Pathankot News : ਹੜ੍ਹਾਂ ਦੀ ਭੇਟ ਚੜਿਆ ਇੱਕ ਪਰਿਵਾਰ ਦਾ ਘਰ ,ਮਿਟ ਗਿਆ ਘਰ ਦਾ ਨਾਮੋ ਨਿਸ਼ਾਨ
Pathankot News : ਰਾਵੀ ਦਰਿਆ ਦੇ ਪਾਣੀ ਨੇ ਪਠਾਨਕੋਟ ਜ਼ਿਲ੍ਹੇ ਦੇ ਭੋਆ ਵਿਧਾਨ ਸਭਾ ਹਲਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਇਲਾਕੇ ਦੇ ਕਈ ਪਿੰਡ ਡੁੱਬ ਗਏ ਸਨ, ਜਿਸ ਨਾਲ ਲੋਕਾਂ ਦੇ ਖੇਤ, ਘਰ ਅਤੇ ਘਰੇਲੂ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਹੁਣ ਪਾਣੀ ਘੱਟ ਗਿਆ ਹੈ ਪਰ ਆਪਣੇ ਪਿੱਛੇ ਬਰਬਾਦੀ ਦੇ ਨਿਸ਼ਾਨ ਛੱਡ ਗਿਆ ਹੈ। ਅਜਿਹੇ ਹੀ ਬਰਬਾਦੀ ਦੇ ਨਿਸ਼ਾਨ ਪਠਾਨਕੋਟ ਜ਼ਿਲ੍ਹੇ ਦੇ ਤਾਸ਼ ਪਿੰਡ ਵਿੱਚ ਦੇਖਣ ਨੂੰ ਮਿਲੇ ਹਨ।
ਜਦੋਂ ਤਾਸ਼ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਤਾਂ ਇੱਕ ਪਰਿਵਾਰ ਆਪਣੇ ਘਰ ਵਾਪਸ ਆਇਆ ਅਤੇ ਉਸਨੂੰ ਆਪਣੇ ਘਰ ਦਾ ਨਾਮੋ ਨਿਸ਼ਾਨ ਨਹੀਂ ਮਿਲਿਆ। ਬੱਚੇ, ਬੁੱਢੇ ਅਤੇ ਨੌਜਵਾਨ ਰੇਤ ਵਿੱਚ ਆਪਣੇ ਘਰ ਦੇ ਨਿਸ਼ਾਨ ਲੱਭ ਰਹੇ ਹਨ ਅਤੇ ਆਪਣੇ ਹੱਥਾਂ ਨਾਲ ਰੇਤ ਨੂੰ ਬਾਹਰ ਕੱਢ ਰਹੇ ਹਨ ਅਤੇ ਆਪਣਾ ਬਚਿਆ ਸਮਾਨ ਲੱਭ ਰਹੇ ਹਨ।
ਰਾਵੀ ਦਰਿਆ ਦੇ ਕੰਢੇ ਖੇਤਾਂ ਵਿੱਚ ਲੱਗੀ ਝੋਨੇ ਦੀ ਫਸਲ ਉਪਰ ਦਰਿਆ ਦਾ ਮਲਬੇ ਅਤੇ ਰੇਤ ਚੜ ਗਈ ਹੈ। ਰਾਵੀ ਦਰਿਆ ਦੇ ਕੰਢੇ ਸਥਿਤ ਇਹ ਪਿੰਡ ਪਾਣੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਘਰ ਦਾ ਤਾਂ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਜਿੱਥੇ ਲੋਕ ਰੇਤ ਵਿੱਚ ਆਪਣਾ ਘਰ ਲੱਭ ਰਹੇ ਹਨ।
- PTC NEWS