Thu, Jul 18, 2024
Whatsapp

Ice Apple Benefits: ਗਰਮੀਆਂ 'ਚ Ice Apple ਖਾਣ ਨਾਲ ਮਿਲਦੇ ਹਨ ਇਹ ਹੈਰਾਨੀਜਨਕ ਫਾਇਦੇ

ਕੀ ਤੁਸੀਂ ਕਦੇ ਗਰਮੀਆਂ 'ਚ ਆਈਸ ਐਪਲ ਦਾ ਸੇਵਨ ਕੀਤਾ ਹੈ? ਜੇਕਰ ਨਹੀਂ ਤਾਂ ਤੁਹਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਟਿਕ ਤੱਤ ਪਾਏ ਜਾਣਦੇ ਹਨ।

Reported by:  PTC News Desk  Edited by:  Aarti -- June 22nd 2024 04:14 PM
Ice Apple Benefits: ਗਰਮੀਆਂ 'ਚ Ice Apple ਖਾਣ ਨਾਲ ਮਿਲਦੇ ਹਨ ਇਹ ਹੈਰਾਨੀਜਨਕ ਫਾਇਦੇ

Ice Apple Benefits: ਗਰਮੀਆਂ 'ਚ Ice Apple ਖਾਣ ਨਾਲ ਮਿਲਦੇ ਹਨ ਇਹ ਹੈਰਾਨੀਜਨਕ ਫਾਇਦੇ

Ice Apple Benefits: ਵੈਸੇ ਤਾਂ ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਹਰ ਕਿਸੇ ਨੂੰ ਤਰਬੂਜ, ਖੀਰਾ, ਲੀਚੀ ਅਤੇ ਅੰਬ ਖਾਣਾ ਪਸੰਦ ਹੁੰਦਾ ਹੈ। ਪਰ ਕੀ ਤੁਸੀਂ ਕਦੇ ਗਰਮੀਆਂ 'ਚ ਆਈਸ ਐਪਲ ਦਾ ਸੇਵਨ ਕੀਤਾ ਹੈ? ਜੇਕਰ ਨਹੀਂ ਤਾਂ ਤੁਹਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਟਿਕ ਤੱਤ ਪਾਏ ਜਾਣਦੇ ਹਨ। ਦਸ ਦਈਏ ਕਿ ਇਹ ਫਲ ਦੱਖਣੀ ਭਾਰਤ 'ਚ ਬਹੁਤ ਪ੍ਰਸਿੱਧ ਹੈ, ਜਿਨ੍ਹਾਂ ਨੂੰ ਮਹਾਰਾਸ਼ਟਰ 'ਚ ਤਾਡਗੋਲਾ ਅਤੇ ਤਾਮਿਲ 'ਚ ਨੰਗੂ ਕਿਹਾ ਜਾਂਦਾ ਹੈ। ਮਾਹਿਰਾਂ ਮੁਤਾਬਕ ਇਹ ਫਲ ਸਵਾਦ ਦੇ ਨਾਲ-ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਆਈਸ ਐਪਲ ਖਾਣ ਦੇ ਕੀ ਫਾਇਦੇ ਹੁੰਦੇ ਹਨ? 

ਆਈਸ ਐਪਲ ਕੀ ਹੁੰਦਾ ਹੈ?


ਆਈਸ ਐਪਲ, ਜੋ ਅੰਦਰੋਂ ਜੈਲੀ ਵਰਗਾ ਦਿਖਾਈ ਦਿੰਦਾ ਹੈ, ਪਾਮ ਦੇ ਦਰੱਖਤ ਦਾ ਇੱਕ ਫਲ ਹੈ, ਜਿਸਦਾ ਬਾਹਰੀ ਰੰਗ ਭੂਰਾ ਹੁੰਦਾ ਹੈ ਅਤੇ ਇਹ ਲੀਚੀ ਵਰਗਾ ਲੱਗਦਾ ਹੈ। ਦਸ ਦਈਏ ਕਿ ਇਸ ਦਾ ਸਵਾਦ ਨਾਰੀਅਲ ਵਰਗਾ ਥੋੜ੍ਹਾ ਮਿੱਠਾ ਹੁੰਦਾ ਹੈ। ਮਾਹਿਰਾਂ ਮੁਤਾਬਕ ਇਸ ਦੇ ਗੁਦੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਕੇ, ਈ, ਫਾਈਟੋਨਿਊਟ੍ਰੀਐਂਟਸ, ਆਇਰਨ, ਕੈਲਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਵਰਗੇ ਪੋਸ਼ਕ ਤੱਤ ਪਾਏ ਜਾਣਦੇ ਹਨ, ਜੋ ਗਰਮੀਆਂ 'ਚ ਸਰੀਰ 'ਚ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਦੇ ਹਨ ਅਤੇ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ। ਨਾਲ ਹੀ ਇਹ ਪਾਚਨ ਕਿਰਿਆ ਨੂੰ ਵਧਾਉਂਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।

ਆਈਸ ਐਪਲ ਖਾਣ ਦੇ ਫਾਇਦੇ

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ : 

ਜੇਕਰ ਤੁਹਾਨੂੰ ਸ਼ੁਗਰ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਆਈਸ ਐਪਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ 'ਚ ਮਦਦ ਕਰਦਾ ਹੈ।

ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ : 

ਮਾਹਿਰਾਂ ਮੁਤਾਬਕ ਆਈਸ ਐਪਲ ਦਾ ਸੇਵਨ ਜਾਂ ਫੇਸ ਮਾਸਕ, ਦੋਵੇਂ ਹੀ ਚਮੜੀ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦਾ ਹੈ ਅਤੇ ਲਾਲੀ, ਧੱਫੜ ਅਤੇ ਗਰਮੀ ਦੇ ਧੱਫੜ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ ਗਰਮੀਆਂ ਤੋਂ ਪ੍ਰਭਾਵਿਤ ਚਮੜੀ 'ਤੇ ਆਈਸ ਐਪਲ ਫੇਸ ਮਾਸਕ ਲਗਾਉਣ ਨਾਲ ਰਾਹਤ ਮਿਲਦੀ ਹੈ।

ਵਾਲਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਫਾਇਦੇਮੰਦ : 

ਜੇਕਰ ਤੁਸੀਂ ਆਪਣੇ ਵਾਲਾ ਨੂੰ ਮਜ਼ਬੂਤ ਅਤੇ ਚਮਕਦਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਸ ਐਪਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਟਿਕ ਤੱਤ ਪਏ ਜਾਣਦੇ ਹਨ, ਜੋ ਵਾਲਾ ਲਈ ਕੁਦਰਤੀ ਕੰਡੀਸ਼ਨਰ ਵਜੋਂ ਕੰਮ ਕਰਦਾ ਹੈ, ਅਤੇ ਵਾਲਾਂ ਨੂੰ ਟੁੱਟਣ ਅਤੇ ਡਿੱਗਣ ਤੋਂ ਰੋਕਦਾ ਹੈ। 

ਭਾਰ ਘਟਾਉਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਸ ਐਪਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇ ਤੱਕ ਭਰਿਆ ਰੱਖਣ 'ਚ ਮਦਦ ਕਰਦਾ ਹੈ।

ਥਕਾਵਟ ਨਾਲ ਲੜ੍ਹਨ ਲਈ ਫਾਇਦੇਮੰਦ : 

ਆਈਸ ਐਪਲ 'ਚ ਭਰਪੂਰ ਮਾਤਰਾ 'ਚ ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਣਦੇ ਹਨ, ਜੋ ਸਰੀਰ 'ਚ ਇਲੈਕਟ੍ਰੋਲਾਈਟ ਦੀ ਮਾਤਰਾ ਨੂੰ ਬਣਾਏ ਰੱਖਣ ਦਾ ਕੰਮ ਕਰਦੇ ਹਨ। ਨਾਲ ਹੀ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਥਕਾਵਟ ਤੋਂ ਰਾਹਤ ਮਿਲਦੀ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: CNG Price Hike: ਦਿੱਲੀ-ਐੱਨਸੀਆਰ ’ਚ CNG ਹੋਈ ਮਹਿੰਗੀ, CNG ਦੀ 1 ਰੁਪਏ ਪ੍ਰਤੀ ਕਿਲੋ ਵਧਾਈ ਕੀਮਤ, ਜਾਣੋ ਨਵੀਂਆਂ ਕੀਮਤਾਂ

- PTC NEWS

Top News view more...

Latest News view more...

PTC NETWORK