Kushaldeep Singh Dhillon : ਈਡੀ ਦੇ ਨਿਸ਼ਾਨੇ 'ਤੇ ਸਾਬਕਾ MLA ਕੁਸ਼ਲਦੀਪ ਸਿੰਘ ਢਿੱਲੋਂ ! ਜਲੰਧਰ ਖੇਤਰੀ ਦਫ਼ਤਰ ਨੇ ਜਾਰੀ ਕੀਤੇ ਸੰਮਨ, ਜਾਣੋ ਮਾਮਲਾ ?
Kushaldeep Singh Dhillon : ਪੰਜਾਬ ਕਾਂਗਰਸ (Congress) ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਨਜ਼ਰਾਂ 'ਚ ਆ ਗਏ ਹਨ। ਫਰੀਦਕੋਟ (Faridkot) ਤੋਂ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਈਡੀ (ED) ਦੇ ਜਲੰਧਰ ਖੇਤਰੀ ਦਫਤਰ ਨੇ ਸੰਮਨ ਜਾਰੀ ਕੀਤੇ ਹਨ ਅਤੇ ਅਗਲੇ ਹਫ਼ਤੇ ਮਨੀ ਲਾਂਡਰਿੰਗ (Money Laundring) ਨਾਲ ਸਬੰਧਤ ਦੱਸੇ ਜਾ ਰਹੇ ਇੱਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 2023 ਦੇ ਸਾਬਕਾ ਵਿਧਾਇਕ ਦੇ 2023 ਦੇ ਆਮਦਨ ਤੋਂ ਵੱਧ ਮਾਮਲੇ ਦਾ ਹੈ, ਜਿਸ ਵਿੱਚ ਸੰਮਨ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਸਾਲ 2023 ਚ ਕਿਕੀ ਢਿੱਲੋਂ ਖਿਲਾਫ ਜਾਇਦਾਦ ਤੋਂ ਵੱਧ ਆਮਦਨ ਦੇ ਮਾਮਲੇ 'ਚ ਕੇਸ ਦਰਜ ਕਰਕੇ ਕਿੱਕੀ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਪਰੰਤ, ਵਿਜੀਲੈਂਸ ਨੇ ਜੁਲਾਈ 2023 ਦੇ ਵਿੱਚ ਇਸ ਮਾਮਲੇ 'ਚ 1158 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਢਿੱਲੋਂ ਨੇ ਆਮਦਨ ਤੋਂ ਲਗਭਗ 242 ਪ੍ਰਤੀਸ਼ਤ ਵੱਧ ਜਾਇਦਾਦ ਬਣਾਈ।
ਵਿਜੀਲੈਂਸ ਨੇ ਇਹ ਅੰਕੜਾ ਅਪ੍ਰੈਲ 1, 2017 ਤੋਂ ਮਾਰਚ 31, 2022 ਤੱਕ ਦਾ ਇਕੱਠਾ ਕੀਤਾ ਸੀ, ਜਦੋਂ ਪੰਜਾਬ 'ਚ ਕਾਂਗਰਸ ਸਰਕਾਰ ਸੀ। ਵਿਜੀਲੈਂਸ ਦਾ ਮੰਨਣਾ ਸੀ ਕਿ ਇਸ ਸਮੇਂ ਦੇ ਦੌਰਾਨ ਢਿੱਲੋਂ ਦੀ ਕਮਾਈ 3.18 ਕਰੋੜ ਸੀ ਅਤੇ ਖਰਚ 10.72 ਕਰੋੜ ਕੀਤਾ ਗਿਆ। ਭਾਵ ਢਿੱਲੋਂ ਵੱਲੋਂ 7.52 ਕਰੋੜ ਰੁਪਏ ਵੱਧ ਖਰਚ ਕੀਤੇ ਗਏ। ਇਸਤੋਂ ਇਲਾਵਾ ਕਈ ਬੇਨਾਮੀ ਸੰਪਤੀਆਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ।
ਹੁਣ ਈਡੀ ਵੱਲੋਂ ਇਸ ਮਾਮਲੇ 'ਚ preventiom of money laundering Act (PMLA) ਦੇ ਅਧੀਨ ਜਾਂਚ ਕੀਤੀ ਜਾ ਸਕਦੀ ਹੈ।
ਪੜ੍ਹੋ... ਕਿੱਕੀ ਢਿੱਲੋਂ ਨੂੰ 2023 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
- PTC NEWS