Tue, Sep 17, 2024
Whatsapp

Amritsar Blast News : ਅੰਮ੍ਰਿਤਸਰ ’ਚ ਇੱਕ ਘਰ 'ਚ ਹੋਇਆ ਧਮਾਕਾ; 2 ਲੋਕਾਂ ਦੀ ਹੋਈ ਮੌਤ, ਬਾਕੀ ਜੇਰੇ ਇਲਾਜ

ਜਾਣਕਾਰੀ ਅਨੁਸਾਰ ਪਿੰਡ ਨੰਗਲ ਗੁਰੂ ਵਿਖੇ ਕੁਲਦੀਪ ਕੌਰ ਦੇ ਘਰ ਪਟਾਕੇ ਬਣਾਉਣ ਵਾਲੇ ਵਿਅਕਤੀਆਂ ਨੇ ਘਰ ਵਿਚ ਮਕਾਨ ਕਿਰਾਏ ਉੱਤੇ ਲਿਆ ਹੋਇਆ ਸੀ। ਜਿਸ ਵਿਚ ਕੁਝ ਵਿਅਕਤੀ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਸੀ

Reported by:  PTC News Desk  Edited by:  Aarti -- September 02nd 2024 11:00 AM -- Updated: September 02nd 2024 01:43 PM
Amritsar Blast News : ਅੰਮ੍ਰਿਤਸਰ ’ਚ ਇੱਕ ਘਰ 'ਚ ਹੋਇਆ ਧਮਾਕਾ; 2 ਲੋਕਾਂ ਦੀ ਹੋਈ ਮੌਤ, ਬਾਕੀ ਜੇਰੇ ਇਲਾਜ

Amritsar Blast News : ਅੰਮ੍ਰਿਤਸਰ ’ਚ ਇੱਕ ਘਰ 'ਚ ਹੋਇਆ ਧਮਾਕਾ; 2 ਲੋਕਾਂ ਦੀ ਹੋਈ ਮੌਤ, ਬਾਕੀ ਜੇਰੇ ਇਲਾਜ

Amritsar Blast News : ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਜੰਡਿਆਲਾ ਗੁਰੂ  ਅਧੀਨ ਪੈਂਦੇ ਪਿੰਡ ਨੰਗਲ ਗੁਰੂ ਵਿਖੇ ਇਕ ਘਰ ਵਿਚ ਧਮਾਕਾ ਹੋਣ  ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਔਰਤ ਸਮੇਤ 6 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੱਸ ਦਈਏ ਕਿ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। 

ਜਾਣਕਾਰੀ ਅਨੁਸਾਰ ਪਿੰਡ ਨੰਗਲ ਗੁਰੂ ਵਿਖੇ ਕੁਲਦੀਪ ਕੌਰ ਦੇ ਘਰ ਪਟਾਕੇ ਬਣਾਉਣ ਵਾਲੇ ਵਿਅਕਤੀਆਂ ਨੇ ਘਰ ਵਿਚ ਮਕਾਨ ਕਿਰਾਏ ਉੱਤੇ ਲਿਆ ਹੋਇਆ ਸੀ। ਜਿਸ ਵਿਚ ਕੁਝ ਵਿਅਕਤੀ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਸੀ ਅਤੇ ਉਸ ਕਿਰਾਏ ਉਤੇ ਦਿੱਤੇ ਕਮਰੇ ਵਿਚ ਕਿਸੇ ਕਾਰਨ ਕਰਕੇ ਅਚਾਨਕ ਧਮਾਕਾ ਹੋ ਗਿਆ। 


ਜਿਸ ਨਾਲ ਘਰ ਦੀ ਮਾਲਕਣ ਕੁਲਦੀਪ ਕੌਰ ਸਮੇਤ 6 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੋ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਹੀ ਜੰਡਿਆਲਾ ਗੁਰੁ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Punjab Vidhan Sabha Monsoon Session ਅੱਜ ਤੋਂ ਹੋ ਰਿਹਾ ਸ਼ੁਰੂ; ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, ਸੈਸ਼ਨ 3 ਦਿਨ ਤੱਕ ਚੱਲੇਗਾ

- PTC NEWS

Top News view more...

Latest News view more...

PTC NETWORK