ED ਦਾ ਵੱਡਾ ਐਕਸ਼ਨ, ਕੇਜਰੀਵਾਲ ਦੇ PA ਸਮੇਤ AAP ਆਗੂਆਂ ਦੇ ਟਿਕਾਣਿਆਂ 'ਤੇ ਛਾਪੇ
ਪੀਟੀਸੀ ਡੈਸਕ ਨਿਊਸ: ਦਿੱਲੀ 'ਚ ਈਡੀ ਦਾ ਸਵੇਰ ਸਮੇਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ। ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟ੍ਰੋਰੇਟ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਅਤੇ ਆਪ ਆਗੂਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਆਪ ਆਗੂਆਂ ਦੇ 10 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਈਡੀ ਵੱਲੋਂ ਇਹ ਛਾਪੇਮਾਰੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਨੂੰ ਲੈ ਕੇ ਕੀਤੀ ਗਈ ਹੈ।
ਈਡੀ ਵੱਲੋਂ ਜਿਨ੍ਹਾਂ ਆਗੂਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਅਤੇ ਜਲ ਬੋਰਡ ਦੇ ਸਾਬਕਾ ਮੈਂਬਰ ਸ਼ਲਭ ਕੁਮਾਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।
ਦਿੱਲੀ 'ਚ ED ਦਾ ਵੱਡਾ ਐਕਸ਼ਨਦਿੱਲੀ 'ਚ ED ਦਾ ਵੱਡਾ ਐਕਸ਼ਨ 'ਆਪ' ਦੇ ਵੱਡੇ ਆਗੂਆਂ ਦੇ ਘਰ ED ਦੀ ਰੇਡ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵੈਭਵ ਕੁਮਾਰ ਦੇ ਘਰ ਛਾਪਾ 'ਆਪ' ਸਾਂਸਦ ਐੱਨ.ਡੀ. ਗੁਪਤਾ ਦੇ ਘਰ ਪਹੁੰਚੀ ED ਦੀ ਟੀਮ #LatestNews #Delhi #ED #ArvindKejriwal #AAPGovt #PTCNews Posted by PTC News on Monday, February 5, 2024
ED ਦੇ ਛਾਪਿਆਂ 'ਤੇ 'ਆਪ' ਨੇਤਾ ਅਤੇ ਦਿੱਲੀ ਦੇ ਮੰਤਰੀ ਆਤਿਸ਼ੀ ਦਾ ਕਹਿਣਾ ਹੈ, "'ਆਪ' ਨੇਤਾਵਾਂ ਅਤੇ 'ਆਪ' ਨਾਲ ਜੁੜੇ ਲੋਕਾਂ 'ਤੇ ਈਡੀ ਦੇ ਛਾਪੇ ਚੱਲ ਰਹੇ ਹਨ। 'ਆਪ' ਦੇ ਖਜ਼ਾਨਚੀ ਅਤੇ ਸੰਸਦ ਮੈਂਬਰ ਐਨਡੀ ਗੁਪਤਾ, ਅਰਵਿੰਦ ਕੇਜਰੀਵਾਲ ਦੇ ਪੀਏ ਅਤੇ ਹੋਰਾਂ ਦੇ ਘਰ 'ਤੇ ਛਾਪੇਮਾਰੀ ਜਾਰੀ ਹੈ। ਭਾਜਪਾ ਕਰਨਾ ਚਾਹੁੰਦੀ ਹੈ। ਕੇਂਦਰੀ ਏਜੰਸੀਆਂ ਰਾਹੀਂ ਸਾਡੀ ਪਾਰਟੀ ਨੂੰ ਦਬਾਓ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਡਰਨ ਵਾਲੇ ਨਹੀਂ ਹਾਂ..."
ਦਿੱਲੀ ਦੇ ਮੰਤਰੀ ਆਤਿਸ਼ੀ ਦਾ ਕਹਿਣਾ ਹੈ, ''ਪਿਛਲੇ 2 ਸਾਲਾਂ ਤੋਂ 'ਆਪ' ਨੇਤਾਵਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਅਖੌਤੀ ਸ਼ਰਾਬ ਘੁਟਾਲੇ ਦੇ ਨਾਂ 'ਤੇ ਕਿਸੇ ਦੇ ਘਰ ਛਾਪੇਮਾਰੀ ਕੀਤੀ ਜਾਂਦੀ ਹੈ, ਕਿਸੇ ਨੂੰ ਸੰਮਨ ਮਿਲਦਾ ਹੈ ਅਤੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ... ਸਾਲ ਬੀਤ ਜਾਣ ਤੋਂ ਬਾਅਦ ਵੀ ਈਡੀ ਇੱਕ ਰੁਪਿਆ ਵੀ ਬਰਾਮਦ ਨਹੀਂ ਕਰ ਸਕੀ। ਦੋ ਸਾਲਾਂ ਬਾਅਦ ਵੀ ਈਡੀ ਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਅਤੇ ਅਦਾਲਤ ਨੇ ਵੀ ਵਾਰ-ਵਾਰ ਸਬੂਤ ਪੇਸ਼ ਕਰਨ ਲਈ ਕਿਹਾ ਹੈ।''
-