ਲੈਣ-ਦੇਣ ਤੋਂ ਬਾਅਦ, ਤੁਹਾਨੂੰ ਜਿੰਨੀ ਜਲਦੀ ਹੋ ਸਕੇ ਸ਼ਿਕਾਇਤ ਕਰਨੀ ਚਾਹੀਦੀ ਹੈ। ਟ੍ਰਾਂਜੈਕਸ਼ਨ ਦੇ ਤਿੰਨ ਦਿਨਾਂ ਦੇ ਅੰਦਰ ਇਹ ਸ਼ਿਕਾਇਤ ਕਰਨਾ ਬਿਹਤਰ ਹੁੰਦਾ ਹੈ। ਜੇਕਰ ਤੁਸੀਂ ਇਸ ਡੈੱਡਲਾਈਨ ਤੋਂ ਬਾਅਦ ਅਜਿਹਾ ਕਰਦੇ ਹੋ, ਤਾਂ ਰਿਫੰਡ ਦੀ ਕੋਈ ਗਾਰੰਟੀ ਨਹੀਂ ਹੈ।
- PTC NEWS