Dera Baba Nanak News : ਦਿਵਾਲੀ ਮੌਕੇ ਪਿੰਡ ਧਰਮਾਬਾਦ 'ਚ ਜ਼ਬਰਦਸਤ ਧਮਾਕਾ , ਬਲਾਸਟ ਹੋਣ ਨਾਲ 2 ਔਰਤਾਂ ਸਮੇਤ 7 ਜਣੇ ਜ਼ਖ਼ਮੀ
Dera Baba Nanak News :ਬੀਤੀ ਰਾਤ ਦਿਵਾਲੀ ਦੇ ਤਿਉਹਾਰ ਮੌਕੇ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਧਰਮਾਬਾਦ ਵਿਖੇ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਗੰਧਕ ਤੇ ਪਟਾਸ ਨੂੰ ਕੁੱਟਦਿਆਂ ਇੱਕ ਘਰ ਵਿੱਚ ਧਮਾਕਾ ਹੋ ਗਿਆ। ਬਲਾਸਟ ਕਾਰਨ 2 ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀਆਂ ਵਿੱਚ ਦੋ ਸਕੇ ਭਰਾ , ਇਕ ਧੀ ਤੇ ਦੋ ਜਵਾਈ ਵੀ ਦੱਸੇ ਜਾ ਰਹੇ ਹਨ।
ਗੰਭੀਰ ਜ਼ਖਮੀਆਂ 'ਚੋਂ ਕੁਝ ਨੂੰ ਅੰਮ੍ਰਿਤਸਰ ਦੇ ਸਰਕਾਰੀ ਤੇ ਕੁੱਝ ਨੂੰ ਨਿਜੀ ਹਸਪਤਾਲਾਂ ਵਿਖੇ ਭਰਤੀ ਕਰਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਐਨਾ ਜਬਰਦਸਤ ਸੀ ਕਿ ਦੋ ਨੌਜਵਾਨਾਂ ਦੀਆਂ ਬਾਵਾਂ ਲਹਿ ਗਈਆਂ, ਇਕ ਨੌਜਵਾਨ ਦਾ ਮੂੰਹ ਛਣਨੀ ਛਣਨੀ ਹੋ ਗਿਆ ਤੇ ਬਾਕੀ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉੱਥੇ ਹੀ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ।
ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਇਸ ਮੌਕੇ ਪੁੱਜੇ ਡੇਰੇ ਬਾਬਾ ਨਾਨਕ ਪੁਲਿਸ ਦੇ ਐਸਐਚਓ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਂਸਿਕ ਟੀਮਾਂ ਵੀ ਮੰਗਾਈਆਂ ਜਾ ਰਹੀਆਂ ਹਨ। ਜਿੰਨਾਂ ਵੱਲੋਂ ਇਸ ਵੱਡੇ ਹਾਦਸੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਵੱਡੀ ਮਾਤਰਾ ਵਿੱਚ ਗੰਦਕ ਤੇ ਪਟਾਸ ਵੇਚਣ ਵਾਲੇ ਉਹਨਾਂ ਲੋਕਾਂ ਖਿਲਾਫ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਲੋਕਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਰੇਆਮ ਪੁਟਾਸ ਅਤੇ ਗੰਧਕ ਵੇਚ ਰਹੇ ਦੁਕਾਨਦਾਰਾਂ ਉੱਪਰ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
- PTC NEWS