Mon, May 13, 2024
Whatsapp

ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੱਖ ਕੌਮ ਬਾਰੇ ਕਹੀ ਵੱਡੀ ਗੱਲ, ਕੈਨੇਡਾ ਨੂੰ ਦਿਖਾਇਆ ਸ਼ੀਸ਼ਾ

Written by  Jasmeet Singh -- September 30th 2023 11:38 AM
ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੱਖ ਕੌਮ ਬਾਰੇ ਕਹੀ ਵੱਡੀ ਗੱਲ, ਕੈਨੇਡਾ ਨੂੰ ਦਿਖਾਇਆ ਸ਼ੀਸ਼ਾ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੱਖ ਕੌਮ ਬਾਰੇ ਕਹੀ ਵੱਡੀ ਗੱਲ, ਕੈਨੇਡਾ ਨੂੰ ਦਿਖਾਇਆ ਸ਼ੀਸ਼ਾ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਮਰੀਕਾ ਦੇ ਪੰਜ ਦਿਨਾਂ ਦੌਰੇ 'ਤੇ ਹਨ। ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੈਨੇਡਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਮੁੱਦੇ 'ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਗੱਲਬਾਤ ਹੋਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ ਕੈਨੇਡਾ ਵਿੱਚ ਹੋ ਰਿਹਾ ਹੈ। 

'ਕੋਈ ਸਬੂਤ ਹੈ ਤਾਂ ਦਿਖਾਓ'
ਜੈਸ਼ੰਕਰ ਨੇ ਕਿਹਾ, "ਮੇਰੀ ਸਮਝ ਇਹ ਹੈ ਕਿ ਕੈਨੇਡਾ ਵੱਲੋਂ ਵਰਤਿਆ ਗਿਆ ਸ਼ਬਦ 'ਇਲਜ਼ਾਮ' ਹੈ... ਮੈਂ ਪਹਿਲਾਂ ਹੀ ਇਸ ਦਾ ਜਵਾਬ ਦੇ ਚੁੱਕਾ ਹਾਂ... ਮੈਂ ਹਮੇਸ਼ਾ ਕਿਹਾ ਹੈ ਕਿ ਜੇਕਰ ਕੋਈ ਸਬੂਤ ਹੈ ਤਾਂ ਸਾਨੂੰ ਦੱਸੋ... ਅਜਿਹਾ ਨਹੀਂ ਹੈ ਕਿ ਸਾਡੇ ਦਰਵਾਜ਼ੇ ਕੁਝ ਵੀ ਦੇਖਣ ਲਈ ਬੰਦ ਹਨ। ਜੇਕਰ ਸਾਨੂੰ ਕੁਝ ਦਿਖਾਉਣ ਦੀ ਲੋੜ ਹੈ ਤਾਂ ਅਸੀਂ ਇਸਨੂੰ ਦੇਖਣ ਲਈ ਤਿਆਰ ਹਾਂ। ਪਰ ਫਿਰ ਅਸੀਂ ਕਿਤੇ ਨਾ ਕਿਤੇ ਉਮੀਦ ਕਰਦੇ ਹਾਂ ਕਿ ਅਸਲ ਵਿੱਚ ਦੇਖਣ ਲਈ ਕੁਝ ਹੈ।"


'ਹਿੰਸਾ, ਪ੍ਰਦਰਸ਼ਨ ਇਹ ਸਭ ਕੈਨੇਡਾ 'ਚ ਭਾਰਤ ਵਿੱਚ ਨਹੀਂ'
ਕੈਨੇਡਾ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, "ਇਸ ਸਮੇਂ ਅਜਿਹਾ ਮਾਹੌਲ ਹੈ ਜਿੱਥੇ ਸਾਡੇ ਸਫਾਰਤਖਾਨਿਆਂ, ਸਾਡੇ ਹਾਈ ਕਮਿਸ਼ਨਰਾਂ, ਸਾਡੇ ਵਣਜ ਦੂਤਘਰਾਂ 'ਤੇ ਇਕ ਤਰ੍ਹਾਂ ਦਾ ਦਬਾਅ ਹੈ, ਉਨ੍ਹਾਂ ਵਿਰੁੱਧ ਹਿੰਸਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ... ਅਜਿਹੇ ਮਾਹੌਲ 'ਚ ਉਹ ਵੀਜ਼ਾ ਦਾ ਕੰਮ ਕਿਵੇਂ ਕਰ ਸਕਦੇ ਹਨ। ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ। ਵਿਆਨਾ ਕਨਵੈਨਸ਼ਨ ਦੇ ਤਹਿਤ ਹਰ ਦੇਸ਼ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਫਾਰਤਖਾਨਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕਰੇ। ਇਸਨੂੰ ਦੋ-ਪੱਖੀ ਨਾ ਬਣਾਓ। ਇਹ ਮਾਹੌਲ ਭਾਰਤ ਵਿੱਚ ਨਹੀਂ ਹੈ, ਕੈਨੇਡਾ ਵਿੱਚ ਪ੍ਰਦਰਸ਼ਨ ਹੋ ਰਹੇ ਹਨ, ਕੈਨੇਡਾ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਕੈਨੇਡੀਅਨ ਸਰਕਾਰ ਨੂੰ ਇੱਥੇ ਕਾਰਵਾਈ ਕਰਨੀ ਚਾਹੀਦੀ ਹੈ।"

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ
'ਇਹ ਸਮੁੱਚੀ ਸਿੱਖ ਕੌਮ ਦੇ ਨਹੀਂ, ਕੁਝ ਵੱਖਵਾਦੀਆਂ ਦੇ ਮੁੱਦੇ ਹਨ'
ਉਨ੍ਹਾਂ ਅੱਗੇ ਕਿਹਾ, "ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਸਿੱਖ ਕੌਮ ਦੇ ਮਸਲਿਆਂ ਵੱਲ ਕਿੰਨਾ ਧਿਆਨ ਦਿੱਤਾ ਹੈ ਅਤੇ ਜੋ ਸੁਝਾਅ ਦਿੱਤੇ ਹਨ, ਉਸ ਤੋਂ ਹਰ ਕੋਈ ਜਾਣੂ ਹੈ। ਮੈਂ ਨਹੀਂ ਮੰਨਦਾ ਕਿ ਇਸ ਵੇਲੇ ਜੋ ਵਿਚਾਰ-ਚਰਚਾ ਹੋ ਰਹੀ ਹੈ, ਉਹ ਸਮੁੱਚੇ ਭਾਈਚਾਰੇ (ਸਿੱਖਾਂ) ਦੇ ਮੁੱਦੇ ਹਨ। ਇਹ ਕੁਝ ਵੱਖਵਾਦੀ ਲੋਕ ਹਨ, ਜਿਨ੍ਹਾਂ ਦੀਆਂ ਦਲੀਲਾਂ ਵਿੱਚ ਹਿੰਸਾ ਸ਼ਾਮਲ ਹੈ...ਇਸ ਨੂੰ ਸਮੁੱਚੇ ਭਾਈਚਾਰੇ ਲਈ ਮਾਮਲਾ ਨਾ ਸਮਝੋ।"

ਭਾਰਤ-ਕੈਨੇਡਾ ਵਿਵਾਦ 'ਤੇ ਬਲਿੰਕਨ ਨੇ ਕੀ ਕਿਹਾ?
ਭਾਰਤ-ਕੈਨੇਡਾ ਵਿਵਾਦ 'ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ, "ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਚਿੰਤਤ ਹਾਂ। ਅਸੀਂ ਇਸ ਸਬੰਧੀ ਕੈਨੇਡਾ ਨਾਲ ਨਜ਼ਦੀਕੀ ਸੰਪਰਕ ਵਿੱਚ ਹਾਂ। ਇਸ ਤੋਂ ਇਲਾਵਾ ਅਸੀਂ ਭਾਰਤ ਸਰਕਾਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਜਾਂਚ ਵਿੱਚ ਕੈਨੇਡਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਹੈ। ਮੈਨੂੰ ਕੱਲ੍ਹ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਾਲ ਮਿਲਣ ਦਾ ਮੌਕਾ ਮਿਲਿਆ ਜਿਸ ਦੌਰਾਨ ਮੈਂ ਦੁਹਰਾਇਆ ਕਿ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡਾ ਅਤੇ ਭਾਰਤ ਇਸ ਮਾਮਲੇ ਨੂੰ ਸੁਲਝਾਉਣ ਲਈ ਮਿਲ ਕੇ ਕੰਮ ਕਰਨਗੇ।"

- PTC NEWS

Top News view more...

Latest News view more...